ਚੋਗਾਵਾਂ (ਅੰਮ੍ਰਿਤਸਰ), 5 ਸਤੰਬਰ (ਗੁਰਵਿੰਦਰ ਸਿੰਘ ਕਲਸੀ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਲੋਵਾਲ ਪੱਕਾ ਵਿਖੇ ਬੱਚਿਆਂ ਦੇ ਮਿਡ-ਡੇ-ਮੀਲ ਦੇ ਰਾਸ਼ਨ ਅਤੇ ਸਰਕਾਰੀ ਫੰਡਾਂ ਵਿਚ ਕਥਿਤ ਹੇਰਾ-ਫੇਰੀ ਸੰਬੰਧੀ ਸੋਸ਼ਲ ਮੀਡੀਆ 'ਤੇ ਵੀਡੀਓ ਅਤੇ ਆਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਇਸ ਨੂੰ ਲੈ ਕੇ ਸਕੂਲ ਇੰਚਾਰਜ ਮੁਨੀਸ਼ ਕੁਮਾਰ ਅਤੇ ਹਿੰਦੀ ਮਿਸਟ੍ਰੈਸ ਨਿਰਲੇਪ ਕੌਰ ਨੇ ਸਪੱਸ਼ਟ ਕੀਤਾ ਕਿ 1 ਜੁਲਾਈ 2026 ਤੋਂ ਸਰਕਾਰ ਵਲੋਂ ਮਿਡ-ਡੇ-ਮੀਲ ਯੋਜਨਾ ਦੀ ਅਦਾਇਗੀ ਦਾ ਢੰਗ ਬਦਲ ਕੇ 'ਐਸ.ਐਨ.ਏ. ਸਪਰਸ਼ ਆਈਡੀ' ਰਾਹੀਂ ਆਨਲਾਈਨ ਕਰ ਦਿੱਤਾ ਗਿਆ ਹੈ, ਜਿਸ ਲਈ ਜੀ.ਐਸ.ਟੀ. ਨੰਬਰ ਹੋਣਾ ਬੇਹੱਦ ਲਾਜ਼ਮੀ ਹੈ। ਪਿੰਡਾਂ ਦੇ ਸਥਾਨਕ ਦੁਕਾਨਦਾਰਾਂ ਕੋਲ ਜੀ.ਐਸ.ਟੀ. ਨੰਬਰ ਨਾ ਹੋਣ ਕਾਰਨ, ਸਕੂਲ ਸਟਾਫ਼ ਵਲੋਂ ਸ਼ਹਿਰ ਦੀਆਂ ਵੱਖ-ਵੱਖ ਫਰਮਾਂ ਨੂੰ ਫ਼ੋਨ ਕਰਕੇ ਜੀ.ਐਸ.ਟੀ. ਨੰਬਰਾਂ ਅਤੇ ਬਿੱਲਾਂ ਸੰਬੰਧੀ ਸਿਰਫ਼ ਪੁੱਛ-ਪੜਤਾਲ ਕੀਤੀ ਜਾ ਰਹੀ ਸੀ।ਅਧਿਆਪਕਾਂ ਨੇ ਅੱਗੇ ਦੱਸਿਆ ਕਿ ਕਈ ਚੀਜ਼ਾਂ ਦਾ ਜੀ.ਐਸ.ਟੀ. ਬਿੱਲ ਮਿਲਣਾ ਅਸੰਭਵ ਹੁੰਦਾ ਹੈ। ਉਨ੍ਹਾਂ ਉਕਤ ਦੁਕਾਨਦਾਰ ਤੋਂ ਕੋਈ ਵੀ ਖ਼ਰੀਦਦਾਰੀ ਨਹੀਂ ਕੀਤੀ ਗਈ ਹੈ।
ਤਾਜ਼ਾ ਖ਼ਬਰਾਂ
Free
ਸਰਕਾਰੀ ਸਕੂਲ ਭੀਲੋਵਾਲ ਪੱਕਾ ਵਿਖੇ ਮਿਡ-ਡੇ-ਮੀਲ 'ਚ ਹੇਰਾ-ਫੇਰੀ ਦੀ ਵੀਡੀਓ ਵਾਇਰਲ
ਚੋਗਾਵਾਂ (ਅੰਮ੍ਰਿਤਸਰ), 5 ਸਤੰਬਰ (ਗੁਰਵਿੰਦਰ ਸਿੰਘ ਕਲਸੀ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਲੋਵਾਲ ਪੱਕਾ ਵਿਖੇ ਬੱਚਿਆਂ ਦੇ...
ਅਜੀਤ ਡੈਸਕ
05-09-2026