11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸੜਕ ਹਾਦਸੇ 'ਚ ਜ਼ਖ਼ਮੀ ਹੋਈ ਕਾਲਜ ਵਿਦਿਆਰਥਣ ਦੀ ਮੌਤ

ਝਬਾਲ 11 ਸਤੰਬਰ (ਸੁਖਦੇਵ) ਬੀਤੇ ਦਿਨੀਂ ਪਿੰਡ ਬਘਿਆੜੀ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਈ ਇੱਕ ਕਾਲਜ ਵਿਦਿਆਰਥਣ ਮਨਪ੍ਰੀਤ ਕੌਰ ਵਾਸੀ ਸੋਹਲ ਦੀ ਇਲਾਜ ਦੌਰਾਨ...

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

ਝਬਾਲ 11 ਸਤੰਬਰ (ਸੁਖਦੇਵ) ਬੀਤੇ ਦਿਨੀਂ ਪਿੰਡ ਬਘਿਆੜੀ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਈ ਇੱਕ ਕਾਲਜ ਵਿਦਿਆਰਥਣ ਮਨਪ੍ਰੀਤ ਕੌਰ ਵਾਸੀ ਸੋਹਲ ਦੀ ਇਲਾਜ ਦੌਰਾਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਵਿਖੇ ਬੀ.ਸੀ.ਏ. ਦੀ ਪੜ੍ਹਾਈ ਕਰ ਰਹੀ ਮਨਪ੍ਰੀਤ ਕੌਰ ਆਪਣੇ ਫੁੱਫੜ ਬਲਵਿੰਦਰ ਸਿੰਘ ਨਾਲ਼ ਐਕਟਿਵਾ ’ਤੇ ਸਵਾਰ ਹੋ ਕੇ ਕਾਲਜ ਜਾ ਰਹੀ ਸੀ। ਜਦੋਂ ਉਹ ਪਿੰਡ ਬਘਿਆੜੀ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਐਕਟਿਵਾ ਵਿਚ ਆ ਵੱਜੀ। ਜਿਸ ਨਾਲ ਬਲਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਕਿ ਮਨਪ੍ਰੀਤ ਕੌਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਸੀ। ਜਿਸ ਨੂੰ ਜ਼ੇਰੇ ਇਲਾਜ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ ਸੀ। ਜਿੱਥੇ ਤਿੰਨ ਬਾਅਦ ਉਸ ਦੀ ਮੌਤ ਹੋ ਗਈ।

Ad Position 22
No active advertisement
ਪਿਛਲੀ ਖ਼ਬਰ ਨਿਊਜ਼ੀਲੈਂਡ ਭੇਜਣ ਤੇ ਬਿਊਟੀ ਥੈਰੇਪਿਸਟ ਦੀ ਨੌਕਰੀ ਦਿਵਾਉਣ ਦੇ ਨਾਂ ’ਤੇ 7 ਲੱਖ ਦੀ ਠੱਗੀ ਅਗਲੀ ਖ਼ਬਰ ਅਣ-ਐਲਾਨੇ ਪਾਵਰਕਾਮ ਕੱਟਾਂ ਤੋਂ ਭੜਕੇ ਕਿਸਾਨ, ਬੀਕੇਯੂ ਡਕੌਂਦਾ ਵਲੋਂ ਰਾਏਕੋਟ ਵਿਖੇ ਜ਼ੋਰਦਾਰ ਰੋਸ ਧਰਨਾ
Ad Position 24