04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਚਿੱਟੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨ ਦੀ ਮੌਤ

ਤਲਵੰਡੀ ਸਾਬੋ (ਬਠਿੰਡਾ), 4 ਅਕਤੂਬਰ (ਰਣਜੀਤ ਸਿੰਘ ਰਾਜੂ) - ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਮਾਹੀਨੰਗਲ ਦੇ ਇਕ ਨੌਜਵਾਨ ਦੀ ਚਿੱਟੇ ਦੀ ਵੱਧ ਮਾਤਰਾ ਲੈਣ ਕਾਰਮ ਮੌਤ ਹੋ ਜਾਣ...

Ad Position 21
No active advertisement
ਅਜੀਤ ਡੈਸਕ 04-10-2026

ਤਲਵੰਡੀ ਸਾਬੋ (ਬਠਿੰਡਾ), 4 ਅਕਤੂਬਰ (ਰਣਜੀਤ ਸਿੰਘ ਰਾਜੂ) - ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਮਾਹੀਨੰਗਲ ਦੇ ਇਕ ਨੌਜਵਾਨ ਦੀ ਚਿੱਟੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।ਮਿਲੀ ਜਾਣਕਾਰੀ ਅਨੁਸਾਰ ਰਾਜਪ੍ਰੀਤ ਸਿੰਘ (23) ਪਿਛਲੇ ਛੇ ਮਹੀਨਿਆਂ ਤੋਂ ਨਸ਼ੇ ਦਾ ਆਦੀ ਹੋ ਗਿਆ ਸੀ।ਬੀਤੇ ਕੱਲ੍ਹ ਦੁਪਹਿਰ ਤੋਂ ਘਰੋਂ ਗਏ ਨੌਜਵਾਨ ਦਾ ਫੋਨ ਬੰਦ ਆਉਂਦਾ ਰਿਹਾ ਤਾਂ ਸ਼ਾਮ ਨੂੰ ਉਸ ਦੀ ਭਾਲ ਆਰੰਭੀ ਤਾਂ ਪਿੰਡ ਕੋਲੋਂ ਲੰਘਦੀ ਨਹਿਰ ਕੋਲੋਂ ਉਸਦੀ ਲਾਸ਼ ਮਿਲੀ ਜਿਸ ਦੀ ਬਾਂਹ ਚ ਸਰਿੰਜ ਲੱਗੀ ਹੋਈ ਸੀ।ਮ੍ਰਿਤਕ ਨੌਜਵਾਨ ਆਪਣੇ ਪਿੱਛੇ ਮਾਤਾ,ਪਤਨੀ ਅਤੇ ਇਕ ਸਾਲ ਦਾ ਬੇਟਾ ਛੱਡ ਗਿਆ ਹੈ।ਮ੍ਰਿਤਕ ਦੀ ਮਾਤਾ ਨੇ ਸਰਕਾਰ ਕੋਲ ਗੁਹਾਰ ਲਗਾਈ ਹੈ ਕਿ ਸਾਨੂੰ ਮਾਣ ਭੱਤਾ ਦੇਣ ਦੀ ਬਜਾਏ ਪ੍ਰਤੀ ਘਰ ਸਾਡੇ ਤੋਂ ਪੈਸੇ ਲੈ ਲਿਆ ਕਰੇ ਸਰਕਾਰ ਪਰ ਨਸ਼ਾ ਬੰਦ ਕਰਕੇ ਸਾਡੇ ਬੱਚੇ ਬਚਾਵੇ।

Ad Position 22
No active advertisement
ਪਿਛਲੀ ਖ਼ਬਰ ਏਸ਼ਿਆਈ ਖੇਡਾਂ ਦੀ ਸੋਨ ਤਗਮਾ ਜੇਤੂ ਬਲਜੀਤ ਕੌਰ ਦਾ ਰਾਜਾਸਾਂਸੀ ਹਵਾਈ ਅੱਡੇ ’ਤੇ ਨਿੱਘਾ ਸਵਾਗਤ ਅਗਲੀ ਖ਼ਬਰ ਜੱਸਾ ਪੱਟੀ ਨੇ ਦਾਣਾ ਮੰਡੀ ਹਰੀਕੇ ਪੱਤਣ ਵਿਖੇ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ
Ad Position 24