04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਹਾਰਪਰਕਾਲਿੰਜ਼ ਛਾਪੇਗਾ ਸੋਨੀਆ ਗਾਂਧੀ ਦੀ ਆਤਮ ਕਥਾ-10 ਨਵੰਬਰ ਨੂੰ ਆਏਗੀ ਕਿਤਾਬ

ਨਵੀਂ ਦਿੱਲੀ, 4 ਸਤੰਬਰ (ਉਪਮਾ ਡਾਗਾ ਪਾਰਥ)- ਕਾਂਗਰਸੀ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ ਦੀ ਆਤਮਕਥਾ ‘ਹਾਰਪਰਕਾਲਿੰਜ਼ ਇੰਡੀਆ’ ਵਲੋਂ ਪ੍ਰਕਾਸ਼ਿਤ ਕੀਤੀ ਜਾਏਗੀ। 28 ਅਗਸਤ ਨੂੰ ‘ਪੇਗੁਈਨ ਰੈਂਡਮ ਹਾਊਸ ਇੰਡੀਆ’ ਵਲੋਂ ...

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਨਵੀਂ ਦਿੱਲੀ, 4 ਸਤੰਬਰ (ਉਪਮਾ ਡਾਗਾ ਪਾਰਥ)- ਕਾਂਗਰਸੀ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ ਦੀ ਆਤਮਕਥਾ ‘ਹਾਰਪਰਕਾਲਿੰਜ਼ ਇੰਡੀਆ’ ਵਲੋਂ ਪ੍ਰਕਾਸ਼ਿਤ ਕੀਤੀ ਜਾਏਗੀ। 28 ਅਗਸਤ ਨੂੰ ‘ਪੇਗੁਈਨ ਰੈਂਡਮ ਹਾਊਸ ਇੰਡੀਆ’ ਵਲੋਂ ਕਿਤਾਬ ਦੇ ਪ੍ਰਕਾਸ਼ਨ ਨੂੰ ਲੈ ਕੇ ‘ਲੇਖਕ ਨਾਲ ਕੁਝ ਗੱਲਾਂ ’ਤੇ ਸਹਿਮਤੀ’ ਨਾ ਬਣਨ ਤੋਂ ਬਾਅਦ ਕਿਤਾਬ ਛਾਪਣ ਤੋਂ ਮਨਾਂ ਕਰਨ ਤੋਂ ਬਾਅਦ ਹੁਣ ਸੋਨੀਆ ਗਾਂਧੀ ਦੀ ਆਤਮ ਕਥਾ ‘ਬਿਲੋਗਿੰਗ ! ਏ ਜਰਨੀ ਆਫ ਲਵ’ 10 ਨਵੰਬਰ ਨੂੰ ‘ਹਾਰਪਰਕਾਲਿੰਜ਼ ਇੰਡੀਆ’ ਵਲੋਂ ਪ੍ਰਕਾਸ਼ਿਤ ਕੀਤਾ ਜਾਏਗਾ। ਇਸ ਕਿਤਾਬ ਨੂੰ ਲੈ ਕੇ ਵਿਵਾਦ ਉਸ ਵੇਲੇ ਸ਼ੁਰੂ ਹੋਇਆ, ਜਦੋਂ ਇਸ ਦਾ ਕਵਰ ਪੇਜ਼ ਵੀ ਜਾਰੀ ਕਰ ਦਿੱਤਾ ਗਿਆ ਸੀ।

ਰਾਹੁਲ ਗਾਂਧੀ ਨੇ ਰਾਜੀਵ ਗਾਂਧੀ ਦੇ ਜਨਮ ਦਿਨ ਮੌਕੇ ਇਕ ਭਾਵੁਕ ਸੰਦੇਸ਼ ਨਾਲ ਕਿਤਾਬ ਦਾ ਕਵਰ ਪੇਜ਼ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਵੀ ਜਾਰੀ ਕੀਤਾ ਸੀ ਹਲਕਿਆਂ ਮੁਤਾਬਿਕ ਪ੍ਰਕਾਸ਼ਕ ਨੇ ਕਿਤਾਬ ਦੇ ਤਿੰਨ ਅਧਿਆਇਆਂ ’ਤੇ ਇਤਰਾਜ਼ ਪ੍ਰਗਟਾਇਆ ਸੀ, ਜਿਨ੍ਹਾਂ ’ਚ ਇਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਆਧਾਰਿਤ ਅਧਿਆਏ ਹੈ। ਕੇਰਲਮ ਦੇ ਮੁਖ ਮੰਤਰੀ ਵੀ.ਡੀ. ਸਤੀਸ਼ਨ ਨੇ ਵਿਵਾਦ ’ਤੇ ਪੈਂਗੁਈਨ ਰੈਡਮ ਹਾਊਸ ਇੰਡੀਆ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਜੋ ਪ੍ਰਕਾਸ਼ਕ ਆਪਣੇ ਸਿਧਾਂਤਾਂ ਨਾਲ ਸਮਝੌਤਾ ਕਰਦਾ ਹੈ, ਉਹ ਲੋਕਤੰਤਰ ਨਾਲ ਵੀ ਸਮਝੌਤਾ ਕਰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਪਰਿਵਾਰ ਵਲੋਂ ਸੰਸਕਾਰ ਕਰਨ ਅਤੇ ਭੋਗ ਪਾਉਣ ਤੋਂ ਬਾਅਦ ਲੜਕਾ ਨਿਕਲਿਆ ਜਿਉਂਦਾ ਅਗਲੀ ਖ਼ਬਰ ਨਿਪਾਲ ’ਚ 9 ਦਿਨ ਬਾਅਦ ਸੁਰੰਗ ’ਚੋਂ 2 ਮਜ਼ਦੂਰ ਜ਼ਿੰਦਾ ਕੱਢੇ
Ad Position 24