01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸ਼ੇਰ-ਏ-ਪੰਜਾਬ ਟੀ-20 ਲੀਗ ਜਲੰਧਰ ਤੇ ਲੁਧਿਆਣਾ ਵਲੋਂ ਜਿੱਤਾਂ ਦਰਜ

ਐੱਸ. ਏ. ਐੱਸ. ਨਗਰ, 1 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸ਼ੇਰ-ਏ-ਪੰਜਾਬ ਟੀ-20 ਲੀਗ ਵਿਚ ਜਲੰਧਰ ਤੇ ਲੁਧਿਆਣਾ ਵਲੋਂ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ ਗਈਆਂ। ਇਥੋਂ ਦੇ 9 ਫ਼ੇਜ਼ ਦੇ ਆਈ.ਐੱਸ. ਬਿੰਦਰਾ ਸਟੇਡੀਅਮ ਵਿਖੇ ਖੇਡੇ ਗਏ ਦਿਨ ਦੇ ਦੂਜੇ ਮੁਕਾਬਲੇ ਵਿਚ ...

Ad Position 21
repet_subhas-goyals [Copy P29]
ਅਜੀਤ ਡੈਸਕ 02-09-2026

ਐੱਸ. ਏ. ਐੱਸ. ਨਗਰ, 1 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸ਼ੇਰ-ਏ-ਪੰਜਾਬ ਟੀ-20 ਲੀਗ ਵਿਚ ਜਲੰਧਰ ਤੇ ਲੁਧਿਆਣਾ ਵਲੋਂ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ ਗਈਆਂ। ਇਥੋਂ ਦੇ 9 ਫ਼ੇਜ਼ ਦੇ ਆਈ.ਐੱਸ. ਬਿੰਦਰਾ ਸਟੇਡੀਅਮ ਵਿਖੇ ਖੇਡੇ ਗਏ ਦਿਨ ਦੇ ਦੂਜੇ ਮੁਕਾਬਲੇ ਵਿਚ ਕਪਤਾਨ ਪ੍ਰਭਸਿਮਰਨ ਸਿੰਘ ਦੀ ਤੂਫ਼ਾਨੀ ਬੱਲੇਬਾਜ਼ੀ ਸਦਕਾ ਜਲੰਧਰ ਵਾਰੀਅਰਜ਼ ਨੇ ਅੰਮ੍ਰਿਤਸਰ ਸੂਰਮਾ ਵਲੋਂ ਦਿੱਤੇ 265 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆ 8 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ। ਅੰਮ੍ਰਿਤਸਰ ਸੂਰਮਾ ਵਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉੱਤਰੀ ਜਲੰਧਰ ਵਾਰੀਅਰਜ਼ ਨੇ 18.5 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ 265 ਦੌੜਾਂ ਬਣਾ ਮੈਚ ਆਪਣੇ ਨਾਮ ਕਰ ਲਿਆ। ਜਲੰਧਰ ਵਾਰੀਅਰਜ ਦੇ ਕਪਤਾਨ ਪ੍ਰਭਸਿਮਰਨ ਸਿੰਘ ਨੇ ਤੂਫ਼ਾਨੀ ਬੱਲੇਬਾਜ਼ੀ ਕਰਦਿਆਂ 47 ਗੇਂਦਾਂ ਵਿਚ 15 ਚੌਕਿਆਂ ਤੇ 8 ਛੱਕਿਆ ਨਾਲ 125 ਦੌੜਾਂ ਦੀ ਅਜੇਤੂ ਪਾਰੀ ਖੇਡੀ।

ਅਨਮੋਲ ਮਲਹੋਤਰਾ ਨੇ ਅਜੇਤੂ 53 ਦੌੜਾਂ, ਵਿਸਵਾ ਪ੍ਰਤਾਪ ਸਿੰਘ 31 ਦੌੜਾਂ ਹਰਜੰਸ ਸਿੰਘ ਟੰਡਨ 42 ਦੌੜਾਂ ਦਾ ਯੋਗਦਾਨ ਪਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਅੰਮ੍ਰਿਤਸਰ ਸੂਰਮਾ ਦੇ ਕਪਤਾਨ ਅਭੀਸ਼ੇਕ ਸ਼ਰਮਾ ਨੇ 36 ਗੇਂਦਾਂ ਵਿਚ 5 ਚੌਕਿਆਂ ਅਤੇ 7 ਛਕਿਆਂ ਦੀ ਮਦਦ ਨਾਲ 82 ਦੌੜਾਂ, ਜਦਕਿ ਨਮਨ ਧੀਰ ਨੇ 56 ਗੇਂਦਾਂ ਵਿਚ 7 ਚੌਕਿਆਂ ਅਤੇ 10 ਛਕਿਆਂ ਦੀ ਮਦਦ ਨਾਲ 117 ਦੌੜਾਂ ਦੀ ਸ਼ਾਨਦਾਰ ਪਾਰੀਆਂ ਖੇਡੀਆਂ। ਅੰਮ੍ਰਿਤਸਰ ਸੂਰਮਾ ਨੇ ਨਿਰਧਾਰਿਤ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਤੇ 264 ਦੌੜਾਂ ਬਣਾਈਆਂ ।ਇਸ ਤੋਂ ਪਹਿਲਾਂ ਦਿਨ ਦੇ ਖੇਡੇ ਗਏ ਪਹਿਲੇ ਮੈਚ ’ਚ ਲੁਧਿਆਣਾ ਲਾਇਨਜ਼ ਨੇ ਬਠਿੰਡਾ ਰਾਇਲਜ਼ ਨੂੰ 3 ਵਿਕਟਾਂ ਨਾਲ ਹਰਾ ਕੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਅਰਜੁਨ ਰਾਜਪੂਤ ਨੇ ਲੁਧਿਆਣਾ ਦੀ ਜਿੱਤ ਵਿਚ ਵੱਡਾ ਯੋਗਦਾਨ ਪਾਇਆ। ਅਰਜੁਨ ਰਾਜਪੂਤ ਨੇ ਪਹਿਲਾਂ 4 ਓਵਰਾਂ ਵਿਚ 27 ਦੌੜਾਂ ਦੇ ਕੇ 4 ਵਿਕਟਾਂ ਝਟਕਾਈਆਂ ਅਤੇ ਬਾਅਦ ‘ਚ ਬੱਲੇਬਾਜ਼ੀ ਕਰਦਿਆਂ 45 ਗੇਂਦਾਂ ਵਿਚ 82 ਦੌੜਾਂ ਦੀ ਸ਼ਾਨਦਾਰ ਅਜੇਤੂ ਪਾਰੀ ਵੀ ਖੇਡੀ। ਰਾਜਪੂਤ ਦੀ ਪਾਰੀ ਦੀ ਬਦੌਲਤ ਲੁਧਿਆਣਾ ਨੇ ਬਠਿੰਡਾ ਰਾਇਲਜ਼ ਵਲੋਂ ਦਿੱਤੇ 166 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 18.4 ਓਵਰਾਂ ਵਿਚ 3 ਵਿਕਟਾਂ ਬਾਕੀ ਰਹਿੰਦਿਆਂ ਮੈਚ ਆਪਣੇ ਨਾਂਅ ਕਰ ਲਿਆ।

 

Ad Position 22
No active advertisement
ਅਗਲੀ ਖ਼ਬਰ ਅਗਲੇ 10 ਸਾਲਾਂ ’ਚ ਦੇਸ਼ ਵਿਚ 100 ਹਵਾਈ ਅੱਡੇ ਬਣਾਏ ਜਾਣਗੇ- ਨਾਇਡੂ
Ad Position 24