ਕੋਲਕਾਤਾ, 5 ਅਕਤੂਬਰ - ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੀ ਸਾਬਕਾ ਸੰਸਦ ਮੈਂਬਰ ਰੁਕਮਿਣੀ ਮਲਿਕ, ਜੋ ਅਦਾਕਾਰਾ ਕੋਇਲ ਮਲਿਕ ਵਜੋਂ ਮਸ਼ਹੂਰ ਹੈ, ਨੇ ਕੋਲਕਾਤਾ ਵਿਚ ਅਧਿਕਾਰਤ ਤੌਰ 'ਤੇ ਭਾਜਪਾ ਵਿਚ ਸ਼ਮੂਲੀਅਤ ਕੀਤੀ ਹੈ।
ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਪੱਛਮੀ ਬੰਗਾਲ ਵਿਚ ਹੋਣ ਵਾਲੀ ਰਾਜ ਸਭਾ ਦੀ ਜ਼ਿਮਨੀ ਚੋਣ ਲਈ ਆਪਣਾ ਉਮੀਦਵਾਰ ਐਲਾਨਿਆ ਹੈ।
ਭਾਜਪਾ ''ਚ ਸ਼ਾਮਿਲ ਹੋਣ 'ਤੇ ਰੁਕਮਿਣੀ ਮਲਿਕ ਨੇ ਕਿਹਾ, "ਭਾਜਪਾ ਵਿਚ ਸ਼ਾਮਿਲ ਹੋ ਕੇ ਮੈਂ ਮਾਣ ਅਤੇ ਖੁਸ਼ੀ ਮਹਿਸੂਸ ਕਰ ਰਹੀ ਹਾਂ... ਮੈਨੂੰ ਪਿਛਲੇ ਕੁਝ ਮਹੀਨਿਆਂ ਦੌਰਾਨ ਸੂਬੇ ਵਿਚ ਹੋਏ ਵਿਕਾਸ 'ਤੇ ਮਾਣ ਹੈ... ਮੈਂ ਜਾਣਦੀ ਹਾਂ ਕਿ ਲੋਕਾਂ ਦੀ ਸੇਵਾ ਕਿਵੇਂ ਕਰਨੀ ਹੈ... ਮਾਨਵਤਾ ਹੀ ਸਭ ਤੋਂ ਵੱਡਾ ਧਰਮ ਹੈ..."।
ਤਾਜ਼ਾ ਖ਼ਬਰਾਂ
Free
ਟੀ.ਐਮ.ਸੀ.ਦੀ ਸਾਬਕਾ ਸੰਸਦ ਮੈਂਬਰ ਰੁਕਮਿਣੀ ਮਲਿਕ, ਅਧਿਕਾਰਤ ਤੌਰ 'ਤੇ ਭਾਜਪਾ ਚ ਸ਼ਾਮਿਲ
ਕੋਲਕਾਤਾ, 5 ਅਕਤੂਬਰ - ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੀ ਸਾਬਕਾ ਸੰਸਦ ਮੈਂਬਰ ਰੁਕਮਿਣੀ ਮਲਿਕ, ਜੋ ਅਦਾਕਾਰਾ ਕੋਇਲ ਮਲਿਕ ਵਜੋਂ ਮਸ਼ਹੂਰ ਹੈ, ਨੇ ਕੋਲਕਾਤਾ...
ਅਜੀਤ ਡੈਸਕ
05-10-2026