ਜਗਰਾਉਂ, 20 ਅਕਤੂਬਰ (ਕੁਲਦੀਪ ਸਿੰਘ ਲੋਹਟ)-ਜਗਰਾਉੰ 'ਚ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਦੋ ਥਾਵਾਂ 'ਤੇ ਮਨਾਇਆ ਗਿਆ। ਸ੍ਰੀ ਮਹਾਂਵੀਰ ਦੁਸ਼ਹਿਰਾ ਕਮੇਟੀ ਨੇ ਪੁਰਾਣੀ ਦਾਣਾ ਮੰਡੀ ਅਤੇ ਸ੍ਰੀ ਰਾਮ ਲੀਲਾ ਕਮੇਟੀ ਵਲੋਂ ਪ੍ਰਾਚੀਨ ਹਨੂੰਮਾਨ ਮੰਦਰ ਨੇੜੇ ਅਗਵਾੜ ਲੋਪੇ ਨੇੜੇ ਆਪੋ-ਆਪਣੇ ਪੁਤਲੇ ਫੂਕ ਕੇ ਸ਼ਰਧਾ ਪ੍ਰਗਟਾਈ। ਦੋਵੇਂ ਕਮੇਟੀਆਂ ਵਲੋਂ ਸ਼ਹਿਰ ਅੰਦਰ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ। ਇਨ੍ਹਾਂ ਯਾਤਰਾਵਾਂ ਵਿਚ ਵੱਖ-ਵੱਖ ਝਾਕੀਆਂ ਦਾ ਪ੍ਰਦਰਸ਼ਨ ਕੀਤਾ ਗਿਆ| ਸ਼ੋਭਾ ਯਾਤਰਾਵਾਂ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਤੋਂ ਹੁੰਦੀ ਹੋਈ ਦੇਰ ਸ਼ਾਮ ਨੂੰ ਆਪਣੀਆਂ-ਆਪਣੀਆਂ ਨਿਰਾਧਤ ਕੀਤੀਆਂ ਥਾਂਵਾਂ ਵਿਖੇ ਪਹੁੰਚੀਆਂ। ਇਥੇ ਸ੍ਰੀ ਰਾਮ ਅਤੇ ਰਾਵਣ ਦੀਆਂ ਸੈਨਾਵਾਂ ਵਲੋਂ ਯੁੱਧ ਕੀਤਾ ਗਿਆ। ਅੰਤ ਵਿਚ ਰਾਵਣ, ਮੇਘ ਨਾਥ ਅਤੇ ਕੁੰਭ ਕਰਨ ਦੇ ਪੁੱਤਲਿਆਂ ਨੂੰ ਅਗਨੀ ਦਿਖਾਈ ਗਈ।
ਪੁਰਾਣੀ ਦਾਣਾ ਮੰਡੀ ਵਿਚ ਸ੍ਰੀ ਮਹਾਂਵੀਰ ਦੁਸ਼ਹਿਰਾ ਕਮੇਟੀ ਦੀ ਅਗਵਾਈ ਅੰਕਰ ਗੁਪਤਾ ਅਤੇ ਘਾਹ ਮੰਡੀ (ਸ਼ਹਿਰ) ਵਿਖੇ ਸ੍ਰੀ ਰਾਮ ਲੀਲਾ ਦੁਸ਼ਹਿਰਾ ਕਮੇਟੀ ਦੀ ਅਗਵਾਈ ਅੰਕੁਜ ਢੀਂਗਰਾਂ ਕਰ ਰਹੇ ਸਨ। ਇਸ ਮੌਕੇ ਐਸ. ਆਰ. ਕਲੇਰ, ਜਗਤਾਰ ਸਿੰਘ ਜੱਗਾ, ਪ੍ਰੋ. ਸੁਖਵਿੰਦਰ ਸਿੰਘ, ਚੇਅਰਮੈਨ ਕੁਲਵਿੰਦਰ ਸਿੰਘ ਕਾਲਾ, ਨਗਰ ਕੌਂਸਲ ਪ੍ਰਧਾਨ ਕੰਵਰਪਾਲ ਸਿੰਘ, ਕੰਨਯੀਆ ਲਾਲ ਬਾਂਕੇ ਗੁਪਤਾ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਧਰਮਿੰਦਰ ਸਿੰਘ, ਰਜਨੀਸ਼ ਬਾਂਸਲ, ਰਵਿੰਦਰ ਸਭਰਵਾਲ, ਵਿੱਕੀ ਥਿੰਦ, ਕਾਕਾ ਜੈਨ, ਸਤੀਸ਼ ਕੁਮਾਰ ਦੋਧਰੀਆਂ, ਕਰਮਜੀਤ ਸਿੰਘ ਕੈਂਥ, ਅਵਤਾਰ ਸਿੰਘ ਬਿੱਲਾ, ਸੁਖਵਿੰਦਰ ਸਿੰਘ ਸਿੱਧੂ, ਰਾਜ ਕੁਮਾਰ ਮੋਹਤਰਾ, ਕੇਸ਼ਵ ਗੋਇਲ, ਰਾਹੁਲ ਮਲੋਹਤਰਾ, ਸੁਰਿੰਦਰ ਸ਼ਰਮਾ( ਕਾਲਾ), ਸਾਜਨ ਮਲੋਹਤਰਾ, ਕੁਨਾਲ ਬੱਬਰ, ਸਰਬਜੀਤ ਸਿੰਘ ਲੰਕਾ, ਤੀਰਥ ਸਿੰਗਲਾ, ਅਜੇ ਗਰਗ, ਅਸ਼ੋਕ ਬਾਂਸਲ, ਐਡਵੋਕੇਟ ਅੰਕੁਸ਼ ਧੀਰ, ਰਾਜੇਸ਼ ਬਾਂਸਲ, ਵਿਵੇਕ ਗੁਪਤਾ, ਨਾਰੇਸ਼ ਕੁਮਾਰ, ਗੋਰਵ ਜੈਨ ਆਦਿ ਹਾਜ਼ਰ ਸਨ।