04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸ੍ਰੀਨਗਰ ਹਵਾਈ ਅੱਡੇ ’ਤੇ ਇੰਡੀਗੋ ਦਾ ਜਹਾਜ਼ ਖੰਭੇ ਨਾਲ ਟਕਰਾਇਆ

ਸ੍ਰੀਨਗਰ, 4 ਸਤੰਬਰ (ਪੀ.ਟੀ.ਆਈ.)-ਨਵੀਂ ਮੁੰਬਈ ਤੋਂ ਸ੍ਰੀਨਗਰ ਪਹੁੰਚਿਆ ਇਕ ਇੰਡੀਗੋ ਜਹਾਜ਼ ਸ਼ੁੱਕਰਵਾਰ ਨੂੰ ਸ੍ਰੀਨਗਰ ਹਵਾਈ ਅੱਡੇ ’ਤੇ ਪਾਰਕਿੰਗ ਦੌਰਾਨ ਇਕ ਖੰਭੇ ਨਾਲ ਟਕਰਾ ਗਿਆ। ਇਸ ਘਟਨਾ ਵਿਚ ਜਹਾਜ਼ ਨੂੰ ਨੁਕਸਾਨ ....

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਸ੍ਰੀਨਗਰ, 4 ਸਤੰਬਰ (ਪੀ.ਟੀ.ਆਈ.)-ਨਵੀਂ ਮੁੰਬਈ ਤੋਂ ਸ੍ਰੀਨਗਰ ਪਹੁੰਚਿਆ ਇਕ ਇੰਡੀਗੋ ਜਹਾਜ਼ ਸ਼ੁੱਕਰਵਾਰ ਨੂੰ ਸ੍ਰੀਨਗਰ ਹਵਾਈ ਅੱਡੇ ’ਤੇ ਪਾਰਕਿੰਗ ਦੌਰਾਨ ਇਕ ਖੰਭੇ ਨਾਲ ਟਕਰਾ ਗਿਆ। ਇਸ ਘਟਨਾ ਵਿਚ ਜਹਾਜ਼ ਨੂੰ ਨੁਕਸਾਨ ਪਹੁੰਚਿਆ, ਪਰ ਕਿਸੇ ਵੀ ਯਾਤਰੀ ਜਾਂ ਚਾਲਕ ਦਲ ਦੇ ਮੈਂਬਰ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਇਕ ਬਿਆਨ ਵਿਚ, ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ.) ਨੇ ਕਿਹਾ ਕਿ ਫਲਾਈਟ ਨੰਬਰ 6ਈ 225 ਸਵੇਰੇ 9:02 ਵਜੇ ‘ਬੇ’ ਨੰਬਰ 6 ’ਤੇ ਪਾਰਕ ਕੀਤੀ ਜਾ ਰਹੀ ਸੀ ਜਦੋਂ ਇਹ ‘ਵਿਜ਼ੂਅਲ ਡੌਕਿੰਗ ਗਾਈਡੈਂਸ ਸਿਸਟਮ’ ਦੇ ਖੰਭੇ ਨਾਲ ਟਕਰਾ ਗਈ। ਉਨ੍ਹਾਂ ਕਿਹਾ ਕਿ ਸੰਬੰਧਿਤ ਅਧਿਕਾਰੀ ਸਥਾਪਿਤ ਪ੍ਰਕਿਰਿਆਵਾਂ ਦੇ ਅਨੁਸਾਰ ਘਟਨਾ ਦੇ ਕਾਰਨ ਦੀ ਜਾਂਚ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਮਹਾਰਾਸ਼ਟਰ ਦੇ ਆਦਿਵਾਸੀ ਵਿਦਿਆਰਥੀਆਂ ਦੀ ਲੜਾਈ ਸਿਰਫ਼ ਸਿੱਖਿਆ, ਨੌਕਰੀਆਂ ਲਈ ਨਹੀਂ, ਸਗੋਂ ਆਦਿਵਾਸੀ ਪਛਾਣ ਲਈ ਵੀ ਹੈ-ਰਾ... ਅਗਲੀ ਖ਼ਬਰ ਪਿੰਡ ਛੋੜੀਆਂ ਬੇਟ ਦੇ ਗੁਰਦੁਆਰਾ ਸਾਹਿਬ 'ਚ ਅਚਾਨਕ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਪਵਿੱਤਰ ਅੰਗਾ...
Ad Position 24