ਮਾਨਸਾ, 21 ਅਕਤੂਬਰ ( ਬਲਵਿੰਦਰ ਸਿੰਘ ਧਾਲੀਵਾਲ)- ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਸੀ.ਬੀ.ਆਈ. ਨੇ ਪੰਜਾਬ ਪੁਲਿਸ ਤੋਂ ਮਾਮਲੇ ਸੰਬੰਧੀ ਪੂਰੀ ਫਾਈਲ ਹਾਸਲ ਕਰ ਲਈ ਹੈ, ਜੋ ਹੁਣ ਤੱਕ ਪੁਲਿਸ ਵਲੋਂ ਜਾਂਚ ਕੀਤੀ ਗਈ ਹੈ।। ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਏਜੰਸੀ ਇਸੇ ਐਫ. ਆਈ. ਆਰ. 'ਤੇ ਹੀ ਜਾਂਚ ਕਰੇਗੀ ਅਤੇ ਕੋਈ ਵੱਖਰਾ ਮੁਕੱਦਮਾ ਦਰਜ ਨਹੀਂ ਕੀਤਾ ਜਾਵੇਗਾ, ਕਿਉਂਕਿ ਸੀ.ਬੀ.ਆਈ. ਉਸ ਹਾਲਤ 'ਚ ਐਫ. ਆਈ. ਆਰ. ਦਰਜ ਕਰਦੀ ਹੈ, ਜੇ ਪਹਿਲਾਂ ਦਰਜ ਨਾ ਹੋਈ ਹੋਵੇ। ਪੁਲਿਸ ਦੇ ਸੂਤਰਾਂ ਅਨੁਸਾਰ ਏਜੰਸੀ ਇਸੇ ਜਾਂਚ ਨੂੰ ਹੀ ਅੱਗੇ ਵਧਾਏਗੀ ਅਤੇ ਸਭ ਦੇ ਬਿਆਨ ਦਰਜ ਕਰੇਗੀ। ਇਹ ਵੀ ਪਤਾ ਲੱਗਾ ਹੈ ਕਿ ਕੇਂਦਰੀ ਏਜੰਸੀ ਦੇ ਅਧਿਕਾਰੀਆਂ ਨੇ ਝੋਟੇ ਦੇ ਪਿਤਾ ਭੀਮ ਸਿੰਘ ਨਾਲ ਵੀ ਮੁਲਾਕਾਤ ਕੀਤੀ ਹੈ।
ਤਾਜ਼ਾ ਖ਼ਬਰਾਂ
Free
ਝੋਟਾ ਹੱਤਿਆਕਾਂਡ- ਵੱਖਰੀ ਐਫ. ਆਈ. ਆਰ. ਨਹੀਂ ਦਰਜ ਕਰੇਗੀ ਸੀ. ਬੀ. ਆਈ.
ਮਾਨਸਾ, 21 ਅਕਤੂਬਰ ( ਬਲਵਿੰਦਰ ਸਿੰਘ ਧਾਲੀਵਾਲ)- ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਸੀ.ਬੀ.ਆਈ. ਨੇ ਪੰਜਾਬ ਪੁਲਿਸ ਤੋਂ ਮਾਮਲੇ ਸੰਬੰਧੀ ਪੂਰੀ ਫਾਈਲ ਹਾਸਲ ਕਰ ਲਈ ਹੈ, ਜੋ ਹੁਣ ਤੱਕ ਪੁਲਿਸ ਵਲੋਂ ਜਾਂਚ ਕੀਤੀ ਗਈ ਹੈ।। ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਏਜੰਸੀ ਇਸੇ ਐਫ. ਆਈ. ਆਰ. 'ਤੇ ਹੀ ਜਾਂਚ ਕਰੇਗੀ
ਅਜੀਤ ਡੈਸਕ
21-10-2026