20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਥਾਣੇਦਾਰ ਨੇ ਨੌਜਵਾਨ ਨੂੰ ਥੱਪੜ ਮਾਰਿਆ, ਫਿਰ ਮੰਗੀ ਮੁਆਫ਼ੀ

ਮਾਨਸਾ, 20 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਤਿੰਨਕੋਨੀ ਨਜ਼ਦੀਕ ਧਰਨੇ ਕੋਲ ਹੀ ਪੁਲਿਸ ਵਲੋਂ ਲਗਾਏ...

Ad Position 21
No active advertisement
ਅਜੀਤ ਡੈਸਕ 20-10-2026

ਮਾਨਸਾ, 20 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਤਿੰਨਕੋਨੀ ਨਜ਼ਦੀਕ ਧਰਨੇ ਕੋਲ ਹੀ ਪੁਲਿਸ ਵਲੋਂ ਲਗਾਏ ਬੈਰੀਕੇਡਾਂ ਤੋਂ ਲੰਘਦਿਆਂ ਇਕ ਨੌਜਵਾਨ ਨਾਲ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਿਤ ਸਹਾਇਕ ਸਬ ਇੰਸਪੈਕਟਰ ਸੁਰਿੰਦਰ ਪਾਲ ਦੀ ਤੂੰ-ਤੂੰ ਮੈਂ ਹੋ ਗਈ, ਜਿਸ ਦੇ ਚੱਲਦਿਆਂ ਥਾਣੇਦਾਰ ਨੇ ਨੌਜਵਾਨ ਦੇ ਥੱਪੜ ਮਾਰ ਦਿੱਤਾ। ਇੱਥੋਂ ਲੰਘਦੇ ਨਿਹੰਗ-ਸਿੰਘਾਂ ਨੇ ਇਸ ਘਟਨਾ ਨੂੰ ਵੇਖਦਿਆਂ ਹੀ ਹੰਗਾਮਾ ਖੜ੍ਹਾ ਕਰ ਦਿੱਤਾ। ਮੌਕੇ ’ਤੇ ਵੱਡਾ ਇਕੱਠ ਹੋ ਗਿਆ।

ਥਾਣੇਦਾਰ ਪੂਰੀ ਆਕੜ ’ਚ ਸੀ ਅਤੇ ਉਹ ਗ਼ਲਤੀ ਮੰਨਣ ਤੋਂ ਭੱਜ ਰਿਹਾ ਸੀ। ਜਦੋਂ ਨਿੰਹਗ-ਸਿੰਘਾਂ ਨੇ ਘੁਰਕੀ ਦਿੱਤੀ ਅਤੇ ਮੌਕੇ ’ਤੇ ਹੀ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਤਾਂ ਮਾਹੌਲ ਹੋਰ ਖ਼ਰਾਬ ਹੋ ਗਿਆ। ਇੰਨੇ ਨੂੰ ਐਕਸ਼ਨ ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਮੁਨਸ਼ੀ ਪਹੁੰਚ ਗਏ, ਜਿਨ੍ਹਾਂ ਉੱਚ ਪੁਲਿਸ ਅਧਿਕਾਰੀਆਂ ਦੇ ਧਿਆਨ ’ਚ ਮਾਮਲਾ ਲਿਆਂਦਾ। ਥਾਣਾ ਬਰੇਟਾ ਦੇ ਮੁਖੀ ਇੰਸਪੈਕਟਰ ਬਲਕੌਰ ਸਿੰਘ ਦੇ ਯਤਨਾਂ ਸਦਕਾ ਥਾਣੇਦਾਰ ਨੇ ਮੁਆਫ਼ੀ ਮੰਗ ਲਈ ਤਾਂ ਮਾਮਲਾ ਸੁਲਝਿਆ।

 

Ad Position 22
No active advertisement
ਪਿਛਲੀ ਖ਼ਬਰ ਵੇਰਕਾ 'ਚ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਦੁਸਹਿਰਾ ਅਗਲੀ ਖ਼ਬਰ ਕੱਲ੍ਹ ਪੰਜਾਬ ਵਿਚ ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ ਵਲੋਂ ਹੜਤਾਲ ਦਾ ਐਲਾਨ
Ad Position 24