20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਬਿਜਲੀ ਸਪਲਾਈ ਚਾਲੂ ਕਰਦੇ ਮੁਲਾਜ਼ਮ ਨੂੰ ਲੱਗਿਆ ਕਰੰਟ, ਵਾਲ-ਵਾਲ ਬਚੀ ਜਾਨ

ਅਜਨਾਲਾ (ਅੰਮ੍ਰਿਤਸਰ), 2 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਦੇ 66 ਕੇ.ਵੀ ਸਬ-ਸਟੇਸ਼ਨ ਵਿਖੇ ਬਿਜਲੀ ਸਪਲਾਈ ਚਾਲੂ ਕਰਨ ਦੌਰਾਨ ਬਿਜਲੀ ਵਿਭਾਗ ਦੇ ਐਸ.ਐਸ.ਏ ਸੁਖਰਾਜ ਸਿੰਘ ਨਾਲ ਹਾਦਸਾ ਵਾਪਰਨ ਦੀ ਖ਼ਬਰ...

Ad Position 21
No active advertisement
ਅਜੀਤ ਡੈਸਕ 02-09-2026

ਅਜਨਾਲਾ (ਅੰਮ੍ਰਿਤਸਰ), 2 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਦੇ 66 ਕੇ.ਵੀ ਸਬ-ਸਟੇਸ਼ਨ ਵਿਖੇ ਬਿਜਲੀ ਸਪਲਾਈ ਚਾਲੂ ਕਰਨ ਦੌਰਾਨ ਬਿਜਲੀ ਵਿਭਾਗ ਦੇ ਐਸ.ਐਸ.ਏ ਸੁਖਰਾਜ ਸਿੰਘ ਨਾਲ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸਪਲਾਈ ਚਾਲੂ ਕਰਦੇ ਸਮੇਂ ਅਚਾਨਕ ਸੁਖਰਾਜ ਸਿੰਘ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਉਸ ਨੂੰ ਜ਼ੋਰਦਾਰ ਬਿਜਲੀ ਦਾ ਝਟਕਾ ਲੱਗਾ। ਕਰੰਟ ਲੱਗਣ ਦੀ ਘਟਨਾ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਅਤੇ ਸਾਥੀ ਮੁਲਾਜ਼ਮਾਂ ਵਿਚ ਹਫੜਾ-ਦਫੜੀ ਮਚ ਗਈ। ਸਾਥੀ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਸੰਭਾਲਿਆ ਅਤੇ ਤੁਰੰਤ ਉਸ ਨੂੰ ਸਿਵਿਲ ਹਸਪਤਾਲ ਅਜਨਾਲਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਜਾਰੀ ਹੈ ।

Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਨਵੀਂ ਇਕਾਈ ਗਠਿਤ, ਸਤਨਾਮ ਸਿੰਘ ਬਣੇ ਪ੍ਰਧਾਨ ਅਗਲੀ ਖ਼ਬਰ ਅਯੁੱਧਿਆ - ਸੇਵਾਮੁਕਤ ਏਅਰ ਮਾਰਸ਼ਲ ਜੀਤੇਂਦਰ ਮਿਸ਼ਰਾ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਪਹਿਲੇ ਸੀਈਓ ਨਿਯੁਕਤ
Ad Position 24