04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਡੱਬਵਾਲੀ ਵਿੱਚ 57 ਹੜਤਾਲੀ ਸਫ਼ਾਈ ਕਰਮਚਾਰੀਆਂ ਨੂੰ ਨੋਟਿਸ, 5 ਸਤੰਬਰ ਤੱਕ ਡਿਊਟੀ ’ਤੇ ਪਰਤਣ ਦਾ ਹੁਕਮ

ਡੱਬਵਾਲੀ, 4 ਸਤੰਬਰ (ਇਕਬਾਲ ਸਿੰਘ ਸ਼ਾਂਤ)- ਪਿਛਲੇ 6 ਅਗਸਤ ਤੋਂ ਸੂਬੇ ਵਿਚ ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਸੂਬਾ ਪੱਧਰੀ ਹੜਤਾਲ ਹੁਣ ਟਕਰਾਅ ਦੇ ਸਿਖਰਲੇ ਮੋੜ ਵੱਲ ਪੁੱਜਦੀ ਵਿਖਾਈ ਦੇ ਰਹੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਡੱਬਵਾਲੀ, 4 ਸਤੰਬਰ (ਇਕਬਾਲ ਸਿੰਘ ਸ਼ਾਂਤ)- ਪਿਛਲੇ 6 ਅਗਸਤ ਤੋਂ ਸੂਬੇ ਵਿਚ ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਸੂਬਾ ਪੱਧਰੀ ਹੜਤਾਲ ਹੁਣ ਟਕਰਾਅ ਦੇ ਸਿਖਰਲੇ  ਮੋੜ ਵੱਲ ਪੁੱਜਦੀ ਵਿਖਾਈ ਦੇ ਰਹੀ ਹੈ। ਨਗਰ ਪਰਿਸ਼ਦ ਡੱਬਵਾਲੀ ਨੇ ਹੜਤਾਲ ’ਤੇ ਚੱਲ ਰਹੇ 57 ਸਫ਼ਾਈ ਕਰਮਚਾਰੀਆਂ ਤੇ ਸਫ਼ਾਈ ਦਰੋਗਿਆਂ ਨੂੰ ਨੋਟਿਸ ਜਾਰੀ ਕਰਕੇ 5 ਸਤੰਬਰ ਤੱਕ ਡਿਊਟੀ ’ਤੇ ਪਰਤਣ ਲਈ ਆਖਿਆ ਗਿਆ ਹੈ। ਇਸ ਉਪਰੰਤ ਡਿਊਟੀ ’ਤੇ ਨਾ ਪਰਤਣ ਵਾਲਿਆਂ ਖ਼ਿਲਾਫ਼ ਵਿਭਾਗੀ ਕਾਰਵਾਈ ਦੇ ਨਾਲ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।

ਨਗਰ ਪਰਿਸ਼ਦ ਦੇ ਕਾਰਜਕਾਰੀ ਅਧਿਕਾਰੀ ਵਲੋਂ ਜਾਰੀ ਨੋਟਿਸ ਵਿਚ ਪਾਲਿਕਾ ਰੋਲ ਦੇ 25 ਅਤੇ ਪੱਕੇ 32 ਕਰਮਚਾਰੀਆਂ ਦੇ ਨਾਮ ਸ਼ਾਮਿਲ ਹਨ। ਨਗਰ ਪਰਿਸ਼ਦ ਮੁਤਾਬਕ ਇਹ ਕਰਮਚਾਰੀ 6 ਅਗਸਤ ਤੋਂ ਸਮਰੱਥ ਅਧਿਕਾਰੀ ਦੀ ਮਨਜ਼ੂਰੀ ਜਾਂ ਸੂਚਨਾ ਤੋਂ ਬਿਨਾਂ ਡਿਊਟੀ ਤੋਂ ਗੈਰਹਾਜ਼ਰ ਹਨ ਅਤੇ ਮਿਊਂਸਪਲ ਕਰਮਚਾਰੀ ਯੂਨੀਅਨ ਹਰਿਆਣਾ ਦੀ ਸੂਬਾ ਪੱਧਰੀ ਹੜਤਾਲ ਵਿਚ ਸ਼ਾਮਿਲ ਹਨ।

ਨੋਟਿਸ ਵਿਚ ਨਗਰ ਪਰਿਸ਼ਦ ਨੇ ਸਫ਼ਾਈ ਕਾਰਜ ਨੂੰ ਜ਼ਰੂਰੀ ਸੇਵਾ ਦੱਸਦਿਆਂ ਹਰਿਆਣਾ ਮਿਊਂਸਪਲ ਐਕਟ, 1973 ਦੀ ਧਾਰਾ 47 ਅਤੇ ਹਰਿਆਣਾ ਜ਼ਰੂਰੀ ਸੇਵਾਵਾਂ ਮੇਨਟੇਨੈਂਸ ਐਕਟ, 1974 ਦੇ ਪ੍ਰਬੰਧਾਂ ਦਾ ਹਵਾਲਾ ਦਿੱਤਾ ਹੈ। ਇਸ ਦੇ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 18 ਅਗਸਤ 2026 ਦੇ ਨਿਰਦੇਸ਼ਾਂ ਦਾ ਜ਼ਿਕਰ ਕਰਦਿਆਂ ਸ਼ਹਿਰ ਵਿਚ ਸਫ਼ਾਈ ਵਿਵਸਥਾ ਕਾਇਮ ਰੱਖਣ ਨੂੰ ਜ਼ਰੂਰੀ ਦੱਸਿਆ ਗਿਆ ਹੈ।

ਨਗਰ ਪਰਿਸ਼ਦ ਨੇ ਹੜਤਾਲ ਕਾਰਨ ਸਫ਼ਾਈ ਵਿਵਸਥਾ ਪ੍ਰਭਾਵਿਤ ਹੋਣ ਅਤੇ ਇਸ ਨਾਲ ਲਾਗ ਫੈਲਣ ਦਾ ਖ਼ਤਰਾ ਪੈਦਾ ਹੋਣ ਦੀ ਗੱਲ ਕਹੀ ਹੈ। ਨੋਟਿਸਾਂ ਵਿਚ ਕੁਝ ਕਰਮਚਾਰੀਆਂ ’ਤੇ ਹੋਰਨਾਂ ਕਰਮਚਾਰੀਆਂ ਨੂੰ ਕੰਮ ਕਰਨ ਤੋਂ ਰੋਕਣ ਅਤੇ ਸਫ਼ਾਈ ਸਾਧਨਾਂ ਤੇ ਮਸ਼ੀਨਰੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵੀ ਲਗਾਏ ਗਏ ਹਨ। ਨੋਟਿਸਾਂ ਦੀ ਚਪੇਟ ਵਿਚ ਆਉਣ ਵਾਲਿਆਂ ਵਿਚ ਪਾਲਿਕਾ ਰੋਲ ਸ਼੍ਰੇਣੀ ਦੇ ਕਰਮਚਾਰੀ ਲਖਨ, ਮਹੇਸ਼ ਕੁਮਾਰ, ਵਿਜੈ ਕੁਮਾਰ, ਰੋਹਤਾਸ਼, ਸਨੀ ਕੁਮਾਰ, ਵਿਜੈ, ਅਮਿਤ ਕੁਮਾਰ, ਰਾਜੇਸ਼ ਕੁਮਾਰ, ਗਾਂਧੀ ਰਾਮ, ਰਾਕੇਸ਼, ਸੁੰਦਰ ਸਿੰਘ, ਸੋਨੂ, ਸੰਦੀਪ ਕੁਮਾਰ, ਰਾਹੁਲ, ਅਮਿਤ, ਦੀਪਕ, ਵਿਜੈ ਕੁਮਾਰ, ਵਿਕਰਮ, ਕਾਕੂ, ਸ਼ਿਵ ਕੁਮਾਰ, ਸੋਹਨ ਲਾਲ, ਸੂਰਜ ਕੁਮਾਰ, ਰਾਜੇਸ਼ ਕੁਮਾਰ, ਅਜੈ ਕੁਮਾਰ ਅਤੇ ਸ਼ਕਤੀ ਸ਼ਾਮਲ ਹਨ।
ਜਦਕਿ ਪੱਕੇ ਕਰਮਚਾਰੀਆਂ ਕੁੰਤਾ ਦੇਵੀ, ਸਤੀਸ਼, ਆਸ਼ਾ ਰਾਣੀ, ਵਿਕਰਮ ਕੁਮਾਰ, ਬਬੀਤਾ, ਮੰਗਤ ਰਾਮ, ਸ਼ਾਮ ਲਾਲ, ਸ਼ਾਮ ਲਾਲ, ਜਗਦੀਸ਼ ਰਾਏ, ਪ੍ਰਦੀਪ ਕੁਮਾਰ, ਕਮਲ ਕੁਮਾਰ, ਮੋਹਨ ਲਾਲ, ਕਮਲਾ ਦੇਵੀ, ਜੋਗਿੰਦਰ ਪਾਲ, ਪਵਨ ਕੁਮਾਰ, ਬਬਲੀ, ਦਰਸ਼ਨਾ ਦੇਵੀ, ਮੰਜੂ, ਰਵੀ ਸ਼ੰਕਰ, ਨੀਰਜ ਕੁਮਾਰ, ਸੰਜੇ ਸਿੰਘ, ਦਰਸ਼ਨਾ ਦੇਵੀ, ਮਲਕੀਤ ਸਿੰਘ, ਸ਼ੀਲਾ ਦੇਵੀ, ਸੁਮਨ ਰਾਣੀ, ਰਾਜ ਰਾਣੀ, ਮਨੋਜ ਕੁਮਾਰ, ਭੀਮ, ਕਮਲੇਸ਼ ਰਾਣੀ, ਬਾਲ ਕਿਸ਼ਨ, ਸੁਨੀਲ ਕੁਮਾਰ ਅਤੇ ਮੰਗਤ ਰਾਮ ਨੂੰ ਨੋਟਿਸ ਦਿੱਤੇ ਗਏ ਹਨ।

ਦੂਜੇ ਪਾਸੇ ਸਫ਼ਾਈ ਕਰਮਚਾਰੀਆਂ ਨੇ ਨੋਟਿਸਾਂ ਨੂੰ ਸਰਕਾਰ ਦੀ ਦਮਨਕਾਰੀ ਨੀਤੀ ਕਰਾਰ ਦਿੰਦਿਆਂ ਮੰਗਾਂ ਨਾ ਮੰਨੇ ਜਾਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣ ਦੀ ਦਮ ਭਰਿਆ ਹੈ।

Ad Position 22
No active advertisement
ਪਿਛਲੀ ਖ਼ਬਰ ਡੱਬਵਾਲੀ: ਨੋਟਿਸਾਂ ਤੋਂ ਭੜਕੇ ਹੜਤਾਲੀ 9 ਸਫ਼ਾਈ ਕਰਮਚਾਰੀਆਂ ਨੇ ਕਰਵਾਇਆ ਸਮੂਹਿਕ ਮੁੰਡਨ ਅਗਲੀ ਖ਼ਬਰ ਸਿੱਖਿਆ ਵਿਭਾਗ, ਪੰਜਾਬ ਵਲੋਂ ਅਧਿਆਪਕ ਰਾਜ ਪੁਰਸਕਾਰ, ਯੰਗ ਅਧਿਆਪਕ ਪੁਰਸਕਾਰ, ਵਿਸ਼ੇਸ਼ ਅਧਿਆਪਕ ਪੁਰਸਕਾਰ ਅਤੇ ਪ੍ਰਬੰਧਕੀ...
Ad Position 24