ਰਾਏਪੁਰ (ਛੱਤੀਸਗੜ੍ਹ), 18 ਅਕਤੂਬਰ- ਜ਼ਿੰਬਾਬਵੇ ਮਹਿਲਾ ਕ੍ਰਿਕਟ ਟੀਮ ਨੇ ਭਾਰਤ ਵਿਰੁੱਧ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ 102 ਦੌੜਾਂ ਬਣਾਈਆਂ।
ਜ਼ਿੰਬਾਬਵੇ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹੁਣ ਭਾਰਤੀ ਮਹਿਲਾ ਟੀਮ ਨੂੰ ਜਿੱਤਣ ਲਈ 103 ਦੌੜਾਂ ਬਣਾਉਣੀਆਂ ਪੈਣਗੀਆਂ। ਪਾਰੀ ਦੇ ਬ੍ਰੇਕ ਤੋਂ ਬਾਅਦ, ਭਾਰਤੀ ਟੀਮ ਟੀਚੇ ਦਾ ਪਿੱਛਾ ਕਰਨ ਲਈ ਮੈਦਾਨ ਵਿਚ ਉੱਤਰੇਗੀ।