ਚੌਕ ਮਹਿਤਾ, 15 ਅਕਤੂਬਰ (ਜਗਦੀਸ਼ ਸਿੰਘ ਬਮਰਾਹ) - ਨਸ਼ਿਆਂ ਦੇ ਖਿਲਾਫ ਲੜ ਰਹੇ ਭਾਈ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਅੱਜ ਕਸਬਾ ਮਹਿਤਾ ਚੌਕ ਮੁਕੰਮਲ ਤੌਰ ਤੇ ਬੰਦ ਰਿਹਾ। ਵੱਖ ਵੱਖ ਮੁਲਾਜ਼ਮ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ ਬਾਦਲ, ਵਾਰਿਸ ਪੰਜਾਬ ਦੇ, ਕਾਂਗਰਸ ਪਾਰਟੀ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਸਮਾਜ ਸੇਵੀ ਜਥੇਬੰਦੀਆਂ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਹਮ-ਖਿਆਲ ਲੋਕਾਂ ਨੇ ਸਾਂਝੇ ਤੌਰ ਤੇ ਇਸ ਘਿਨਾਉਣੇ ਕਤਲ ਦੇ ਖਿਲਾਫ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਬਿਲਕੁਲ ਸ਼ਾਂਤੀ ਪੂਰਵਕ ਢੰਗ ਨਾਲ ਰੋਸ ਮੁਜ਼ਾਹਰਾ ਕੀਤਾ।
ਤਾਜ਼ਾ ਖ਼ਬਰਾਂ
Free
ਕਸਬਾ ਮਹਿਤਾ ਚੌਕ ਮੁਕੰਮਲ ਤੌਰ ਤੇ ਬੰਦ
ਕਸਬਾ ਮਹਿਤਾ ਚੌਕ ਮੁਕੰਮਲ ਤੌਰ ਤੇ ਬੰਦ
ਅਜੀਤ ਡੈਸਕ
15-10-2026