02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸ੍ਰੀ ਚਮਕੌਰ ਸਾਹਿਬ ਦੀ ਸਰਹਿੰਦ ਨਹਿਰ ’ਚ ਪਿਆ ਵੱਡਾ ਪਾੜ

ਸ੍ਰੀ ਚਮਕੌਰ ਸਾਹਿਬ, 2 ਸਤੰਬਰ (ਜਗਮੋਹਣ ਸਿੰਘ ਨਾਰੰਗ)- ਸ੍ਰੀ ਚਮਕੌਰ ਸਾਹਿਬ ਦੇ ਭੈਰੋਮਾਜਰਾ ਮਾਰਗ ’ਤੇ ਪਿਛਲੇ ਤਿੰਨ ਦਿਨਾਂ ਤੋਂ ਰਿਸ ਰਹੇ ਨਹਿਰੀ ਪਾਣੀ ਨੇ ਖਤਰਨਾਕ ਰੂਪ ਲੈਂਦਿਆਂ ਮਾਰਗ ’ਤੇ ਕਰੀਬ 20 ਮੀਟਰ ਚੌੜਾ ਤੇ 12 ਫੁੱਟ ਚੌੜਾ ਡੂੰਘਾ ਪਾੜ ਪਾ ਦਿੱਤਾ, ਜਿਸ ਨਾਲ ਪਾਣੀ ਤੇਜ਼ੀ ਨਾਲ ਜਟਾਣਾ ,ਬੇਲਾ,ਭੈਰੋ ਮਾਜਰਾ,ਟਪਰੀਆਂ ਵੱਲ ਜਾਣ ਲੱਗ ਪਿਆ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026

ਸ੍ਰੀ ਚਮਕੌਰ ਸਾਹਿਬ, 2 ਸਤੰਬਰ (ਜਗਮੋਹਣ ਸਿੰਘ ਨਾਰੰਗ)- ਸ੍ਰੀ ਚਮਕੌਰ ਸਾਹਿਬ ਦੇ ਭੈਰੋਮਾਜਰਾ ਮਾਰਗ ’ਤੇ ਪਿਛਲੇ ਤਿੰਨ ਦਿਨਾਂ ਤੋਂ ਰਿਸ ਰਹੇ ਨਹਿਰੀ ਪਾਣੀ ਨੇ ਖਤਰਨਾਕ ਰੂਪ ਲੈਂਦਿਆਂ ਮਾਰਗ ’ਤੇ ਕਰੀਬ 20 ਮੀਟਰ ਚੌੜਾ ਤੇ 12 ਫੁੱਟ ਚੌੜਾ ਡੂੰਘਾ ਪਾੜ ਪਾ ਦਿੱਤਾ, ਜਿਸ ਨਾਲ ਪਾਣੀ ਤੇਜ਼ੀ ਨਾਲ ਜਟਾਣਾ ,ਬੇਲਾ,ਭੈਰੋ ਮਾਜਰਾ,ਟਪਰੀਆਂ ਵੱਲ ਜਾਣ ਲੱਗ ਪਿਆ। ਇਸ ਦਾ ਪਤਾ ਉਦੋਂ ਲੱਗਾ ਜਦੋ ਪਿੰਡ ਭੈਰੋਮਾਜਰਾ ਦੇ ਦੋ ਮੋਟਰ ਸਾਈਕਲ ਸਵਾਰ ਤੜਕੇ 5 ਵਜੇ ਇੱਥੋ ਲੰਘਦਿਆਂ ਪਾਰ ਵਿਚ ਡਿੱਗ ਗਏ ਤੇ ਇਨ੍ਹਾਂ ਦੇ ਗੰਭੀਰ ਸੱਟਾ ਲੱਗੀਆਂ ਹਨ ਤੇ ਇਕ ਮੋਟਰ ਸਾਈਕਲ ਉੱਥੋ ਪਾਣੀ ਵਿਚ ਵਹਿ ਕੇ ਦੂਰ ਝਾੜੀਆਂ ਵਿਚ ਫਸ ਗਿਆ। ਇਨ੍ਹਾਂ ਨੌਜਵਾਨਾਂ ਨੇ ਕਿਸੇ ਤਰ੍ਹਾਂ ਜਾਨ ਬਚਾ ਕੇ ਪਿੰਡ ਫੋਨ ਕੀਤਾ ਤੇ ਮਿੰਟਾਂ ਵਿਚ ਗੁਰਦੁਆਰਾ ਸਾਹਿਬਾਨ ਵਿਚ ਅਨਾਊਂਸਮੈਂਟ ਹੋ ਗਈ ਤੇ ਵੱਡੀ ਗਿਣਤੀ ਵਿਚ ਨੌਜਵਾਨ ਮੌਕੇ ’ਤੇ ਪੁੱਜ ਕੇ ਪਏ ਪਾੜ ਨੂੰ ਭਰਨ ਲੱਗ ਪਏ ਤੇ ਜ਼ਖਮੀਆਂ ਨੂੰ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ ਲੈ ਗਏ।

ਇਸ ਘਟਨਾ ਦਾ ਪਤਾ ਚਲਦਿਆਂ ਹਜ਼ਾਰਾਂ ਨੌਜਵਾਨ ਪੁੱਜ ਗਏ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਵੀ ਬਲਾਚੌਰ ਤੋਂ ਇਥੇ ਪੁੱਜੇ, ਜੋ ਖੁਦ ਕਾਫ਼ੀ ਸਮਾਂ ਨੌਜਵਾਨਾਂ ਨਾਲ ਰੇਤ ਦੀਆ ਭਰੀਆਂ ਬੋਰੀਆ ਚੁੱਕ ਕੇ ਵਹਿ ਰਹੇ ਪਾਣੀ ਨੂੰ ਰੋਕਣ ਲਈ ਲੱਗੇ ਰਹੇ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਤਿੰਨ ਘੰਟਿਆਂ ਤੋ ਵੱਧ ਸਮਾਂ ਲੋਕ ਮੌਕੇ ’ਤੇ ਪਿੰਡਾਂ ਨੂੰ ਬਚਾਉਣ ’ਚ ਲੱਗੇ ਰਹੇ ਪਰ ਕੋਈ ਵੀ ਪ੍ਰਸ਼ਾਸਨਿਕ ਅਧਕਾਰੀ ਮੌਕੇ ’ਤੇ ਨਹੀਂ ਪੁੱਜਿਆ, ਜਦ ਕਿ ਮੀਡੀਆ ਅਤੇ ਇਨ੍ਹਾਂ ਪਿੰਡਾਂ ਦੇ ਲੋਕ ਕਈ ਦਿਨਾਂ ਤੋਂ ਨਹਿਰ ਨੂੰ ਟੁੱਟਣ ਤੋਂ ਬਚਾਉਣ ਲਈ ਤਰਲੇ ਪਾਂਦੇ ਰਹੇ । ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਇਥੋ ਦੇ ਪੁੱਲ ਹੇਠ ਫਸਿਆ ਕਬਾੜ, ਜਿਸ ਨੇ ਪਾਣੀ ਦੇ ਵਹਿਣ ’ਚ ਖੜੋਤ ਪੈਦਾ ਕੀਤੀ,  ਮੁੱਖ ਕਾਰਨ ਹੈ।

ਹਲਕਾ ਇੰਚਾਰਜ ਸ੍ਰੀ ਗੜ੍ਹੀ ਨੇ ਕਿਹਾ ਕਿ ਇਹ ਸਿੱਧੀ ਪ੍ਰਸ਼ਾਸਨਿਕ ਅਣ-ਗਹਿਲੀ ਹੈ ਤੇ ਇਸ ਲਈ ਜ਼ਿੰਮੇਵਾਰ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।ਉਨ੍ਹਾਂ ਇਸ ਸੰਬੰਧੀ ਮੌਕੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਜਾਣਕਾਰੀ ਦਿੱਤੀ ਹੈ।

ਸਰਹਿੰਦ ਨਹਿਰ ਟੁੱਟਣ ਦੇ ਮਾਮਲੇ ਨੂੰ ਲੈ ਕਿ ਲੋਕਾਂ ਨੇ ਸ੍ਰੀ ਚਮਕੌਰ ਸਾਹਿਬ ਦੇ ਪੁਲ ’ਤੇ ਜਾਮ ਲਗਾ ਦਿੱਤਾ ਤੇ ਪੰਜਾਬ ਸਰਕਾਰ,ਹਲਕਾ ਵਿਧਾਇਕ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸਮੁੱਚੀ ਆਵਾਜਾਈ ਠੱਪ ਕਰ ਦਿੱਤੀ ਗਈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਡੀ.ਏ. ਮਾਮਲੇ ’ਚ ਪੁੱਜੀ ਸੁਪਰੀਮ ਕੋਰਟ ਅਗਲੀ ਖ਼ਬਰ ਈ.ਡੀ. ਨੇ ਦੇਸ਼ ਭਰ ’ਚ 14 ਥਾਵਾਂ ’ਤੇ ਮਾਰੇ ਛਾਪੇ
Ad Position 24