ਸੁਨਾਮ ਊਧਮ ਸਿੰਘ ਵਾਲਾ, 2 ਸਤੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਸ਼ੇਰੋਂ ਵਿਖੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਪਿੰਡ ਦੀ ਸੱਥ ਵਿਚ ਕੀਤੀ ਜਾ ਰਹੀ ਲੋਕ ਮਿਲਣੀ ਨੂੰ ਲੈਕੇ ਸਮਾਜਿਕ ਕਾਰਕੁੰਨ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਜੋ ਆਪਣੇ ਸਾਥੀਆਂ ਸਮੇਤ ਮੁੱਖ ਮੰਤਰੀ ਤੋਂ ਸਵਾਲ ਕਰਨ ਲਈ ਨਮੋਲ ਪਿੰਡ ਤੋਂ ਜਦੋਂ ਆਪਣੇ ਘਰ ਤੋਂ ਇਕੱਠੇ ਹੋ ਕੇ ਚੱਲਣ ਲਈ ਤਿਆਰ ਸਨ।ਇਸੇ ਦੌਰਾਨ ਐਸ.ਪੀ. ਪਟਿਆਲਾ ਰਾਜੇਸ਼ ਛਿੱਬਰ ਪੁਲਿਸ ਪਾਰਟੀ ਸਮੇਤ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਦੇ ਘਰ ਪਹੁੰਚ ਗਏ ਅਤੇ ਐਡਵੋਕੇਟ ਨਮੋਲ ਸਮੇਤ ਉਨ੍ਹਾਂ ਦੇ ਸਾਥੀਆਂ ਸਤਿੰਦਰ ਸੈਣੀ ਕੌਂਸਲਰ ਨਗਰ ਕੌਂਸਲ ਸੰਗਰੂਰ,ਰਿੰਕੂ ਗੰਗਾ ਸਿੰਘ ਵਾਲਾ ਸਾਬਕਾ ਸਰਪੰਚ,ਸੰਦੀਪ,ਕਰਨੈਲ ਸਿੰਘ ਖ਼ਾਲਸਾ,ਸਿਮਰਨ ਸਿੰਘ ਸ਼ੇਰੋ,ਰੋਮੀ ਸ਼ੋਰੇ ਆਦਿ ਨੂੰ ਐਡਵੋਕੇਟ ਨਮੋਲ ਦੇ ਘਰ ਵਿਚ ਹੀ ਨਜ਼ਰਬੰਦ ਕਰ ਲਿਆ ਗਿਆ ਅਤੇ ਘਰ ਵਿਚ ਹੀ ਰਹਿਣ ਦੀ ਤਾਕੀਦ ਕੀਤੀ।
ਤਾਜ਼ਾ ਖ਼ਬਰਾਂ
Free
ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ੇਰੋਂ ਫੇਰੀ ਨੂੰ ਲੈਕੇ ਐਡਵੋਕੇਟ ਨਮੋਲ ਸਾਥੀਆਂ ਸਮੇਤ ਘਰ ਚ ਨਜ਼ਰਬੰਦ
ਸੁਨਾਮ ਊਧਮ ਸਿੰਘ ਵਾਲਾ, 2 ਸਤੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਸ਼ੇਰੋਂ ਵਿਖੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਪਿੰਡ...
ਅਜੀਤ ਡੈਸਕ
02-09-2026