15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਰਾਜਪੁਰਾ ਵਿਖੇ ਬੰਦ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਰਾਜਪੁਰਾ, 15 ਅਕਤੂਬਰ ਰਣਜੀਤ ਸਿੰਘ - ਬੀਤੇ ਦਿਨੀ ਨਸ਼ਿਆਂ ਦੇ ਖਿਲਾਫ ਡਟਣ ਵਾਲੇ ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਇਸ ਦੇ ਰੋਸ ਵਜੋਂ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ

Ad Position 21
No active advertisement
ਅਜੀਤ ਡੈਸਕ 15-10-2026


ਰਾਜਪੁਰਾ, 15 ਅਕਤੂਬਰ ਰਣਜੀਤ ਸਿੰਘ -  ਬੀਤੇ ਦਿਨੀ ਨਸ਼ਿਆਂ ਦੇ ਖਿਲਾਫ ਡਟਣ ਵਾਲੇ ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਇਸ ਦੇ ਰੋਸ ਵਜੋਂ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਰਾਜਪੁਰਾ ਵਿਖੇ ਮੁੱਖ ਬਾਜ਼ਾਰ ਪੂਰਨ ਤੌਰ ਤੇ ਬੰਦ ਹਨ ਜਦਕਿ ਪਰਚੂਨ ਸਬਜੀ ਮੰਡੀ ਖੁੱਲੀ ਹੈ ਕਈ ਦੁਕਾਨਦਾਰ ਆਪਣੇ ਦੁਕਾਨ ਦਾ ਸਾਹਮਣੇ ਆਮ ਵਾਂਗ ਸਬਜ਼ੀਆਂ ਰੱਖੀ ਬੈਠੇ ਹਨ ਅਤੇ ਬਾਜ਼ਾਰ ਵਿੱਚ ਫਲ ਫਰੂਟ ਦੀਆਂ ਰੇੜੀਆਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਪਰ ਮੁੱਖ ਬਾਜ਼ਾਰ ਜਿਨਾਂ ਵਿੱਚ ਗਿਆਨੀ ਜੈਲ ਸਿੰਘ ਮਾਰਕੀਟ ਗੁਰਦੁਆਰਾ ਸਿੰਘ ਸਭਾ ਰੋਡ ਸ਼ਾਸਤਰੀ ਮਾਰਕੀਟ ਦੁਪੱਟਾ ਮਾਰਕੀਟ ਗਾਂਧੀ ਮਾਰਕੀਟ ਦੁਰਗਾ ਮੰਦਰ ਰੋਡ ਅਤੇ ਹੋਰ ਦੁਕਾਨਾਂ ਹਾਲੇ ਤੱਕ ਪੂਰਨ ਤੌਰ ਤੇ ਬੰਦ ਹਨ ਪਰ ਦੁਕਾਨਾਂ ਦੇ ਮਾਲਕ ਆਪਣੇ ਦੁਕਾਨਾਂ ਦੇ ਬਹਾਲ ਖੜੇ ਵਿਖਾਈ ਦੇ ਰਹੇ ਹਨ ਦੱਸਣ ਯੋਗ ਹੈ ਕਿ ਪੰਜਾਬ ਬੰਦ ਦੀ ਕਾਲ ਨੂੰ ਕਈ ਰਾਜਨੀਤਿਕ ਪਾਰਟੀਆਂ ਨੇ ਵੀ ਸਮਰਥਨ ਦਿੱਤਾ ਹੋਇਆ ਹੈ

Ad Position 22
No active advertisement
ਪਿਛਲੀ ਖ਼ਬਰ ਪੰਜਾਬ ਬੰਦ ਕਾਰਨ ਸੜਕਾਂ ਹੋਈਆਂ ਸੁੰਨੀਆ ਅਗਲੀ ਖ਼ਬਰ ਖੰਡਾ ਚੌਂਕ, ਭਗਤਾ ਭਾਈਕਾ ਵਿਖੇ ਰੋਸ ਧਰਨਾ ਸ਼ੁਰੂ
Ad Position 24