16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਭਾਈ ਅਵਤਾਰ ਸਿੰਘ ਸ਼ੇਰੋਂ ਪੁਲਿਸ ਹਿਰਾਸਤ ਉਪਰੰਤ ਰਿਹਾਅ

ਲੌਂਗੋਵਾਲ (ਸੰਗਰੂਰ), 16 ਅਕਤੂਬਰ (ਵਿਨੋਦ, ਸ. ਖੰਨਾ)- ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਸਬੰਧੀ ਪੰਥਕ ਧਿਰਾਂ ਵਲੋਂ ਦਿੱਤੇ ਸੰਘਰਸ਼....

Ad Position 21
No active advertisement
ਅਜੀਤ ਡੈਸਕ 16-10-2026

ਲੌਂਗੋਵਾਲ (ਸੰਗਰੂਰ), 16 ਅਕਤੂਬਰ (ਵਿਨੋਦ, ਸ. ਖੰਨਾ)- ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਸਬੰਧੀ ਪੰਥਕ ਧਿਰਾਂ ਵਲੋਂ ਦਿੱਤੇ ਸੰਘਰਸ਼ ਦੇ ਸੱਦੇ ਤੋਂ ਬਾਅਦ ਹਲਕਾ ਸੁਨਾਮ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਭਾਈ ਅਵਤਾਰ ਸਿੰਘ ਸ਼ੇਰੋਂ ਨੂੰ ਹਿਰਾਸਤ ਅਤੇ ਕੇਸ ਦਰਜ ਕਰਨ ਉਪਰੰਤ ਦੂਸਰੇ ਦਿਨ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਹੈ। ਰਿਹਾਈ ਉਪਰੰਤ ਪਿੰਡ ਪੁੱਜੇ ਭਾਈ ਸ਼ੇਰੋਂ ਨੇ ਦੱਸਿਆ ਕਿ ਭਾਈ ਪਰਮਿੰਦਰ ਸਿੰਘ ਝੋਟਾ ਦੀ ਸ਼ਹਾਦਤ ਉਪਰੰਤ ਇਨਸਾਫ਼ ਦੇ ਸੰਘਰਸ਼ ਲਈ ਉਨ੍ਹਾਂ ਮਾਨਸਾ ਜਾਣਾ ਸੀ ਪ੍ਰੰਤੂ ਥਾਣਾ ਚੀਮਾ ਦੀ ਪੁਲਿਸ ਵਲੋਂ ਉਨ੍ਹਾਂ ਨੂੰ ਸਵੇਰੇ 4 ਵਜੇ ਹੀ ਘਰੋਂ ਚੁੱਕ ਲਿਆ ਗਿਆ।

ਗ੍ਰਿਫਤਾਰੀ ਮੌਕੇ ਉਨ੍ਹਾਂ ਨੂੰ ਪੁਲਿਸ ਅਧਿਕਾਰੀਆਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸ਼ਾਮ ਤੱਕ ਰਿਹਾਅ ਕਰ ਦਿੱਤਾ ਜਾਵੇਗਾ। ਪ੍ਰੰਤੂ ਉਨ੍ਹਾਂ ਦੀ ਹੈਰਾਨੀ ਹੱਦ ਹੋ ਗਈ ਜਦੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਝੂਠੀ ਕਹਾਣੀ ਬਣਾ ਕੇ ਅਗਲੇ ਦਿਨ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿਚ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਸ਼ਾਂਤੀ ਨਾਲ ਦਿਨ ਚੜੇ ਤੋਂ ਮਾਨਸਾ ਜਾਣਾ ਚਾਹੁੰਦੇ ਸਨ ਪ੍ਰੰਤੂ ਪੁਲਿਸ ਨੇ ਉਨ੍ਹਾਂ ਨੂੰ ਸਵੇਰੇ 4 ਵਜੇ ਆਪਣੇ ਘਰੋਂ ਚੁੱਕ ਲਿਆ ਜਦਕਿ ਪੁਲਿਸ ਆਪਣੀ ਕਹਾਣੀ ਵਿਚ ਇਹ ਕਹਿ ਰਹੀ ਹੈ ਕਿ ਇਹ ਵਿਅਕਤੀ ਬੱਸ ਸਟੈਂਡ ਚੀਮਾ 'ਤੇ ਖੜਾ ਲਲਕਾਰੇ ਮਾਰ ਰਿਹਾ ਸੀ।

ਪੁਲਿਸ ਦੀ ਝੂਠੀ ਕਹਾਣੀ ਅਨੁਸਾਰ ਇਹ ਵਿਅਕਤੀ ਅਮਨ ਕਾਨੂੰਨ ਲਈ ਖ਼ਤਰਾ ਹੋ ਸਕਦਾ ਹੈ ਅਤੇ ਲੜਾਈ ਝਗੜਾ ਕਰ ਸਕਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਜਿਸ ਤਰ੍ਹਾਂ ਉਸਨੂੰ ਜ਼ਮਾਨਤ ਤੇ ਰਿਹਾਅ ਕੀਤਾ ਗਿਆ ਹੈ ਉਸਦੇ ਖਿਲਾਫ ਸ਼ਿਕਾਇਤ ਕਰਤਾ ਧਿਰ ਅਖੀਰ ਕੌਣ ਹੈ? ਕੀ ਉਨ੍ਹਾਂ ਦਾ ਕਸੂਰ ਸਿਰਫ ਇਹ ਹੈ ਕਿ ਉਨ੍ਹਾਂ ਨੇ ਭਾਈ ਪਰਮਿੰਦਰ ਸਿੰਘ ਝੋਟਾ ਦੀ ਸ਼ਹਾਦਤ ਦੇ ਇਨਸਾਫ਼ ਲਈ ਲੜ ਰਹੇ ਲੋਕਾਂ ਦਾ ਹਿੱਸਾ ਬਣੇ ਹਨ।

ਉਨ੍ਹਾਂ ਕਿਹਾ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਦੇ ਸਿਪਾਹੀ ਹਨ ਅਤੇ ਨਸ਼ੇ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਭਾਈ ਅਵਤਾਰ ਸਿੰਘ ਸ਼ੇਰੋਂ ਦੀ ਰਿਹਾਈ ਤੋਂ ਬਾਅਦ ਉਨ੍ਹਾਂ ਦਾ ਪੰਥਕ ਆਗੂਆਂ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਜਥੇ. ਬਰਮਾ ਸਿੰਘ, ਭਾਈ ਬਲਜੀਤ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਗੁਰਜੰਟ ਸਿੰਘ, ਭਾਈ ਪ੍ਰਗਟ ਸਿੰਘ, ਨੰਬਰਦਾਰ ਅਮਰੀਕ ਸਿੰਘ ਅਤੇ ਨੌਜਵਾਨ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸਚਿਨ ਪਾਇਲਟ, ਪਰਗਟ ਸਿੰਘ, ਵਿਜੇ ਇੰਦਰ ਸਿੰਗਲਾ ਨੇ ਭੀਮ ਸਿੰਘ ਨਾਲ ਕੀਤਾ ਦੁੱਖ ਪ੍ਰਗਟ ਅਗਲੀ ਖ਼ਬਰ ਹਲਕਾ ਇੰਚਾਰਜ ਬਣਨ ਮਗਰੋਂ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਦੀਪਕ ਬਾਲੀ
Ad Position 24