04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਿਵਲ ਹਸਪਤਾਲ ਦਾ ਐਮਰਜੈਂਸੀ ਵਾਰਡ ਬਣਿਆ ਜੰਗ ਦਾ ਮੈਦਾਨ, 8 ਨੌਜਵਾਨ ਹੋਏ ਜ਼ਖ਼ਮੀ

ਕਪੂਰਥਲਾ, 4 ਸਤੰਬਰ (ਅਮਨਜੋਤ ਸਿੰਘ ਵਾਲੀਆ, ਅਮਰਜੀਤ ਸਿੰਘ ਸਡਾਨਾ)- ਦੇਰ ਰਾਤ ਥਾਣਾ ਸੁਭਾਨਪੁਰ ਅਧੀਨ...

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਕਪੂਰਥਲਾ, 4 ਸਤੰਬਰ (ਅਮਨਜੋਤ ਸਿੰਘ ਵਾਲੀਆ, ਅਮਰਜੀਤ ਸਿੰਘ ਸਡਾਨਾ)- ਦੇਰ ਰਾਤ ਥਾਣਾ ਸੁਭਾਨਪੁਰ ਅਧੀਨ ਆਉਂਦੇ ਪਿੰਡ ਬੂਟਾਂ ਵਿਖੇ ਦੋ ਧਿਰਾਂ ਦਰਮਿਆਨ ਜ਼ਬਰਦਸਤ ਝਗੜਾ ਹੋ ਗਿਆ। ਜਿਸ ਵਿਚ ਜ਼ਖਮੀ ਹੋਏ ਕੁੱਝ ਨੌਜਵਾਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ ਪਰ ਜਦੋਂ ਡਿਊਟੀ ਡਾਕਟਰ ਨੇ ਜ਼ਖਮੀਆਂ ਦਾ ਇਲਾਜ ਸ਼ੁਰੂ ਕੀਤਾ ਤਾਂ ਉਸ ਸਮੇਂ ਕੁੱਝ ਨੌਜਵਾਨ ਹੋਰ ਸਿਵਲ ਹਸਪਤਾਲ ਵਿਖੇ ਪਹੁੰਚ ਗਏ ਤੇ ਹਸਪਤਾਲ ਦਾ ਐਮਰਜੈਂਸੀ ਵਾਰਡ ਜੰਗ ਦਾ ਮੈਦਾਨ ਬਣ ਗਿਆ ਤੇ ਦੋਵਾਂ ਧਿਰਾਂ ਦੀ ਇਕ ਵਾਰ ਫਿਰ ਗੰਭੀਰ ਲੜਾਈ ਹੋਈ। ਜਿਸ ਵਿਚ ਦੋਵਾਂ ਧਿਰਾਂ ਨਾਲ ਸਬੰਧਿਤ 8 ਤੋਂ 10 ਵਿਅਕਤੀ ਜ਼ਖਮੀ ਹੋਏ ਹਨ।

ਡਿਊਟੀ ਡਾ. ਸਾਹਿਲ ਗਰਗ ਨੇ ਦੱਸਿਆ ਕਿ ਜਦੋਂ ਉਹ ਜ਼ਖਮੀਆਂ ਦਾ ਇਲਾਜ ਸ਼ੁਰੂ ਕਰਨ ਲੱਗੇ ਸਨ ਤਾਂ ਕੁੱਝ ਵਿਅਕਤੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਹੋਏ ਤੇ ਜ਼ਖ਼ਮੀਆਂ 'ਤੇ ਮੁੜ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੂੰ ਸਥਿਤ 'ਤੇ ਕਾਬੂ ਪਾਉਣ ਲਈ ਪੁਲਿਸ ਬੁਲਾਉਣੀ ਪਈ ਤੇ ਜ਼ਖਮੀ ਬਿਨ੍ਹਾਂ ਪੂਰੇ ਇਲਾਜ ਦੇ ਹੀ ਚਲੇ ਗਏ।ਮੌਕੇ 'ਤੇ ਪਹੁੰਚੇ ਡੀ.ਐਸ.ਪੀ. ਸਬ ਡਵੀਜ਼ਨ ਸ਼ੀਤਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਬੂਟਾਂ ਵਿਖੇ ਲੜਾਈ ਦੀ ਸੂਚਨਾ ਮਿਲੀ ਸੀ ਤੇ ਜਦੋਂ ਉਨ੍ਹਾਂ ਦੀਆਂ ਟੀਮਾਂ ਜਿਨ੍ਹਾਂ ਵਿਚ ਤਿੰਨ ਥਾਣਿਆਂ ਦੇ ਐਸ.ਐਚ.ਓ. ਮੌਜੂਦ ਸਨ ਨੇ ਪੁਲਿਸ ਟੀਮਾਂ ਦੇ ਨਾਲ ਹਸਪਤਾਲ ਅੰਦਰ ਵਿਗੜੀ ਸਥਿਤੀ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਨਾਲ ਸਬੰਧਿਤ ਕਰੀਬ 8 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਤੇ ਪੁਲਿਸ ਮਾਮਲੇ ਸਬੰਧੀ ਲੋੜੀਂਦੀ ਕਾਰਵਾਈ ਕਰ ਰਹੀ ਹੈ। 

Ad Position 22
No active advertisement
ਪਿਛਲੀ ਖ਼ਬਰ ਅੱਧੀ ਰਾਤ ਨੂੰ ਹਾਈਕੋਰਟ ਪੁੱਜਿਆ ਫਾਰਮ ਹਾਊਸ ਢਾਹੁਣ ਦਾ ਮਾਮਲਾ ਅਗਲੀ ਖ਼ਬਰ ਪਰਿਵਾਰ ਵਲੋਂ ਸੰਸਕਾਰ ਕਰਨ ਅਤੇ ਭੋਗ ਪਾਉਣ ਤੋਂ ਬਾਅਦ ਲੜਕਾ ਨਿਕਲਿਆ ਜਿਉਂਦਾ
Ad Position 24