16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਕੈਲਗਰੀ ਵਿਚ ਟਰਾਂਜ਼ਿਟ ਬੱਸਾਂ ਦੀ ਭਿਆਨਕ ਟੱਕਰ-3 ਦੀ ਮੌਤ, ਕਈ ਜ਼ਖ਼ਮੀ

ਕੈਲਗਰੀ, 16 ਅਕਤੂਬਰ (ਜਸਜੀਤ ਸਿੰਘ ਧਾਮੀ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਕੈਲਗਰੀ ਸ਼ਹਿਰ ਦੇ ਉੱਤਰੀ ਹਿੱਸੇ ਦੀ ਇਕ ਰੁਝੇਵੇਂ ਭਰੀ ਸੜਕ ’ਤੇ ਵਾਪਰੇ ਇਕ ਲੜੀਵਾਰ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਜਾਣ ਅਤੇ 10 ...

Ad Position 21
No active advertisement
ਅਜੀਤ ਡੈਸਕ 17-10-2026

ਕੈਲਗਰੀ, 16 ਅਕਤੂਬਰ (ਜਸਜੀਤ ਸਿੰਘ ਧਾਮੀ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਕੈਲਗਰੀ ਸ਼ਹਿਰ ਦੇ ਉੱਤਰੀ ਹਿੱਸੇ ਦੀ ਇਕ ਰੁਝੇਵੇਂ ਭਰੀ ਸੜਕ ’ਤੇ ਵਾਪਰੇ ਇਕ ਲੜੀਵਾਰ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਜਾਣ ਅਤੇ 10 ਹੋਰਾਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਇਸ ਹਾਦਸੇ ਦੌਰਾਨ ਕੈਲਗਰੀ ਟਰਾਂਜ਼ਿਟ ਦੀਆਂ ਦੋ ਬੱਸਾਂ ਨੂੰ ਅੱਗ ਲੱਗ ਗਈ।ਪੁਲਿਸ ਸਟਾਫ਼ ਸਾਰਜੈਂਟ ਐਂਡੀ ਵੁੱਡਵਰਡ ਨੇ ਦੱਸਿਆ ਕਿ ਇਹ ਦੁਖਾਂਤ ਉਦੋਂ ਵਾਪਰਿਆ ਹੋਇਆ, ਜਦੋਂ ਇਕ ਟਰਾਂਜ਼ਿਟ ਬੱਸ ਇਕ ਕਾਰ ਨਾਲ ਟਕਰਾ ਗਈ, ਜਿਸ ਕਾਰਨ ਉਹ ਕਾਰ ਅੱਗੇ ਹੋਰ ਵਾਹਨਾਂ ਨਾਲ ਜਾ ਟਕਰਾਈ।ਉਨ੍ਹਾਂ ਦੱਸਿਆ ਕਿ ਟੱਕਰ ਤੋਂ ਬਾਅਦ ਬੱਸ ਚੌਰਾਹੇ ਵਿਚੋਂ ਹੁੰਦੀ ਹੋਈ ਅੱਗੇ ਵਧੀ ਅਤੇ ਬੱਸ ਅੱਡੇ ’ਤੇ ਖੜ੍ਹੀ ਇਕ ਹੋਰ ਟਰਾਂਜ਼ਿਟ ਬੱਸ ਨਾਲ ਜਾ ਟਕਰਾਈ।

ਇਸ ਨਾਲ ਅੱਗ ਲੱਗ ਗਈ ਅਤੇ ਦੂਜੀ ਬੱਸ ਸੜਕ ਦੇ ਦੂਜੇ ਪਾਸੇ ਜਾ ਕੇ ਤਿੰਨ ਹੋਰ ਵਾਹਨਾਂ ਨਾਲ ਟਕਰਾ ਗਈ।ਉਨ੍ਹਾਂ ਦੱਸਿਆ ਕਿ ਦੂਜੀ ਬੱਸ ਕੁਦਰਤੀ ਗੈਸ ’ਤੇ ਚੱਲਦੀ ਸੀ, ਜਿਸ ਕਾਰਨ ਅੱਗ ਲੱਗ ਗਈ।ਦੂਜੀ ਬੱਸ ਦੀ ਛੱਤ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਗਈ।ਵੁੱਡਵਰਡ ਨੇ ਕਿਹਾ ਮੈਂ 36 ਸਾਲਾਂ ਤੋਂ ਪੁਲਿਸ ਅਧਿਕਾਰੀ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇਹ ਸ਼ਾਇਦ ਸਭ ਤੋਂ ਵੱਡਾ ਹਾਦਸਾ ਹੈ ਈ.ਐਮ.ਐਸ. ਦੇ ਬੁਲਾਰੇ ਐਡਮ ਲੋਰੀਆ ਨੇ ਦੱਸਿਆ ਕਿ ਕੁੱਲ 19 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ 10 ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।

ਇਸ ਅੰਕੜੇ ਵਿਚ ਤਿੰਨ ਮ੍ਰਿਤਕ ਵੀ ਸ਼ਾਮਿਲ ਹਨ। ਇਕ ਪੁਲਿਸ ਅਧਿਕਾਰੀ ਵੀ ਜ਼ਖ਼ਮੀ ਹੋਇਆ ਹੈ।ਲੋਰੀਆ ਨੇ ਕਿਹਾ ਕਿ ਇਹ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਹੈ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ, ਕੈਲਗਰੀ ਦੇ ਮੇਅਰ ਜੇਰਮੀ ਫਾਰਕਾਸ, ਕੌਂਸਲਰ ਰਾਜ ਧਾਲੀਵਾਲ, ਸੰਸਦ ਮੈਂਬਰ ਦਲਵਿੰਦਰ ਸਿੰਘ ਗਿੱਲ, ਸੰਸਦ ਮੈਂਬਰ ਅਮਨਪ੍ਰੀਤ ਸਿੰਘ ਗਿੱਲ ਅਤੇ ਸੰਸਦ ਜਸਰਾਜ ਸਿੰਘ ਹੱਲਣ ਵਲੋਂ ਮੌਤਾਂ ’ਤੇ ਹਮਦਰਦੀ ਪ੍ਰਗਟਾਈ ਗਈ ਹੈ। 

 

Ad Position 22
No active advertisement
ਪਿਛਲੀ ਖ਼ਬਰ ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਅੰਤਿਮ ਤੇ ਫੈਸਲਾਕੁਨ ਟੀ-20 ਮੈਚ ਅੱਜ ਅਗਲੀ ਖ਼ਬਰ ਅਮਰੀਕਾ ਦੇ ਸਕੂਲ ਵਿਚ ਗੋਲੀਬਾਰੀ ਦੌਰਾਨ 3 ਵਿਦਿਆਰਥੀਆਂ ਤੇ ਇਕ ਅਧਿਆਪਕ ਦੀ ਮੌਤ
Ad Position 24