19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

'ਐਸ.ਆਈ.ਆਰ.' ਪ੍ਰਕਿਰਿਆ ਤਹਿਤ ਮੁੱਖ ਚੋਣ ਅਧਿਕਾਰੀ ਦਫ਼ਤਰ ਵਲੋਂ ਕੇਜਰੀਵਾਲ ਅਤੇ ਪਰਿਵਾਰ ਨੂੰ ਨੋਟਿਸ ਜਾਰੀ

ਨਵੀਂ ਦਿੱਲੀ, 19 ਸਤੰਬਰ - ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੇ 'ਐਸ.ਆਈ.ਆਰ.' ਪ੍ਰਕਿਰਿਆ ਤਹਿਤ 'ਆਪ' ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

Ad Position 21
No active advertisement
ਅਜੀਤ ਡੈਸਕ 19-09-2026

ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੇ 'ਐਸ.ਆਈ.ਆਰ.' ਪ੍ਰਕਿਰਿਆ ਤਹਿਤ 'ਆਪ' ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨੋਟਿਸ ਜਾਰੀ ਕੀਤੇ ਹਨ।
ਇਹ ਨੋਟਿਸ ਅਰਵਿੰਦ ਕੇਜਰੀਵਾਲ, ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ, ਉਨ੍ਹਾਂ ਦੇ ਪੁੱਤਰ ਪੁਲਕਿਤ ਕੇਜਰੀਵਾਲ ਅਤੇ ਉਨ੍ਹਾਂ ਦੇ ਮਾਤਾ-ਪਿਤਾ, ਗੋਬਿੰਦ ਰਾਮ ਕੇਜਰੀਵਾਲ ਅਤੇ ਗੀਤਾ ਦੇਵੀ ਨੂੰ ਜਾਰੀ ਕੀਤੇ ਗਏ ਹਨ।ਅਰਵਿੰਦ ਕੇਜਰੀਵਾਲ ਨਵੀਂ ਦਿੱਲੀ-40 ਵਿਧਾਨ ਸਭਾ ਹਲਕੇ ਦੇ ਵੋਟਰ ਹਨ।
ਦਿੱਲੀ ਚੋਣ ਕਮਿਸ਼ਨ ਦੇ ਦਸਤਾਵੇਜ਼ਾਂ ਅਨੁਸਾਰ, ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੇ 'ਭਾਗ-51, ਕੇ.ਜੀ. ਮਾਰਗ' (Part-51, KG Marg) ਦੇ ਉਨ੍ਹਾਂ 110 ਵੋਟਰਾਂ ਵਿਚ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਪੰਜ ਮੈਂਬਰਾਂ ਦੇ ਨਾਮ ਸ਼ਾਮਿਲ ਹਨ, ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।

Ad Position 22
No active advertisement
ਪਿਛਲੀ ਖ਼ਬਰ ਜਮ੍ਹਾਂ ਕਰਵਾਏ ਗਏ ਗਿਣਤੀ ਫਾਰਮ ਵੇਰਵਿਆਂ ਪੱਖੋਂ ਅਧੂਰੇ ਸਨ - ਕੇਜਰੀਵਾਲ ਨੂੰ ਜਾਰੀ ਐਸ.ਆਈ.ਆਰ.' ਨੋਟਿਸ ਦੇ ਸੰਬੰਧ ਚ,... ਅਗਲੀ ਖ਼ਬਰ ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ 241ਵੇਂ ਦਿਨ 603 ਛਾਪੇਮਾਰੀਆਂ, 291 ਗ੍ਰਿਫਤਾਰ
Ad Position 24