20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਚਵਿੰਡਾ ਦੇਵੀ ਵਿਖੇ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ

ਜੈਂਤੀਪੁਰ, 20 ਅਕਤੂਬਰ (ਭੁਪਿੰਦਰ ਸਿੰਘ ਗਿੱਲ, ਸਤਪਾਲ ਢੱਡੇ)-ਕਸਬਾ ਚਵਿੰਡਾ ਦੇਵੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਤਿਹਾਸਿਕ ਸਲਾਨਾ ਮੇਲਾ ਅਤੇ ਦੁਸ਼ਹਿਰਾ ਉਤਸਵ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮਾਤਾ ਚਵਿੰਡਾ ਦੇਵੀ ਮੰਦਰ ...

Ad Position 21
No active advertisement
ਅਜੀਤ ਡੈਸਕ 20-10-2026

ਜੈਂਤੀਪੁਰ, 20 ਅਕਤੂਬਰ (ਭੁਪਿੰਦਰ ਸਿੰਘ ਗਿੱਲ, ਸਤਪਾਲ ਢੱਡੇ)-ਕਸਬਾ ਚਵਿੰਡਾ ਦੇਵੀ  ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਤਿਹਾਸਿਕ ਸਲਾਨਾ ਮੇਲਾ ਅਤੇ ਦੁਸ਼ਹਿਰਾ ਉਤਸਵ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮਾਤਾ ਚਵਿੰਡਾ ਦੇਵੀ ਮੰਦਰ ਦੇ ਪੰਡਿਤ ਭਰਤ ਲਾਲ ਜੀ ਵਲੋਂ ਪੂਜਾ ਅਰਚਨਾ ਇਤਿਹਾਸਿਕ ਕਸਬੇ ਵਿਚ ਲੱਗਣ ਵਾਲੇ ਇਸ ਸਲਾਨਾ ਸਮਾਹੀ ਮੇਲੇ ਅਤੇ ਦੁਸ਼ਹਿਰੇ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਸੁਰੱਖਿਆ ਅਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਇਸ ਮੌਕੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੇ ਸਪੁੱਤਰ ਸਰਪ੍ਰੀਤ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਹਾਜਰੀ ਭਰੀ ਗਈ।

ਇਸ ਮੌਕੇ ਸਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੁਸਹਿਰਾ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਤਹਿਸੀਲਦਾਰ ਅਜੈ ਕੁਮਾਰ, ਨਾਇਬ ਤਹਿਸੀਲਦਾਰ ਰਣਜੀਤ ਸਿੰਘ, ਐਸ ਐਚ ਉ ਸਵਰਨ ਸਿੰਘ,ਅਮਨਜੀਤ ਸਿੰਘ ਚੌਂਕੀ ਇੰਚਾਰਜ ਚਵਿੰਡਾ ਦੇਵੀ,ਹਰਮਨ ਸਿੰਘ ਮਜੀਠਾ,ਹਰਦੇਵ ਸਿੰਘ ਰੰਧਾਵਾ, ਕਿਰਪਾਲ ਸਿੰਘ, ਸਵਰਨਜੀਤ ਸਿੰਘ,ਸੋਨੀ ਰੰਧਾਵਾ,ਕਾਕਾ ਭੰਡਾਰੀ,ਅਨੰਦ ਜੋਤੀ ਪਟਵਾਰੀ, ਮੂਰਤੀ ਬਾਵਾ,ਬਲਵਿੰਦਰ ਸ਼ਰਮਾ,ਅਮਨਦੀਪ ਬਾਊ, ਜਸਬੀਰ ਸਿੰਘ ਮਾਣਾ, ਸੁਖਜੀਤ ਸਿੰਘ ਸੁੱਖ,ਆਦਿ ਹਾਜਰ ਸਨ

Ad Position 22
No active advertisement
ਪਿਛਲੀ ਖ਼ਬਰ ਭਵਾਨੀਗੜ੍ਹ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਜਾ ਟੀ-20 ਮੈਚ 92 ਦੌੜਾਂ ਨਾਲ ਜਿੱਤਿਆ
Ad Position 24