15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਫਰੀਦਕੋਟ ਦੇਖਣ ਨੂੰ ਮਿਲਿਆ ਮੁੱਕਮਲ ਬੰਦ

ਫਰੀਦਕੋਟ 15 ਅਕਤੂਬਰ ( ਜਸਵੰਤ ਸਿੰਘ ਪੁਰਬਾ )- ਨਸ਼ਿਆਂ ਦੇ ਵਿਰੁੱਧ ਆਵਾਜ਼ ਚੱਕਣ ਵਾਲੇ ਪਰਮਿੰਦਰ ਝੋਟੇ ਦੇ ਕਤਲ ਤੋਂ ਬਾਅਦ ਲਗਾਤਾਰ ਪੂਰੇ ਪੰਜਾਬ ਵਿੱਚ ਸਰਕਾਰ ਦੇ ਖਿਲਾਫ ਰੋਸ ਜਾਹਿਰ ਕੀਤਾ ਜਾ ਰਿਹਾ ਇਸੇ ਦੇ ਚਲਦੇ ਅੱਜ ਪੰਜਾਬ ਬੰਦ ਦੀ ਕਾਲ ਦੌਰਾਨ ਫਰੀਦਕੋਟ ਵਿੱਚ ਸ਼ਹਿਰ ਪੂਰੀ ਤਰ੍ਹਾਂ ਮੁਕੰਮਲ ਬੰਦ ਨਜ਼ਰ ਆਇਆ।

Ad Position 21
No active advertisement
ਅਜੀਤ ਡੈਸਕ 15-10-2026

ਫਰੀਦਕੋਟ 15 ਅਕਤੂਬਰ ( ਜਸਵੰਤ ਸਿੰਘ ਪੁਰਬਾ )- ਨਸ਼ਿਆਂ ਦੇ ਵਿਰੁੱਧ ਆਵਾਜ਼ ਚੱਕਣ ਵਾਲੇ ਪਰਮਿੰਦਰ ਝੋਟੇ ਦੇ ਕਤਲ ਤੋਂ ਬਾਅਦ ਲਗਾਤਾਰ ਪੂਰੇ ਪੰਜਾਬ ਵਿੱਚ ਸਰਕਾਰ ਦੇ ਖਿਲਾਫ ਰੋਸ ਜਾਹਿਰ ਕੀਤਾ ਜਾ ਰਿਹਾ ਇਸੇ ਦੇ ਚਲਦੇ ਅੱਜ ਪੰਜਾਬ ਬੰਦ ਦੀ ਕਾਲ ਦੌਰਾਨ ਫਰੀਦਕੋਟ ਵਿੱਚ  ਸ਼ਹਿਰ ਪੂਰੀ ਤਰ੍ਹਾਂ ਮੁਕੰਮਲ ਬੰਦ ਨਜ਼ਰ ਆਇਆ।  ਕੁਝ ਜਥੇਬੰਦੀਆਂ ਵੱਲੋਂ ਅੱਜ ਸ਼ਹਿਰ ਦੇ ਮੁੱਖ ਚੌਂਕ ਵਿੱਚ ਧਰਨਾ ਦਿੱਤਾ ਗਿਆ ਤੇ ਸਰਕਾਰ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਰੋਸ ਜਾਹਿਰ ਕੀਤਾ ਗਿਆ। ਇਸ ਮੌਕੇ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਵਿੱਚ ਇੱਕ ਰੋਸ ਮਾਰਚ ਵੀ ਕੱਢਿਆ ਗਿਆ ਅਤੇ ਦੁਕਾਨਦਾਰਾਂ ਨੂੰ ਬਜ਼ਾਰ ਬੰਦ ਰੱਖਣ ਦੀ ਅਪੀਲ ਕੀਤੀ ਗਈ । 

 ਗੱਲਬਾਤ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਜੋ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣੀਆਂ ਆਵਾਜ਼ ਚੱਕ ਰਿਹਾ ਸੀ ਪਰ ਨਸ਼ਾ ਤਸਕਰਾਂ ਨੂੰ ਇਹ ਸਭ ਮਨਜੂਰ ਨਹੀਂ ਸੀ ਜਿਸ ਦੇ ਚਲਦੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਦੂਜੇ ਪਾਸੇ ਸਰਕਾਰ ਵੀ ਪੰਜਾਬ ਵਿੱਚ ਨਸ਼ਿਆਂ ਨੂੰ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਨਾ ਤਾਂ ਨਸ਼ੇ ਖਤਮ ਹੋਏ ਤੇ ਨਾ ਹੀ ਨਸ਼ਾ ਤਸਕਰਾਂ ਦੇ ਹੌਸਲੇ ਪਸਤ ਹੋਏ ਜੋ ਲਗਾਤਾਰ ਆਪਣੀਆਂ ਮਨਮਾਨੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਕਿਹਾ ਕਿ ਅੱਜ ਇੱਕ ਪਰਮਿੰਦਰ ਝੋਟਾ ਮਰਿਆ ਪਰ ਜਿੰਨਾ ਚਿਰ ਅਸੀਂ ਜੁਲਮ ਦੇ ਖਿਲਾਫ ਅਤੇ ਸਮਾਜਿਕ ਕਰੁਤੀਆਂ ਦੇ ਖਿਲਾਫ ਆਵਾਜ਼ ਉਠਾਉਣ ਵਾਲੇ ਦੇ ਨਾਲ ਨਹੀਂ ਖੜਦੇ ਤਦ ਤੱਕ ਇਸ ਤਰ੍ਹਾਂ ਹੀ ਇੱਕ ਇੱਕ ਕਰਕੇ ਸਭ ਨੂੰ ਆਪਣੀ ਜਾਨ ਗੁਵਾਣੀ ਪਏਗੀ। ਉਹਨਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਹੈ ਤਾਂ ਹਰ ਇੱਕ ਬੰਦੇ ਨੂੰ ਉਸ ਵਿਅਕਤੀ ਦੇ ਨਾਲ ਖੜਾ ਹੋਣਾ ਪਏਗਾ ਜੋ ਸਮਾਜ ਚ ਫੈਲਿਆ ਕਰੂਤੀਆ ਦੇ ਖਿਲਾਫ  ਆਵਾਜ਼ ਚੱਕਦਾ ਹੈ । ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਜੋ ਬੰਦ ਨੂੰ ਸਮਰਥਨ ਦਿੱਤਾ ਗਿਆ ਹੈ ਉਸ ਤੋਂ ਸਾਫ ਜਾ ਰਿਹਾ ਕਿ ਸਭ ਲੋਕ  ਜਾਗਰੂਕ ਹਨ ਕਿ ਜੇਕਰ ਸਮਾਜ ਦੇ ਵਿੱਚ ਇਹ ਬੁਰਾਈਆਂ ਇਸੇ ਤਰ੍ਹਾਂ ਪਨਪਦੀਆ ਰਹੀਆਂ ਤਾਂ ਆਉਣ ਵਾਲੀਆਂ ਨਸਲਾਂ ਬਰਬਾਦ ਹੋ ਕੇ ਰਹਿਣਗੀਆ ਅਤੇ ਪੰਜਾਬ ਦੀ ਬੁਰੀ ਤਰਹਾਂ ਬਰਬਾਦ ਹੋ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਦਮਦਮੀ ਟਕਸਾਲ ਦੇ ਨੌਜਵਾਨਾਂ ਨੇ ਮਾਨਾਂਵਾਲਾ ਵਿਖੇ ਕੋਚਰ ਬਿਜਨੈਸ ਪਾਰਕ, ਬੈਸਟ ਪ੍ਰਾਇਜ, ਦੁਕਾਨਾਂ, ਸਕੂਲ ਤੇ ਬੈਂਕ ਬੰਦ ਕ... ਅਗਲੀ ਖ਼ਬਰ ਮਲੌਦ ਬੰਦ ਨੂੰ ਭਰਵਾਂ ਹੁੰਗਾਰਾ
Ad Position 24