21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਿਮਰਨ ਨੇ 100 ਮੀਟਰ ਟੀ-12 ਮੁਕਾਬਲੇ ਵਿਚ ਏਸ਼ਿਆਈ ਪੈਰਾ ਖੇਡਾਂ ਦਾ ਰਿਕਾਰਡ ਬਣਾਉਂਦੇ ਹੋਏ ਦੂਜਾ ਸੋਨ ਤਗਮਾ ਜਿੱਤਿਆ

ਨਾਗੋਆ, 21 ਅਕਤੂਬਰ (ਪੀ. ਟੀ. ਆਈ.)-ਜਪਾਨ ਦੇ ਆਈਚੀ-ਨਾਗੋਆ ਵਿਖੇ ਚਲ ਰਹੀਆਂ 5ਵੀਂ ਏਸ਼ਿਆਈ ਪੈਰਾ ਖੇਡਾਂ ਦੌਰਾਨ ਭਾਰਤੀ ਦੌੜਾਕ ਸਿਮਰਨ ਨੇ ਇਥੇ ਮਹਿਲਾਵਾਂ ਦੇ 100 ਮੀਟਰ ਟੀ-12 ਮੁਕਾਬਲੇ ਵਿਚ 12.02 ਸਕਿੰਟ ਦਾ ....

Ad Position 21
No active advertisement
ਅਜੀਤ ਡੈਸਕ 22-10-2026

ਨਾਗੋਆ, 21 ਅਕਤੂਬਰ (ਪੀ. ਟੀ. ਆਈ.)-ਜਪਾਨ ਦੇ ਆਈਚੀ-ਨਾਗੋਆ ਵਿਖੇ ਚਲ ਰਹੀਆਂ 5ਵੀਂ ਏਸ਼ਿਆਈ ਪੈਰਾ ਖੇਡਾਂ ਦੌਰਾਨ ਭਾਰਤੀ ਦੌੜਾਕ ਸਿਮਰਨ ਨੇ ਇਥੇ ਮਹਿਲਾਵਾਂ ਦੇ 100 ਮੀਟਰ ਟੀ-12 ਮੁਕਾਬਲੇ ਵਿਚ 12.02 ਸਕਿੰਟ ਦਾ ਇਨ੍ਹਾਂ ਖੇਡਾਂ ਦਾ ਰਿਕਾਰਡ ਸਮਾਂ ਕੱਢ ਕੇ ਆਪਣਾ ਦੂਜਾ ਸੋਨ ਤਗਮਾ ਹਾਸਿਲ ਕੀਤਾ।ਸਿਮਰਨ ਨੇ ਮੰਗਲਵਾਰ ਨੂੰ ਵੀ ਇਕ ਨਵਾਂ ਖੇਡ ਰਿਕਾਰਡ ਬਣਾਉਂਦੇ ਹੋਏ 200 ਮੀਟਰ ਦੌੜ ਵਿਚ ਸੋਨ ਤਗਮਾ ਜਿੱਤਿਆ ਸੀ। ਬੁੱਧਵਾਰ ਨੂੰ, ਉਹ ਇਕ ਵਾਰ ਫਿਰ ਈਰਾਨ ਦੀ ਹਾਜਰ ਸਫਰਜ਼ਾਦੇਹ ਤੋਂ ਅੱਗੇ ਰਹੀ, ਜਿਸ ਨੇ 12.30 ਸਕਿੰਟ ਦਾ ਸਮਾਂ ਲਿਆ।

ਇੰਡੋਨੇਸ਼ੀਆ ਦੀ ਮਾਦੇ ਨੀ ਪੁਤਰੀ 12.51 ਸਕਿੰਟ ਦੇ ਸਮੇਂ ਨਾਲ ਤੀਜੇ ਸਥਾਨ ‘ਤੇ ਰਹੀ। ਟੀ-12 ਵਰਗੀਕਰਨ ਵਿਚ ਉਹ ਖਿਡਾਰੀ ਸ਼ਾਮਿਲ ਹੁੰਦੇ ਹਨ, ਜਿਨ੍ਹਾਂ ਦੀ ਨਜ਼ਰ (ਦ੍ਰਿਸ਼ਟੀ) ਵਿਚ ਦਰਮਿਆਨੀ ਕਮਜ਼ੋਰੀ ਹੁੰਦੀ ਹੈ। 26 ਸਾਲਾ ਸਿਮਰਨ, ਜਿਸ ਨੇ 2024 ਪੈਰਿਸ ਪੈਰਾ-ਉਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ, ਹੁਣ ਆਪਣੇ ਨਵੇਂ ਕੋਚ ਸ਼ਿਵਮ ਦੇ ਨਾਲ ਵਾਪਸੀ ਕਰ ਰਹੀ ਹੈ। ਉਸ ਦੇ ਪਿਛਲੇ ਗਾਈਡ ਉਮਰ ਸੈਫੀ ‘ਤੇ ਡੋਪਿੰਗ ਨਿਯਮਾਂ ਦੀ ਉਲੰਘਣਾ ਕਾਰਨ ਪਾਬੰਦੀ ਲਗਾ ਦਿੱਤੀ ਗਈ ਸੀ। ਸਿਮਰਨ ਨੇ 2023 ਵਿਚ ਹਾਂਗਜ਼ੂ ਵਿਖੇ ਹੋਈਆਂ ਏਸ਼ਿਆਈ ਪੈਰਾ ਖੇਡਾਂ ਦੌਰਾਨ ਆਪਣੇ ਦੋਵਾਂ ਮੁਕਾਬਲਿਆਂ ਵਿਚ ਚਾਂਦੀ ਦੇ ਤਗਮੇ ਜਿੱਤੇ ਸਨ।

 

Ad Position 22
No active advertisement
ਅਗਲੀ ਖ਼ਬਰ ਪੰਜਾਬੀ ਮੂਲ ਦੀ ਸੰਸਦ ਮੈਂਬਰ ਸੀਮਾ ਮਲਹੋਤਰਾ ਬਰਤਾਨਵੀ ਸੰਸਦ ਦੀ ਖ਼ਜ਼ਾਨਾ ਚੋਣ ਕਮੇਟੀ ਦੀ ਮੈਂਬਰ ਚੁਣੀ ਗਈ
Ad Position 24