ਹੁਸ਼ਿਆਰਪੁਰ, 20 ਅਕਤੂਬਰ (ਅਵਤਾਰ ਸਿੰਘ ਅਟਵਾਲ)-ਬਦੀ ਤੇ ਨੇਕੀ 'ਤੇ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਸਥਾਨਕ ਸ੍ਰੀ ਰਾਮ ਲੀਲਾ ਦੁਸਹਿਰਾ ਕਮੇਟੀ (ਰਜਿ.) ਵਲੋਂ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਪਿਛਲੇ 9 ਦਿਨਾਂ ਤੋਂ ਰਾਮ ਲੀਲਾ ਦਾ ਮੰਚਨ ਕੀਤਾ ਗਿਆ ਸੀ, ਜਿਸ ਦਾ ਸਮਾਪਨ ਰਾਵਨ ਦੇ ਮੇਘਨਾਥ ਦੇ ਪੁਤਲਿਆਂ ਨੂੰ ਸ੍ਰੀ ਰਾਮ ਤੇ ਸ੍ਰੀ ਲਛਮਣ ਵੱਲੋਂ ਅਗਨੀ ਲਗਾ ਕੇ ਹੋਇਆ | ਇਸ ਮੌਕੇ ਸਭਿਆਚਾਰਕ, ਧਾਰਮਿਕ, ਦੇਸ਼ ਭਗਤੀ ਤੇ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਚਾਰ ਦਰਜਨ ਤੋਂ ਵੱਧ ਵੱਖ-ਵੱਖ ਝਾਕੀਆਂ ਵੀ ਸਜਾਈਆਂ ਗਈਆ |
ਇਸ ਮੌਕੇ ਡਾ. ਇਸ਼ਾਂਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ, ਕਾਂਗਰਸੀ ਆਗੂ ਅਮਰਪ੍ਰੀਤ ਸਿੰਘ ਲਾਲੀ, ਆਪ ਆਗੂ ਤਰਣ ਅਰੋੜਾ, ਪ੍ਰਧਾਨ ਮਾਸਟਰ ਜਗਤਾਰ ਸਿੰਘ, ਚੇਅਰਮੈਨ ਪਰਮਜੀਤ ਸਿੰਘ ਰੱਕੜ, ਗੁਰਮੇਲ ਸਿੰਘ, ਸਰਪੰਚ ਮੋਹਣ ਲਾਲ, ਗੁਰਮੇਲ ਸਿੰਘ ਅਟਵਾਲ, ਬਲਵੀਰ ਸਿੰਘ ਮਾਹਲ, ਮਾਸਟਰ ਪਵਨ ਕੁਮਾਰ, ਹਰਜਿੰਦਰਪਾਲ ਸਿੰਘ ਕਾਕਾ, ਨੰਬਰਦਾਰ ਰਾਮ ਸਰੂਪ, ਅਸ਼ੋਕ ਕੌਸ਼ਲ, ਅਵਤਾਰ ਸਿੰਘ ਗਿੱਲ, ਗੋਲਡੀ ਰਾਣਾ, ਹਰਪ੍ਰੀਤ ਸਿੰਘ ਮਰਵਾਹਾ, ਪੰਚ ਗੁਰਜੀਤ ਸਿੰਘ ਢਿੱਲੋਂ, ਸੰਜੀਵ ਕੁਮਾਰ ਪਚਨੰਗਲ, ਦਰਸ਼ਨ ਸਿੰਘ ਮਾਹੀ ਆਦਿ ਹਾਜ਼ਰ ਸਨ |