ਨਵੀਂ ਦਿੱਲੀ, 3 ਸਤੰਬਰ - ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਨੇ ਉੱਤਰਾਖੰਡ ਵਿਚ ਆਪਣੀ ਮੀਟਿੰਗ ਤੋਂ ਬਾਅਦ ਰਾਮ ਲੀਲ੍ਹਾ ਮੈਦਾਨ ਵਿਚ ਕੀਤੇ ਗਏ ਸ਼ੁੱਧੀਕਰਨ ਦੇ ਮੁੱਦੇ 'ਤੇ ਜੇਪੀ ਨੱਢਾ ਨੂੰ ਪੱਤਰ ਲਿਖਿਆ ਹੈ। ਇਸ ਸੰਬੰਧੀ ਮਲਿਕਅਰਜੁਨ ਖੜਗੇ ਨੇ ਕਿਹਾ, "ਮੈਂ ਕੱਲ੍ਹ ਰਾਜ ਸਭਾ ਵਿੱਚ ਸਦਨ ਦੇ ਨੇਤਾ ਜੇਪੀ ਨੱਢਾ ਨੂੰ ਇਕ ਪੱਤਰ ਲਿਖਿਆ ਸੀ ਅਤੇ ਉਨ੍ਹਾਂ ਨੂੰ ਯਾਦ ਦਿਵਾਇਆ ਸੀ ਕਿ ਸਰਕਾਰ ਵਲੋਂ ਭਰੋਸਾ ਦੇਣ ਦੇ ਬਾਵਜੂਦ 24 ਦਿਨਾਂ ਬਾਅਦ ਵੀ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ... ਰਾਹੁਲ ਗਾਂਧੀ ਨੇ ਮਹਿੰਗਾਈ, ਬੇਰੁਜ਼ਗਾਰੀ ਅਤੇ ਦਲਿਤਾਂ ਦੇ ਮੁੱਦੇ ਸਦਨ ਵਿਚ ਅਤੇ ਬਾਹਰ ਉਠਾਏ ਹਨ। ਭਾਜਪਾ ਨੇ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕਰਵਾਈ ਹੈ। ਜੇਕਰ ਉਹ ਇਨ੍ਹਾਂ ਮੁੱਦਿਆਂ 'ਤੇ ਲੜਨ ਵਾਲੇ ਵਿਅਕਤੀ ਨੂੰ ਨਿਰਾਸ਼ ਕਰਨਾ ਅਤੇ ਡਰਾਉਣਾ ਚਾਹੁੰਦੇ ਹਨ, ਤਾਂ ਸਾਡੀ ਪਾਰਟੀ ਡਰੇਗੀ ਨਹੀਂ। ਅਸੀਂ ਜਿੰਨੀਆਂ ਵੀ ਐਫਆਈਆਰ ਦਾ ਸਾਹਮਣਾ ਕਰਾਂਗੇ। ਅਸੀਂ ਅਜਿਹੀਆਂ ਚੀਜ਼ਾਂ ਦਾ ਸਾਹਮਣਾ ਕਰਦੇ ਰਹਾਂਗੇ।"
ਤਾਜ਼ਾ ਖ਼ਬਰਾਂ
Free
ਖੜਗੇ ਨੇ ਰਾਮ ਲੀਲ੍ਹਾ ਮੈਦਾਨ (ਉੱਤਰਾਖੰਡ) 'ਚ ਕੀਤੇ ਗਏ ਸ਼ੁੱਧੀਕਰਨ ਦੇ ਮੁੱਦੇ 'ਤੇ ਨੱਢਾ ਨੂੰ ਲਿਖਿਆ ਪੱਤਰ
ਨਵੀਂ ਦਿੱਲੀ, 3 ਸਤੰਬਰ - ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਨੇ ਉੱਤਰਾਖੰਡ ਵਿਚ ਆਪਣੀ ਮੀਟਿੰਗ ਤੋਂ ਬਾਅਦ ਰਾਮ ਲੀਲ੍ਹਾ ਮੈਦਾਨ ਵਿਚ ਕੀਤੇ ਗਏ ਸ਼ੁੱਧੀਕਰਨ ਦੇ ਮੁੱਦੇ 'ਤੇ ਜੇਪੀ ਨੱਢਾ ਨੂੰ...
ਅਜੀਤ ਡੈਸਕ
03-09-2026