04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਅਭਿਸ਼ੇਕ ਬੈਨਰਜੀ ਦੇ ਦਫ਼ਤਰ ’ਤੇ ਵੱਡੀ ਕਾਰਵਾਈ ਬੇਸਮੈਂਟ ਤੇ 2 ਮੰਜ਼ਿਲਾਂ ਨੂੰ ਖਾਲੀ ਕਰਨ ਦੇ ਹੁਕਮ

ਕੋਲਕਾਤਾ, 4 ਸਤੰਬਰ (ਪੀ.ਟੀ.ਆਈ.)-ਸੈਂਟਰਲ ਕੋਲਕਾਤਾ ’ਚ ਟੀ.ਐਮ.ਸੀ. ਨੇਤਾ ਅਭਿਸ਼ੇਕ ਬੈਨਰਜੀ ਦੇ ਦਫਤਰ ਵਾਲੀ ਇਕ ਉੱਚੀ ਇਮਾਰਤ ਦੇ ਬੇਸਮੈਂਟ ਤੇ 2 ਮੰਜ਼ਿਲਾਂ ਨੂੰ ‘ਅੱਗ ਸੁਰੱਖਿਆ ਉਪਾਵਾਂ ਦੀ ਘਾਟ’ ਕਾਰਨ ਖਾਲੀ ਕਰਨ ਦੇ ...

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਕੋਲਕਾਤਾ, 4 ਸਤੰਬਰ (ਪੀ.ਟੀ.ਆਈ.)-ਸੈਂਟਰਲ ਕੋਲਕਾਤਾ ’ਚ ਟੀ.ਐਮ.ਸੀ. ਨੇਤਾ ਅਭਿਸ਼ੇਕ ਬੈਨਰਜੀ ਦੇ ਦਫਤਰ ਵਾਲੀ ਇਕ ਉੱਚੀ ਇਮਾਰਤ ਦੇ ਬੇਸਮੈਂਟ ਤੇ 2 ਮੰਜ਼ਿਲਾਂ ਨੂੰ ‘ਅੱਗ ਸੁਰੱਖਿਆ ਉਪਾਵਾਂ ਦੀ ਘਾਟ’ ਕਾਰਨ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪੱਛਮੀ ਬੰਗਾਲ ਡਾਇਰੈਕਟੋਰੇਟ ਆਫ਼ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਨੇ ਇਹ ਨਿਰਦੇਸ਼ ਜਾਰੀ ਕੀਤਾ ਹੈ। ਇਹ ਸਭ ਬੈਨਰਜੀ ਦੇ ਕੈਮੈਕ ਸਟਰੀਟ ਦਫਤਰ ’ਚ ਭੰਨਤੋੜ ਤੋਂ ਇਕ ਦਿਨ ਬਾਅਦ ਆਇਆ, ਟੀ.ਐਮ.ਸੀ. ਨੇ ਹਮਲੇ ਲਈ ਭਾਜਪਾ ਨਾਲ ਜੁੜੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ, ਜਿਸ ਦੋਸ਼ ਨੂੰ ਸੱਤਾਧਾਰੀ ਪਾਰਟੀ ਨੇ ਰੱਦ ਕਰ ਦਿੱਤਾ।

ਇਕ ਹਫ਼ਤਾ ਪਹਿਲਾਂ, ਅਧਿਕਾਰੀਆਂ ਨੇ ਉਸੇ ਇਮਾਰਤ ਤੋਂ ਟੀ.ਐਮ.ਸੀ. ਦਾ ਇਕ ‘ਗੈਰ-ਕਾਨੂੰਨੀ’ ਬਿਲਬੋਰਡ ਹਟਾ ਦਿੱਤਾ, ਜਿਸ ਦੌਰਾਨ ਬੈਨਰਜੀ ਦੇ ਦਫਤਰ ਦੇ ਨਿੱਜੀ ਗਾਰਡ, ਉਨ੍ਹਾਂ ਦੇ ਸਮਰਥਕ ਤੇ ਕੁਝ ਪਾਰਟੀ ਨੇਤਾਵਾਂ ਨੇ ਪੁਲਿਸ ਤੇ ਕੋਲਕਾਤਾ ਨਗਰ ਨਿਗਮ (ਕੇ.ਐਮ.ਸੀ.) ਦੇ ਅਧਿਕਾਰੀਆਂ ਨਾਲ ਝੜਪ ਕੀਤੀ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਉੱਚੀ ਇਮਾਰਤ ਦੇ ਬੇਸਮੈਂਟ ’ਚ ਕੋਈ ਅੱਗ ਸੁਰੱਖਿਆ ਉਪਾਅ ਨਹੀਂ ਮਿਲੇ। ਇਸ ਤੋਂ ਬਾਅਦ, ਇਮਾਰਤ ਦੇ ਮਾਲਕ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਤੇ ਉਨ੍ਹਾਂ ਨੂੰ 48 ਘੰਟੇ ਦੀ ਸਮਾਂ ਸੀਮਾ ਦਿੱਤਾ। ਕੋਈ ਜਵਾਬ ਨਾ ਮਿਲਣ ਉਨ੍ਹਾਂ ਨੂੰ ਇਮਾਰਤ ਦੀ 6ਵੀਂ ਤੇ 7ਵੀਂ ਮੰਜ਼ਿਲ, ਬੇਸਮੈਂਟ ਖਾਲੀ ਕਰਨ ਲਈ ਇਕ ਨੋਟਿਸ ਭੇਜਿਆ ਗਿਆ।

Ad Position 22
No active advertisement
ਪਿਛਲੀ ਖ਼ਬਰ ਇਸਰੋ ਨੇ ਰਚਿਆ ਨਵਾਂ ਇਤਿਹਾਸ : ਈ.ਓ.ਐਸ.-05 ਉੱਪਗ੍ਰਹਿ ਸਫ਼ਲਤਾਪੂਰਵਕ ਲਾਂਚ ਦੇਸ਼ ਲਈ ਇਤਿਹਾਸਕ ਪਲ-ਮੋਦੀ ਅਗਲੀ ਖ਼ਬਰ ਜੰਮੂ-ਕਸ਼ਮੀਰ ਦੇ ਬਡਗਾਮ ’ਚ ਮੁਕਾਬਲੇ ਦੌਰਾਨ ਅੱਤਵਾਦੀ ਹਲਾਕ
Ad Position 24