04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਵੈਨਕੂਵਰ ਪੁਲਿਸ ਦਾ ਪੰਜਾਬੀ ਮੂਲ ਦਾ ਅਧਿਕਾਰੀ ਕੈਲ ਦੁਸਾਂਝ ਚੋਰੀ, ਧੋਖਾਧੜੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ

ਵੈਨਕੂਵਰ, 4 ਸਤੰਬਰ (ਮਲਕੀਤ ਸਿੰਘ)- ਵੈਨਕੂਵਰ ਪੁਲਿਸ ਵਿਭਾਗ ਨਾਲ ਸੰਬੰਧਿਤ ਪੰਜਾਬੀ ਮੂਲ ਦੇ ਪੁਲਿਸ ਅਧਿਕਾਰੀ ਕੈਲ ਦੋਸਾਂਝ ਨੂੰ ਪੁਲਿਸ ਵਲੋਂ ਚੋਰੀ ਅਤੇ ਧੋਖਾਧੜੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਵੈਨਕੂਵਰ, 4 ਸਤੰਬਰ (ਮਲਕੀਤ ਸਿੰਘ)- ਵੈਨਕੂਵਰ ਪੁਲਿਸ ਵਿਭਾਗ ਨਾਲ ਸੰਬੰਧਿਤ ਪੰਜਾਬੀ ਮੂਲ ਦੇ ਪੁਲਿਸ ਅਧਿਕਾਰੀ ਕੈਲ ਦੋਸਾਂਝ ਨੂੰ ਪੁਲਿਸ ਵਲੋਂ ਚੋਰੀ ਅਤੇ ਧੋਖਾਧੜੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।  ਪ੍ਰਾਪਤ ਵੇਰਵਿਆਂ ਅਨੁਸਾਰ ਵੈਨਕੂਵਰ ਪੁਲਿਸ ਵਲੋਂ ਦੋਸਾਂਝ ਨੂੰ ਵੀਰਵਾਰ ਦੁਪਹਿਰ ਵੇਲੇ ਸਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ।  ਪੁਲਿਸ ਨੇ ਦੁਸਾਂਝ ਦੀ ਰਿਹਾਇਸ਼ ਦੇ ਨਾਲ ਨਾਲ ਕਿਡਜ਼ ਪਲੇਅ ਫਾਊਂਡੇਸ਼ਨ ਦੇ ਦਫ਼ਤਰਾਂ ਦੀ ਤਲਾਸ਼ੀ ਵੀ ਲਈ।

 ਇਥੇ ਜ਼ਿਕਰਯੋਗ ਹੈ ਕਿ ਦੋਸਾਂਝ ਵੈਨਕੂਵਰ ਪੁਲਿਸ ਦੇ ਅਧਿਕਾਰੀ ਹੋਣ ਦੇ ਨਾਲ ਨੌਜਵਾਨਾਂ ਨੂੰ ਗੈਂਗਾਂ ਅਤੇ ਅਪਰਾਧਕ ਸਰਗਰਮੀਆਂ ਤੋਂ ਦੂਰ ਰੱਖਣ ਲਈ ਕੀਤੇ ਜਾਂਦੇ ਕੰਮਾਂ ਕਾਰਨ ਵੀ ਜਾਣੇ ਜਾਂਦੇ ਹਨ। ਉਨ੍ਹਾਂ ਵਲੋਂ ਸਥਾਪਿਤ ਕਿਡਜ਼ ਪਲੇਅ ਫਾਊਂਡੇਸ਼ਨ ਨੌਜਵਾਨਾਂ ਨਾਲ ਸੰਬੰਧਿਤ ਸਮਾਜਿਕ ਕਾਰਜਾਂ ਨਾਲ ਜੁੜੀ ਹੋਈ ਹੈ। ਦੋਸਾਂਝ ਖ਼ਿਲਾਫ਼ ਲਗਾਏ ਗਏ ਇਹ ਦੋਸ਼ ਅਜੇ ਅਦਾਲਤ ਵਿਚ ਸਾਬਤ ਨਹੀਂ ਹੋਏ ਅਤੇ ਉਨ੍ਹਾਂ ਨੂੰ ਅਦਾਲਤੀ ਕਾਰਵਾਈ ਦੌਰਾਨ ਆਪਣਾ ਪੱਖ ਰੱਖਣ ਦਾ ਪੂਰਾ ਅਧਿਕਾਰ ਹੈ। ਕੈਲ ਦੁਸਾਂਝ ਦੇ ਵਕੀਲ ਵਲੋਂ ਦੁਸਾਂਝ ’ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਗਿਆ ਹੈ। 

Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਦੇ 13ਵੇਂ ਐੱਸ.ਐੱਸ.ਪੀ. ਵਜੋਂ ਆਈ.ਪੀ.ਐੱਸ. ਵਰੁਣ ਸ਼ਰਮਾ ਨੇ ਸੰਭਾਲਿਆ ਅਹੁਦਾ ਅਗਲੀ ਖ਼ਬਰ ਇਸਰੋ ਨੇ GSLV ਰਾਕੇਟ ਦੀ ਵਰਤੋਂ ਕਰ ਪੁਲਾੜ ’ਚ ਲਾਂਚ ਕੀਤਾ ਇਮੇਜਿੰਗ ਸੈਟੇਲਾਈਟ
Ad Position 24