19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਨੀਟ ਯੂ.ਜੀ. ਪ੍ਰੀਖਿਆ ਨੂੰ ਕੰਪਿਊਟਰ-ਅਧਾਰਤ ਬਣਾਉਣ ਦੀ ਤਿਆਰੀ ਸ਼ੁਰੂ

ਨਵੀਂ ਦਿੱਲੀ, 3 ਸਤੰਬਰ (ਪੀ. ਟੀ. ਆਈ.)-ਨੀਟ ਯੂ.ਜੀ. 2027 ਪ੍ਰੀਖਿਆ ਨੂੰ ਪੂਰੀ ਤਰ੍ਹਾਂ ਕੰਪਿਊਟਰ-ਅਧਾਰਤ (ਸੀ.ਬੀ.ਟੀ.) ਬਣਾਉਣ ਦੀਆਂ ਤਿਆਰੀਆਂ ਹੁਣ ਪੂਰੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ। ਨੈਸ਼ਨਲ ਟੈਸਟਿੰਗ ਏਜੰਸੀ ...

Ad Position 21
No active advertisement
ਅਜੀਤ ਡੈਸਕ 04-09-2026

ਨਵੀਂ ਦਿੱਲੀ, 3 ਸਤੰਬਰ (ਪੀ. ਟੀ. ਆਈ.)-ਨੀਟ ਯੂ.ਜੀ. 2027 ਪ੍ਰੀਖਿਆ ਨੂੰ ਪੂਰੀ ਤਰ੍ਹਾਂ ਕੰਪਿਊਟਰ-ਅਧਾਰਤ (ਸੀ.ਬੀ.ਟੀ.) ਬਣਾਉਣ ਦੀਆਂ ਤਿਆਰੀਆਂ ਹੁਣ ਪੂਰੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ। ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਨੂੰ ਪ੍ਰੀਖਿਆਵਾਂ ਲਈ ਟੈਸਟਿੰਗ ਸੈਂਟਰ ਵਿਕਸਤ ਕਰਨ ਲਈ ਸਰਕਾਰੀ ਸੰਸਥਾਵਾਂ ਤੋਂ ਉਨ੍ਹਾਂ ਦੇ ਆਈ.ਟੀ. ਬੁਨਿਆਦੀ ਢਾਂਚੇ ਤੇ ਉਪਲਬਧ ਜਗ੍ਹਾ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਹੈ। ਜਿਸ ਤੋਂ ਬਾਅਦ ਏ.ਆਈ.ਸੀ.ਟੀ.ਈ. ਨੇ ਆਪਣੇ ਸੰਬੰਧਿਤ ਸਰਕਾਰੀ ਸੰਸਥਾਵਾਂ ਨੂੰ ਦੇਸ਼ ਭਰ ’ਚ ਸਟੈਂਡਰਡ ਟੈਸਟਿੰਗ ਸੈਂਟਰਾਂ (ਐਸ.ਟੀ.ਸੀ.) ਦੀ ਸਥਾਪਨਾ ਨਾਲ ਸੰਬੰਧਿਤ ਮੁਲਾਂਕਣ ਲਈ ਆਪਣੇ ਉਪਲਬਧ ਸੂਚਨਾ ਤਕਨਾਲੋਜੀ ਬੁਨਿਆਦੀ ਢਾਂਚੇ ਅਤੇ ਖਾਲੀ ਜਾਂ ਅਣਵਰਤੀ ਥਾਵਾਂ ਦੇ ਵੇਰਵੇ ਪ੍ਰਦਾਨ ਕਰਨ ਲਈ ਕਿਹਾ ਹੈ। 

Ad Position 22
No active advertisement
ਪਿਛਲੀ ਖ਼ਬਰ ਚੈਟ ਜੀ. ਪੀ. ਟੀ., ਕਲਾਊਡ ਭਾਰਤ ਸਣੇ ਵਿਸ਼ਵ ਭਰ ’ਚ ਡਾਊਨ ਅਗਲੀ ਖ਼ਬਰ ਵਾਰਾਨਸੀ-ਦਿੱਲੀ ਉਡਾਣ ’ਚ ਧੂੰਏਂ ਕਾਰਨ ਕੀਤੀ ਗਈ ਐਮਰਜੈਂਸੀ ਲੈਂਡਿੰਗ
Ad Position 24