19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਦਾਣਾ ਮੰਡੀ ਪਾਖਰਪੁਰਾ ਵਿਖੇ ਨਹੀਂ ਹੋ ਰਹੀ ਝੋਨੇ ਦੀ ਖ਼ਰੀਦ - ਝਿਰਮਲ ਸਿੰਘ ਬਝੂਮਾਨ

ਜੈਂਤੀਪੁਰ (ਅੰਮ੍ਰਿਤਸਰ), 19 ਅਕਤੂਬਰ (ਭੁਪਿੰਦਰ ਸਿੰਘ ਗਿੱਲ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਝਿਰਮਲ ਸਿੰਘ ਬਝੂਮਾਨ ਵਲੋਂ ਗੱਲਬਾਤ ਦੌਰਾਨ ਕਿਹਾ ਕਿ,ਇਸ...

Ad Position 21
No active advertisement
ਅਜੀਤ ਡੈਸਕ 19-10-2026

ਜੈਂਤੀਪੁਰ (ਅੰਮ੍ਰਿਤਸਰ), 19 ਅਕਤੂਬਰ (ਭੁਪਿੰਦਰ ਸਿੰਘ ਗਿੱਲ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਝਿਰਮਲ ਸਿੰਘ ਬਝੂਮਾਨ ਵਲੋਂ ਗੱਲਬਾਤ ਦੌਰਾਨ ਕਿਹਾ ਕਿ,ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਵਾਰ ਝੋਨੇ ਦੀ ਫ਼ਸਲ ਬਹੁਤ ਵਧੀਆ ਹੋਈ ਹੈ ਅਤੇ ਬਾਸਮਤੀ ਦੀਆਂ ਕਿਸਮਾਂ ਦੇ ਕਿਸਾਨਾਂ ਨੂੰ ਸਹੀ ਮੁੱਲ ਮਿਲੇ ਹਨ। ਪਰ ਪਰਮਲ ਦੀ ਫ਼ਸਲ ਨਾਲ ਕਿਸਾਨਾਂ ਨੂੰ ਮਾਰ ਪੈ ਰਹੀ ਹੈ। ਇਸ ਵਾਰ ਝੋਨੇ ਦੀ ਕਿਸਮ ਪਰਮਲ ਦੀ ਬਿਜਾਈ ਵੀ ਜਿਆਦਾ ਹੋਈ ਹੈ ਅਤੇ ਝਾੜ ਵੀ ਪਿਛਲੇ ਸਾਲ ਨਾਲੋਂ ਕੋਈ 10-15% ਵਧਿਆ ਹੈ। ਦਾਣਾ ਮੰਡੀ ਪਾਖਰਪੁਰਾ ਵਿਚ ਇਸ ਵਾਰ ਕਿਸਾਨਾਂ ਨੂੰ ਵਧੀਆ ਸਹੂਲਤਾਂ ਅਤੇ ਵਧੀਆ ਰੇਟ ਮਿਲਣ ਕਾਰਨ ਪਰ ਮਨ ਦੀ ਆਮਦ ਗੁਰਦਾਸਪੁਰ ਜ਼ਿਲ੍ਹੇ ਤੋਂ ਵੀ ਕਾਫ਼ੀ ਹੋ ਰਹੀ ਹੈ। ਸਰਕਾਰ ਵਲੋਂ ਖ਼ਰੀਦ ਇਹ ਕਹਿ ਕੇ ਰੋਕ ਦਿੱਤੀ ਗਈ ਹੈ ਕਿ ਸਾਡਾ ਟੀਚਾ ਪੂਰਾ ਹੋ ਗਿਆ ਹੈ, ਜਿਸ ਕਰਕੇ ਕਿਸਾਨਾਂ ਦੀ ਖੱਜਲ ਖੁਆਰੀ ਹੋ ਰਹੀ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਦਾਣਾ ਮੰਡੀ ਪਾਖਰਪੁਰ ਦੇ ਆਸ ਪਾਸ ਦੇ ਪਿੰਡਾਂ ਵਿਚ ਅਜੇ ਵੀ ਖੇਤਾਂ ਵਿਚ ਸੈਂਕੜੇ ਏਕੜ ਝੋਨਾ ਪਰਮਲ ਦੀ ਕਿਸਮ ਖੜੀ ਹੈ ਜੋ ਕਿ ਇਸ ਮੰਡੀਆ ਵਿਚ ਹੀ ਆਉਣੀ ਹੈ। ਪਹਿਲਾਂ ਝਾੜ ਘੱਟਦੇ ਸੀ, ਰੇਟ ਵੀ ਸਹੀ ਨਹੀਂ ਸੀ ਮਿਲਦੇ ਤੇ ਸਰਕਾਰਾਂ ਬਿਲਕੁਲ ਕਾਇਮ ਹੁੰਦੀਆਂ ਸਨ। ਇਸ ਵਾਰ ਫ਼ਸਲ ਵਧੀਆ ਹੋਈ ਹੈ, 15% ਦੇ ਕਰੀਬ ਝਾੜ ਵੀ ਵਧਿਆ ਹੈ ਪਰ ਸਰਕਾਰ ਝੋਨਾ ਖ਼ਰੀਦਣ ਤੋਂ ਆਨਾ ਕਾਨੀ ਕਰ ਰਹੀ ਹੈ। ਸਰਕਾਰ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਕਿਸਾਨਾਂ ਦਾ ਇਕ ਇਕ ਦਾਣਾ ਵੀ ਖ਼ਰੀਦ ਕੀਤਾ ਜਾਵੇਗਾ ਪਰ ਇਹ ਵਾਅਦਾ ਵਫਾ ਹੁੰਦਾ ਨਜ਼ਰ ਨਹੀਂ ਆ ਰਿਹਾ। 

Ad Position 22
No active advertisement
ਪਿਛਲੀ ਖ਼ਬਰ ਅਮਰਜੀਤ ਸਿੰਘ ਚਾਵਲਾ ਮਾਮਲੇ 'ਚ ਐੱਸ.ਆਈ.ਟੀ. ਅੱਜ ਵਿਰਸਾ ਸਿੰਘ ਵਲਟੋਹਾ ਅਤੇ ਸਰਬਜੀਤ ਸਿੰਘ ਝਿੰਜਰ ਤੋਂ ਕਰੇਗੀ ਪੁੱਛਗਿੱਛ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪਰਵਿੰਦਰ ਝੋਟਾ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸਾਹਿਬ ਵਿਖੇ ਅਰਦਾਸ
Ad Position 24