ਚੰਡੀਗੜ੍ਹ, 21 ਅਕਤੂਬਰ (ਕਪਿਲ ਵਧਵਾ)- ਸਥਾਨਕ ਸੈਕਟਰ-17 ਸਥਿਤ ਇਕ ਨਾਮੀ ਹੋਟਲ ’ਚੋਂ ਬੀਤੀ ਰਾਤ ਰੁੱਕਣ ਲਈ ਆਏ ਇਕ ਵਪਾਰੀ ਦੀ ਲਾਸ਼ ਅੱਜ ਸਵੇਰ ਸਮੇਂ ਮਿਲੀ ਹੈ, ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਸੂਚਨਾ ਮਿਲਣ ’ਤੇ ਸੰਬੰਧਿਤ ਥਾਣਾ ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਦੀ ਪਛਾਣ ਦੀਪਕ ਮਿੱਤਲ ਵਜੋਂ ਹੋਈ ਹੈ, ਜੋ ਕਿ ਛੱਤੀਸਗੜ੍ਹ ਦਾ ਇਕ ਨਾਮੀ ਵਪਾਰੀ ਹੈ।