15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪੁਲਿਸ ਨੇ ਨਸਰਾਲਾ ਵਿਖੇ ਹੁਸ਼ਿਆਰਪੁਰ ਜਲੰਧਰ ਰੋਡ ਤੇ ਬੈਠੇ ਲੋਕਾਂ ਨਾਲ ਕੀਤੀ ਧੱਕੇਸ਼ਾਹੀ, ਧਾਰਨਾ ਚੁਕਾਇਆ,ਆਗੂਆਂ ਨੂੰ ਆਪਣੀਆਂ ਗੱਡੀ 'ਚ ਲੈ ਗਏ ਥਾਣੇ

ਨਸਰਾਲਾ, 15 ਅਕਤੂਬਰ (ਸਤਵੰਤ ਸਿੰਘ ਥਿਆੜਾ)-ਪਰਮਿੰਦਰ ਸਿੰਘ ਝੋਟੇ ਦੇ ਗੋਲ਼ੀ ਮਾਰ ਕੇ ਕੀਤੇ ਕਤਲ ਦੇ ਰੋਸ਼ ਲਈ ਅੱਜ ਪੰਜਾਬ ਬੰਦ ਦੇ ਸੱਦੇ ਤੇ ਜਥੇਬੰਦੀਆਂ ਵੱਲੋਂ ਨਸਰਾਲਾ ਪੈਟਰੋਲ ਪੰਪ ਤੇ ਹੁਸ਼ਿਆਰਪੁਰ-ਜਲੰਧਰ ਰੋਡ ਜਾਮ ਕੀਤਾ ਗਿਆ ਸੀ,

Ad Position 21
No active advertisement
ਅਜੀਤ ਡੈਸਕ 15-10-2026

ਨਸਰਾਲਾ, 15 ਅਕਤੂਬਰ (ਸਤਵੰਤ ਸਿੰਘ ਥਿਆੜਾ)-ਪਰਮਿੰਦਰ ਸਿੰਘ ਝੋਟੇ ਦੇ ਗੋਲ਼ੀ ਮਾਰ ਕੇ ਕੀਤੇ ਕਤਲ ਦੇ ਰੋਸ਼ ਲਈ ਅੱਜ ਪੰਜਾਬ ਬੰਦ ਦੇ ਸੱਦੇ ਤੇ ਜਥੇਬੰਦੀਆਂ ਵੱਲੋਂ ਨਸਰਾਲਾ ਪੈਟਰੋਲ ਪੰਪ ਤੇ ਹੁਸ਼ਿਆਰਪੁਰ-ਜਲੰਧਰ ਰੋਡ ਜਾਮ ਕੀਤਾ ਗਿਆ ਸੀ, ਜਿਸ ਨੂੰ ਖਲਵਾਉਣ ਲਈ ਡੀ ਐੱਸ ਪੀ ਨਰਿੰਦਰ ਸਿੰਘ ਨੇ ਵੱਡੀ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਧਰਨਾ ਕਾਰੀਆਂ ਤੇ ਧਾਵਾ ਬੋਲ ਦਿੱਤਾ ਤੇ ਬਿਨਾ ਕੋਈ ਗੱਲਬਾਤ ਕੀਤਿਆਂ ਆਗੂਆਂ ਨੂੰ ਚੁੱਕ ਕੇ ਪੁਲਿਸ ਦੀਆਂ ਗੱਡੀਆਂ ਵਿੱਚ ਸੱਟਣਾ ਸ਼ੁਰੂ ਕਰ ਦਿੱਤਾ।ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਹਲਕਾ ਸ਼ਾਮਚੁਰਾਸੀ ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸੱਜਣ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਪ੍ਰਧਾਨ ਗੁਰਨਾਮ ਸਿੰਘ ਸਿੰਗੜੀਵਾਲਾ, ਅਕਾਲੀ ਵਾਰਿਸ ਪੰਜਾਬ ਯੂਥ ਦੇ ਜਿਲਾ ਪ੍ਰਧਾਨ ਸੁਖਵਿੰਦਰ ਸਿੰਘ ਨੂਰਾ ਪਿਆਲਾ, ਸਤਵੰਤ ਸਿੰਘ ਰੰਧਾਵਾ ਬਰੋਟਾ, ਪ੍ਰਦੀਪ ਸਿੰਘ ਖਲਵਾਣਾਂ, ਧਰਮਿੰਦਰ ਸਿੰਘ ਰਾਜਾ, ਲਵਦੀਪ ਸਿੰਘ ਪਿਆਲਾਂ, ਕਰਮਜੀਤ ਸਿੰਘ ਕਾਕਾ ਆਦਿ ਆਗੂਆਂ ਨੂੰ ਪੁਲਿਸ ਚੁੱਕ ਕੇ ਲੈ ਗਈ। ਏਨਾ ਆਗੂਆਂ ਵਲੋ ਸ਼ਾਂਤਮਈ ਰਹਿਣ ਤੋ ਬਾਅਦ ਵੀ ਪੁਲਿਸ ਨੇ ਪੂਰੀ ਧੱਕੇਸ਼ਾਹੀ ਕੀਤੀ ਤੇ ਰੋੜ ਜਾਮ ਕਰਨ ਲਈ ਸੜਕ ਚ ਖੜੇ ਕੀਤੇ ਟ੍ਰੈਕਟਰਾ ਦੀ ਵੀ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਬਾਕੀ ਦੇ ਪ੍ਰਦਰਸ਼ਨਕਾਰੀ ਲੋਕਾਂ ਨੂੰ ਡਰਾ ਧਮਕਾ ਕੇ ਰੋਡ ਨੂੰ ਚਾਲੂ ਕਰ ਦਿੱਤਾ। ਪੁਲਿਸ ਦੀ ਇਸ ਮਾੜੀ ਕਾਰਗੁਜ਼ਾਰੀ ਦੀ ਪੂਰੇ ਇਲਾਕੇ ਵਿੱਚ ਚਰਚਾ ਹੈ ਤੇ ਲੋਕ ਡੀ ਐੱਸ ਪੀ ਦੀ ਇਸ ਨਲਾਇਕੀ ਨੂੰ ਕੋਸ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਮਾਨਸਾ ਮੁੱਖ ਮਾਰਗ ਜਾਮ ਕਰਕੇ ਸੰਗਤਾਂ ਵਲੋਂ ਰੋਸ਼ ਧਰਨੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਅਗਲੀ ਖ਼ਬਰ ਪਾਕਿਸਤਾਨ: ਸਕੂਲ ਦੀ ਡਿੱਗੀ ਛੱਤ, 29 ਦੀ ਮੌਤ
Ad Position 24