ਲੁਧਿਆਣਾ, 3 ਸਤੰਬਰ (ਰੁਪੇਸ਼ ਕੁਮਾਰ) - 19 ਸਤੰਬਰ ਤੋਂ 4 ਅਕਤੂਬਰ ਤੱਕ ਜਪਾਨ ਵਿਚ ਹੋਣ ਵਾਲੀਆਂ ਏਸ਼ੀਅਨ ਖੇਡਾਂ 2026 ਵਿਚ ਪ੍ਰਸਿੱਧ ਜੈਵਲਿਨ ਥਰੋਅਰ ਨੀਰਜ ਚੋਪੜਾ ਦੀ ਜਗ੍ਹਾ ਯਸ਼ਵੀਰ ਸਿੰਘ ਭਾਰਤੀ ਟੀਮ ਦਾ ਹਿੱਸਾ ਹੋਣਗੇ। ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਵਲੋਂ ਅੱਜ ਲੁਧਿਆਣਾ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਏਸ਼ੀਅਨ ਖੇਡਾਂ-2026 ਲਈ 78 ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਗਈ।
ਫੈਡਰੇਸ਼ਨ ਦੇ ਪ੍ਰਧਾਨ ਬਹਾਦੁਰ ਸਿੰਘ ਸੱਗੂ ਨੇ ਦੱਸਿਆ ਕਿ ਇਨ੍ਹਾਂ 78 ਖਿਡਾਰੀਆਂ ਵਿਚ 35 ਪੁਰਸ਼ ਅਤੇ 43 ਮਹਿਲਾ ਖਿਡਾਰੀ ਸ਼ਾਮਿਲ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਨੀਰਜ ਚੋਪੜਾ ਦੀ ਜਗ੍ਹਾ ਲੈਣ ਵਾਲੇ ਯਸ਼ਵੀਰ ਸਿੰਘ ਦਾ ਕਾਮਨਵੈਲਥ ਖੇਡਾਂ ਵਿਚ ਕਾਫੀ ਵਧੀਆ ਪ੍ਰਦਰਸ਼ਨ ਰਿਹਾ ਹੈ। ਨੀਰਜ ਚੌਕੜਾ ਦੇ ਅਨਫਿਟ ਹੋਣ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਕਾਮਨਵੈਲਥ ਦੀ ਤਰ੍ਹਾਂ ਏਸ਼ੀਅਨ ਖੇਡਾਂ ਵਿਚ ਵੀ ਭਾਰਤ ਦਾ ਵਧੀਆ ਪ੍ਰਦਰਸ਼ਨ ਰਹੇਗਾ।
ਤਾਜ਼ਾ ਖ਼ਬਰਾਂ
Free
ਏਸ਼ੀਅਨ ਖੇਡਾਂ 2026 ਲਈ ਨੀਰਜ ਚੋਪੜਾ ਦੀ ਜਗ੍ਹਾ ਯਸ਼ਵੀਰ ਸਿੰਘ ਨੂੰ ਮੌਕਾ
ਲੁਧਿਆਣਾ, 3 ਸਤੰਬਰ (ਰੁਪੇਸ਼ ਕੁਮਾਰ) - 19 ਸਤੰਬਰ ਤੋਂ 4 ਅਕਤੂਬਰ ਤੱਕ ਜਪਾਨ ਵਿਚ ਹੋਣ ਵਾਲੀਆਂ ਏਸ਼ੀਅਨ ਖੇਡਾਂ 2026 ਵਿਚ ਪ੍ਰਸਿੱਧ ਜੈਵਲਿਨ ਥਰੋਅਰ ਨੀਰਜ ਚੋਪੜਾ ਦੀ ਜਗ੍ਹਾ ਯਸ਼ਵੀਰ ਸਿੰਘ ਭਾਰਤੀ ਟੀਮ ਦਾ ਹਿੱਸਾ...
ਅਜੀਤ ਡੈਸਕ
03-09-2026