15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸਰਹੱਦੀ ਖੇਤਰ ਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ

ਖੇਮਕਰਨ 15 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)- ਮਾਨਸਾ ਵਿਖੇ ਬੀਤੇ ਦਿਨ ਪਰਵਿੰਦਰ ਸਿੰਘ ਝੋਟਾ ਦੇ ਹੋਏ ਕੱਤਲ ਦੇ ਰੋਸ ਵਜੋਂ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ।

Ad Position 21
No active advertisement
ਅਜੀਤ ਡੈਸਕ 15-10-2026

ਖੇਮਕਰਨ 15 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)- ਮਾਨਸਾ ਵਿਖੇ ਬੀਤੇ ਦਿਨ ਪਰਵਿੰਦਰ ਸਿੰਘ ਝੋਟਾ ਦੇ ਹੋਏ ਕੱਤਲ ਦੇ ਰੋਸ ਵਜੋਂ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ।ਸਰਹੱਦੀ ਕਸਬਾ ਖੇਮਕਰਨ ਵਿੱਚ ਸਵੇਰੇ ਪਹਿਲਾਂ ਕੁਝ ਦੁਕਾਨਾਂ ਖੁੱਲ੍ਹੀਆਂ ਸਨ।ਪਰ ਤੁਰੰਤ ਬਾਦ ਚ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਬਜ਼ਾਰ ਚ ਆ ਕੇ ਦੁਕਾਨਦਾਰਾਂ ਨੂੰ ਮਿਲ ਕੇ ਬੇਨਤੀ ਕੀਤੀ ਤੇ ਪਿਆਰ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ।ਜਿਸ ਤੇ ਸਹਿਮਤ ਹੋ ਕੇ ਦੁਕਾਨਦਾਰਾਂ ਨੇ ਤੁਰੰਤ ਆਪਣੀਆ ਦੁਕਾਨਾਂ ਬੰਦ ਕਰ ਦਿੱਤੀਆਂ ।ਜਿਸ ਕਾਰਨ ਬਜ਼ਾਰ ਸੁੰਨਸਾਨ ਨੱਜਰ ਆ ਰਹੇ ਹਨ ।ਸ਼ਹਿਰ ਚ ਮੈਡੀਕਲ ਸਟੋਰ ਤੇ ਸਬਜ਼ੀਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਨੱਜਰ ਆ ਰਹੀਆਂ ਹਨ ।ਬਾਕੀ ਸਾਰੀਆਂ ਦੁਕਾਨਾਂ ਬੰਦ ਹਨ ।ਸੜਕਾਂ ਤੇ ਆਵਾਜਾਈ ਵੀ ਠੱਪ ਹੈ ।ਬੱਸਾਂ ਸਥਾਨਕ ਬੱਸ ਅੱਡੇ ਤੇ ਬੰਦ ਖੜ੍ਹੀਆਂ ਹਨ ।ਜਿਸ ਕਾਰਨ ਸੜਕਾਂ ਤੇ ਆਵਾਜਾਈ ਬਹੁਤ ਘੱਟ ਹੈ ।ਉੱਧਰ ਇਲਾਕੇ ਚ ਸਾਰੇ ਵਿੱਦਿਅਕ ਅਦਾਰੇ ਵੀ ਬੰਦ ਹਨ ।ਵਾਰਿਸ ਪੰਜਾਬ ਅਕਾਲੀ ਦਲ ਨਾਲ ਸਬੰਧਤ ਨੌਜਵਾਨ ਇਸ ਇਲਾਕੇ ਵਿੱਚ ਬੰਦ ਨੂੰ ਸਫਲ ਨੂੰ ਬੰਦ ਕਰਾਉਣ ਚ ਜ਼ਿਆਦਾ ਸਰਗਰਮ ਸਨ।ਜਿੰਨਾ ਵੱਲੋਂ ਬੜੇ ਪਿਆਰ ਨਾਲ ਦੁਕਾਨਦਾਰਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ ।ਇਸੇ ਦੌਰਾਨ ਪੁਲਿਸ ਵੱਲੋਂ ਸ਼ਹਿਰ ਚ ਸੱਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ।ਖੇਮਕਰਨ ਦੇ ਥਾਣਾ ਮੁਖੀ ਇੰਸਪੈਕਟਰ ਕੰਵਲਜੀਤ ਰਾਏ ਖੁੱਦ ਬਜ਼ਾਰ ਰ ਪੁਲਿਸ ਜਵਾਨਾਂ ਸਮੇਤ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ ।ਉਨ੍ਹਾਂ ਦਾਅਵਾ ਕੀਤਾ ਕਿ ਇੱਥੇ ਮਾਹੌਲ ਬਿਲਕੁਲ ਸ਼ਾਂਤ ਹੈ ।

Ad Position 22
No active advertisement
ਪਿਛਲੀ ਖ਼ਬਰ ਫਤਿਹਗੜ੍ਹ ਚੂੜੀਆਂ ਦੇ ਮਜੀਠਾ ਚੌਂਕ ਵਿਖੇ ਵੱਖ ਵੱਖ ਕਿਸਾਨ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਲਗਾਇਆ ਧਰਨਾ ਅਗਲੀ ਖ਼ਬਰ ਮਾਛੀਵਾੜਾ ਦੀ ਹਰ ਦੁਕਾਨ ਬੰਦ,ਸੁਰੱਖਿਆ ਦਸਤਿਆਂ ਦੀ ਮੁਸਤੈਦੀ
Ad Position 24