22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

45 ਦਿਨ ਪਹਿਲਾਂ ਚੋਰੀ ਹੋਇਆ ਮੋਟਰਸਾਈਕਲ ਡੇਰਾਬੱਸੀ ਥਾਣੇ ’ਚੋਂ ਮਿਲਿਆ

ਡੇਰਾਬੱਸੀ, 22 ਅਕਤੂਬਰ (ਗੁਰਮੀਤ ਸਿੰਘ)- ਡੇਰਾਬੱਸੀ ਪੁਲਿਸ ਦੀ ਕਾਰਗੁਜ਼ਾਰੀ ਉਸ ਸਮੇਂ ਸਵਾਲਾਂ ਦੇ ਘੇਰੇ ਵਿਚ ਆ ਗਈ, ਜਦੋਂ 45 ਦਿਨ ਪਹਿਲਾਂ ਚੋਰੀ ਹੋਇਆ ਮੋਟਰਸਾਈਕਲ ਥਾਣੇ ਵਿਚ ਹੀ ਖੜ੍ਹਾ ਮਿਲਿਆ, ਪਰ ਇਸ ਦੀ ਜਾਣਕਾਰੀ ਮਾਲਕ ਨੂੰ ਪੁਲਿਸ ਵਲੋਂ ਨਹੀਂ ਦਿੱਤੀ ਗਈ।

Ad Position 21
No active advertisement
ਅਜੀਤ ਡੈਸਕ 22-10-2026

ਡੇਰਾਬੱਸੀ, 22 ਅਕਤੂਬਰ (ਗੁਰਮੀਤ ਸਿੰਘ)- ਡੇਰਾਬੱਸੀ ਪੁਲਿਸ ਦੀ ਕਾਰਗੁਜ਼ਾਰੀ ਉਸ ਸਮੇਂ ਸਵਾਲਾਂ ਦੇ ਘੇਰੇ ਵਿਚ ਆ ਗਈ, ਜਦੋਂ 45 ਦਿਨ ਪਹਿਲਾਂ ਚੋਰੀ ਹੋਇਆ ਮੋਟਰਸਾਈਕਲ ਥਾਣੇ ਵਿਚ ਹੀ ਖੜ੍ਹਾ ਮਿਲਿਆ, ਪਰ ਇਸ ਦੀ ਜਾਣਕਾਰੀ ਮਾਲਕ ਨੂੰ ਪੁਲਿਸ ਵਲੋਂ ਨਹੀਂ ਦਿੱਤੀ ਗਈ। ਮਾਲਕ ਨੇ ਖੁਦ ਥਾਣੇ ਪਹੁੰਚ ਕੇ ਆਪਣੇ ਚੋਰੀ ਹੋਏ ਮੋਟਰਸਾਈਕਲ ਦੀ ਪਛਾਣ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਚੋਰੀ ਦੀ ਸ਼ਿਕਾਇਤ ਦੇਣ ਦੇ ਬਾਵਜੂਦ ਮਾਮਲਾ ਦਰਜ ਨਹੀਂ ਕੀਤਾ ਗਿਆ।

ਮੋਟਰਸਾਈਕਲ ਮਾਲਕ ਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ 6 ਸਤੰਬਰ ਦੀ ਰਾਤ ਨੂੰ ਰਾਮਲੀਲਾ ਗਰਾਊਂਡ ਨੇੜਿਓਂ ਉਸ ਦਾ ਸਪਲੈਂਡਰ ਮੋਟਰਸਾਈਕਲ (ਨੰਬਰ ਸੀਐੱਚ 03 ਯੂ 0282) ਚੋਰੀ ਹੋ ਗਿਆ ਸੀ। ਉਸ ਨੇ 112 ’ਤੇ ਕਾਲ ਕਰਨ ਮਗਰੋਂ ਡੇਰਾਬੱਸੀ ਥਾਣੇ ਵਿਚ ਸ਼ਿਕਾਇਤ ਦਿੱਤੀ। ਅਗਲੇ ਦਿਨ ਜਾਂਚ ਅਧਿਕਾਰੀ ਦਿਲਬਾਗ ਸਿੰਘ ਨੂੰ ਮਿਲ ਕੇ ਸੀਸੀਟੀਵੀ ਕੈਮਰੇ ਚੈੱਕ ਕਰਨ ਦੀ ਮੰਗ ਵੀ ਕੀਤੀ, ਪਰ ਕੋਈ ਕਾਰਵਾਈ ਨਹੀਂ ਹੋਈ।

ਵਰਿੰਦਰ ਅਨੁਸਾਰ ਆਨਲਾਈਨ ਸ਼ਿਕਾਇਤ ਮਗਰੋਂ ਜਾਂਚ ਅਧਿਕਾਰੀ ਨੇ ਰਿਪੋਰਟ ਵਿਚ ਲਿਖਿਆ ਕਿ ਉਸ ਨੂੰ ਦੋ ਵਾਰ ਥਾਣੇ ਬੁਲਾਇਆ ਗਿਆ, ਪਰ ਉਹ ਨਹੀਂ ਆਇਆ। ਵਰਿੰਦਰ ਨੇ ਇਸ ਦਾਅਵੇ ਨੂੰ ਗਲਤ ਦੱਸਦਿਆਂ ਕਿਹਾ ਕਿ ਉਹ ਕਈ ਵਾਰ ਖੁਦ ਥਾਣੇ ਗਿਆ ਸੀ। ਚਾਰ ਦਿਨ ਪਹਿਲਾਂ ਥਾਣੇ ਪਹੁੰਚਣ ’ਤੇ ਉਸ ਨੂੰ ਆਪਣਾ ਮੋਟਰਸਾਈਕਲ ਹੋਰ ਵਾਹਨਾਂ ਵਿਚਕਾਰ ਖੜ੍ਹਾ ਮਿਲਿਆ। ਉਸ ਨੇ ਪੁਲਿਸ ਦੀ ਲਾਪਰਵਾਹੀ ਖ਼ਿਲਾਫ਼ ਉੱਚ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕੀਤੀ ਹੈ।

ਉੱਧਰ ਜਾਂਚ ਅਧਿਕਾਰੀ ਦਿਲਬਾਗ ਸਿੰਘ ਨੇ ਮੰਨਿਆ ਕਿ ਮੋਟਰਸਾਈਕਲ ਚੋਰੀ ਸੰਬੰਧੀ ਮਾਮਲਾ ਦਰਜ ਨਹੀਂ ਕੀਤਾ ਗਿਆ। ਲੇਕਿਨ ਡੇਰਾਬੱਸੀ ਥਾਣੇ ਵਿਚ ਖੜੇ ਚੋਰੀ ਹੋਏ ਮੋਟਰਸਾਈਕਲ ਬਾਰੇ ਉਨ੍ਹਾਂ ਕੋਈ ਜਾਣਕਾਰੀ ਵੀ ਨਹੀਂ ਦਿੱਤੀ। ਤਿਉਹਾਰਾਂ ਦੇ ਸੀਜਨ ਵਿਚ ਅਜਿਹਾ ਮਾਮਲਾ ਸਾਹਮਣੇ ਆਉਣ ਤੇ ਪੁਲਿਸ ਦੀ ਮੁਸਤੈਦੀ ’ਤੇ ਕਈ ਸਵਾਲ ਖੜ੍ਹੇ ਕਰ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਕਿਸਾਨ ਆਗੂ ਰਾਕੇਸ਼ ਟਿਕੈਤ 24 ਨੂੰ ਮਾਨਸਾ ਧਰਨੇ 'ਚ ਪਹੁੰਚਣਗੇ ਅਗਲੀ ਖ਼ਬਰ ਜੰਗਲਾਤ ਵਿਭਾਗ ਖੇੜੀ ਦੇ ਜੰਗਲ ’ਚੋਂ ਖੈਰ ਦੇ 14 ਦਰੱਖ਼ਤ ਨਜਾਇਜ਼ ਵੱਢੇ
Ad Position 24