20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਬਿਆਸ ਵਿਖੇ ਵਿਧਾਇਕ ਵੱਲੋਂ ਰਾਵਣ ਦੇ ਪੁਤਲੇ ਨੂੰ ਦਿੱਤੀ ਗਈ ਅਗਨੀ

ਬਿਆਸ, 20 ਅਕਤੂਬਰ (ਨਰਿੰਦਰ ਸਿੰਘ)-ਕਸਬਾ ਬਿਆਸ ਵਿਖੇ ਦੁਸਹਿਰੇ ਦੇ ਤਿਉਹਾਰ ਨੂੰ ਬੜੇ ਹੀ ਉਤਸਾਹ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਕਲਾਕਾਰਾਂ ਵਲੋਂ ਲੋਕ ਗੀਤਾਂ ਨਾਲ ਆਏ ਲੋਕਾਂ ਦਾ ਸਵਾਗਤ ਕੀਤਾ ...

Ad Position 21
No active advertisement
ਅਜੀਤ ਡੈਸਕ 20-10-2026

ਬਿਆਸ, 20 ਅਕਤੂਬਰ (ਨਰਿੰਦਰ ਸਿੰਘ)-ਕਸਬਾ ਬਿਆਸ ਵਿਖੇ ਦੁਸਹਿਰੇ ਦੇ ਤਿਉਹਾਰ ਨੂੰ ਬੜੇ ਹੀ ਉਤਸਾਹ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਕਲਾਕਾਰਾਂ ਵਲੋਂ ਲੋਕ ਗੀਤਾਂ ਨਾਲ ਆਏ ਲੋਕਾਂ ਦਾ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਇਸ ਦੁਸਹਿਰੇ ਦੇ ਉਤਸਵ ਵਿੱਚ ਬਿਆਸ ਮੁੱਖ ਮੰਤਰੀ ਖੇਡ ਮੈਦਾਨ ਵਿਖੇ ਪਹੁੰਚੇ ਅਤੇ ਰਾਵਣ ਦੇ ਪੁਤਲੇ ਨੂੰ ਅਗਨੀ ਦੇ ਹਵਾਲੇ ਕੀਤਾ। ਪੁਲਿਸ ਪ੍ਰਸ਼ਾਸਨ ਵੱਲੋਂ ਵਧੀਆ ਪ੍ਰਬੰਧਾਂ ਨਾਲ ਇਸ ਦੁਸਹਿਰੇ ਦੇ ਤਿਉਹਾਰ ਨੂੰ ਮਨਾਉਣ ਵਿੱਚ ਪੂਰਾ ਯੋਗਦਾਨ ਪਾਇਆ ਗਿਆ। ਸੱਭਿਆਚਾਰਿਕ ਪ੍ਰੋਗਰਾਮ ਨੇ ਲੋਕਾਂ ਦਾ ਦਿਲ ਜਿੱਤਿਆ ਅਤੇ ਕਲਾਕਾਰਾਂ ਵੱਲੋਂ ਰੌਣਕਾਂ ਨੂੰ ਬਣਾਈ ਰੱਖਿਆ ਅਤੇ ਲੋਕਾਂ ਦਾ ਦਿਲ ਵੀ ਲਾਈ ਰੱਖਿਆ। ਲੋਕਾਂ ਨੇ ਇਸ ਦੁਸਹਿਰੇ ਦੇ ਉਤਸਵ ਵਿੱਚ ਬਹੁਤ ਹੀ ਆਨੰਦ ਮਾਣਿਆ ਅਤੇ ਖੁਸ਼ੀ ਜਾਹਿਰ ਕੀਤੀ।

Ad Position 22
No active advertisement
ਪਿਛਲੀ ਖ਼ਬਰ ਭਾਰਤ ਅਤੇ ਜ਼ਿੰਬਾਬਵੇ ਵਿਚਕਾਰ ਤੀਜਾ ਟੀ-20 ਮੈਚ: ਜ਼ਿੰਬਾਬਵੇ ਨੂੰ ਸ਼ੁਰੂਆਤੀ ਝਟਕੇ, ਭਾਰਤ ਦੀ ਨਜ਼ਰ ਕਲੀਨ ਸਵੀਪ 'ਤੇ ਅਗਲੀ ਖ਼ਬਰ ਸਨੌਰ 'ਚ 42 ਫੁੱਟ ਉੱਚਾ ਰਾਵਣ ਬਣਿਆ ਖਿੱਚ ਦਾ ਕੇਂਦਰ-ਸਾਬਕਾ ਵਿਧਾਇਕ ਚੰਦੂਮਾਜਰਾ
Ad Position 24