21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਪੁਲਿਸ ਨੇ ਦੋ ਨਾਬਾਲਿਕ ਬੱਚਿਆਂ ਨੂੰ ਸਿਵਿਲ ਹਸਪਤਾਲ ਦੇ ਨਸ਼ਾ ਛਡਾਊ ਕੇਂਦਰ ਚ ਕਰਵਾਇਆ ਦਾਖ਼ਲ

ਕਪੂਰਥਲਾ, 21 ਅਕਤੂਬਰ (ਅਮਨਜੋਤ ਸਿੰਘ ਵਾਲੀਆ) - ਥਾਣਾ ਸੁਭਾਨਪੁਰ ਪੁਲਿਸ ਨੇ ਦੋ ਨਾਬਾਲਿਗ ਸਕੇ ਭਰਾਵਾਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ...

Ad Position 21
No active advertisement
ਅਜੀਤ ਡੈਸਕ 21-10-2026

ਕਪੂਰਥਲਾ, 21 ਅਕਤੂਬਰ (ਅਮਨਜੋਤ ਸਿੰਘ ਵਾਲੀਆ) - ਥਾਣਾ ਸੁਭਾਨਪੁਰ ਪੁਲਿਸ ਨੇ ਦੋ ਨਾਬਾਲਿਗ ਸਕੇ ਭਰਾਵਾਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ। ਡਿਊਟੀ ਡਾਕਟਰ ਜਸ਼ਨ ਨੇ ਦੱਸਿਆ ਕਿ ਥਾਣਾ ਸੁਭਾਨਪੁਰ ਮੁਖੀ ਅਮਨਦੀਪ ਨਾਹਰ ਵਲੋਂ ਦੋ ਨਾਬਾਲਿਗ ਬੱਚੇ ਇਕ 10 ਸਾਲਾਂ ਤੇ ਦੂਸਰਾ 13 ਸਾਲਾਂ ਨੂੰ ਕਥਿਤ ਤੌਰ ਤੇ ਨਸ਼ੇ ਕਰਨ ਕਾਰਨ ਸਿਵਲ ਹਸਪਤਾਲ ਲਿਆਂਦਾ ਗਿਆ ਜਿਨ੍ਹਾਂ ਨੂੰ ਬੱਚਿਆਂ ਦੇ ਡਾਕਟਰ ਤੇ ਨਸ਼ੇ ਛਡਾਊ ਕੇਂਦਰ ਦੇ ਡਾਕਟਰ ਨਾਲ ਗੱਲਬਾਤ ਕਰਕੇ ਦਾਖ਼ਲ ਕਰ ਲਿਆ ਗਿਆ ਹੈ ਅਤੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਦੂਸਰੇ ਪਾਸੇ ਕਥਿਤ ਤੌਰ 'ਤੇ ਨਸ਼ੇ ਨਾਲ ਪੀੜਿਤ ਬੱਚਿਆਂ ਦੀ ਮਾਂ ਨੇ ਦੱਸਿਆ ਕਿ ਉਸ ਦੇ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਹ ਮਜ਼ਦੂਰੀ ਕਰਦੀ ਹੈ। ਉਸ ਦੇ ਬੱਚੇ ਘਰ ਹੀ ਰਹਿੰਦੇ ਹਨ ਪਰ ਉਸ ਨੂੰ ਨਹੀਂ ਪਤਾ ਕਿ ਉਸ ਦੇ ਬੱਚਿਆਂ ਨੂੰ ਇਹ ਲੱਤ ਕਿਵੇਂ ਲੱਗੀ ਹੈ। ਥਾਣਾ ਮੁਖੀ ਅਮਨਦੀਪ ਨਾਹਰ ਨੇ ਦੱਸਿਆ ਕਿ ਇਕ ਬੱਚੇ ਦੀ ਨਸ਼ੇ ਦਾ ਸੇਵਨ ਕਰਦੇ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਤੇ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਦੋ ਬੱਚਿਆਂ ਨੂੰ ਪਿੰਡ ਰਾਜਪੁਰ ਝੁੱਗੀਆਂ ਤੋਂ ਕਾਬੂ ਕਰਕੇ ਉਨ੍ਹਾਂ ਨੂੰ ਸਿਵਿਲ ਹਸਪਤਾਲ ਦਾਖਲ ਕਰਵਾਇਆ ਹੈ।ਜਿਸ ਵਿਅਕਤੀ ਵਲੋਂ ਇਨ੍ਹਾਂ ਬੱਚਿਆਂ ਨੂੰ ਨਸ਼ਾ ਦਿੱਤਾ ਗਿਆ ਹੈ ਉਸ ਵਿਰੁੱਧ ਸਖਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Ad Position 22
No active advertisement
ਅਗਲੀ ਖ਼ਬਰ ਭਾਰਤ ਵਿਰੁੱਧ ਵਨਡੇ ਸੀਰੀਜ਼ ਤੋਂ ਪਹਿਲਾਂ ਵਡੋਦਰਾ ਪਹੁੰਚ ਜ਼ਿੰਬਾਬਵੇ ਦੀ ਮਹਿਲਾ ਕ੍ਰਿਕਟ ਟੀਮ
Ad Position 24