23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਗੁਲਾਮਾਂ ਦੇ ਵਪਾਰ ਲਈ ਬਰਤਾਨੀਆ ਵਲੋਂ ਮੁਆਫ਼ੀ ਮੰਗਣ ਦਾ ਸਮਾਂ ਆ ਗਿਆ-ਰਾਸ਼ਟਰ ਮੰਡਲ ਮੁਖੀ

ਲੰਡਨ, 23 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰਾਸ਼ਟਰ ਮੰਡਲ ਦੀ ਸਕੱਤਰ ਜਨਰਲ ਸ਼ਰਲੀ ਅਯੋਰਕੋਰ ਬੋਚਵੇ ਨੇ ਕਿਹਾ ਹੈ ਕਿ ਬਰਤਾਨੀਆ ਦੀ ਗੁਲਾਮਾਂ ਦੇ ਇਤਿਹਾਸਕ ਵਪਾਰ ਵਿਚ ਭੂਮਿਕਾ ਲਈ ...

Ad Position 21
No active advertisement
ਅਜੀਤ ਡੈਸਕ 23-10-2026

ਲੰਡਨ, 23 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰਾਸ਼ਟਰ ਮੰਡਲ ਦੀ ਸਕੱਤਰ ਜਨਰਲ ਸ਼ਰਲੀ ਅਯੋਰਕੋਰ ਬੋਚਵੇ ਨੇ ਕਿਹਾ ਹੈ ਕਿ ਬਰਤਾਨੀਆ ਦੀ ਗੁਲਾਮਾਂ ਦੇ ਇਤਿਹਾਸਕ ਵਪਾਰ ਵਿਚ ਭੂਮਿਕਾ ਲਈ ਮਹਾਰਾਜਾ ਚਾਰਲਸ ਤੀਜੇ ਵਲੋਂ ਮੁਆਫ਼ੀ ਮੰਗਣ ਵਿਚ ਕੋਈ ਹਰਜ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਗੁਲਾਮੀ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਬਾਰੇ ਗੰਭੀਰ ਗੱਲਬਾਤ ਸ਼ੁਰੂ ਕੀਤੀ ਜਾਵੇ।ਬੋਚਵੇ ਨੇ ਕਿਹਾ ਕਿ ਕਈ ਦੇਸ਼ ਬਰਤਾਨਵੀ ਸ਼ਾਹੀ ਪਰਿਵਾਰ ਤੋਂ ਰਸਮੀ ਮੁਆਫ਼ੀ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਤੋਂ ਭੱਜਿਆ ਨਹੀਂ ਜਾ ਸਕਦਾ ਅਤੇ ਇਸ ਮਸਲੇ ਦਾ ਹੱਲ ਆਪਸੀ ਗੱਲਬਾਤ ਰਾਹੀਂ ਲੱਭਣਾ ਚਾਹੀਦਾ ਹੈ।

ਉਨ੍ਹਾਂ ਮੁਤਾਬਕ ਮੁਆਵਜ਼ਾ ਸਿਰਫ਼ ਪੈਸਿਆਂ ਦੇ ਰੂਪ ਵਿਚ ਹੀ ਨਹੀਂ, ਸਗੋਂ ਕਰਜ਼ਿਆਂ ਵਿਚ ਰਾਹਤ, ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਸਹਾਇਤਾ ਅਤੇ ਬਸਤੀਵਾਦੀ ਦੌਰ ਵਿਚ ਲਿਜਾਈਆਂ ਗਈਆਂ ਇਤਿਹਾਸਕ ਵਸਤਾਂ ਦੀ ਵਾਪਸੀ ਦੇ ਰੂਪ ਵਿਚ ਵੀ ਹੋ ਸਕਦਾ ਹੈ।ਇਹ ਬਿਆਨ ਮਹਾਰਾਜਾ ਚਾਰਲਸ ਦੇ ਕੈਰੇਬੀਅਨ ਦੌਰੇ ਅਤੇ 1 ਤੋਂ 4 ਨਵੰਬਰ ਤੱਕ ਐਂਟੀਗੁਆ ਅਤੇ ਬਾਰਬੂਡਾ ਵਿਚ ਹੋਣ ਵਾਲੀ ਰਾਸ਼ਟਰ ਮੰਡਲ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਤੋਂ ਪਹਿਲਾਂ ਆਇਆ ਹੈ।ਦੂਜੇ ਪਾਸੇ, ਬਰਤਾਨਵੀ ਸਰਕਾਰ ਨੇ ਆਪਣਾ ਪੁਰਾਣਾ ਰੁਖ਼ ਦੁਹਰਾਉਂਦਿਆਂ ਕਿਹਾ ਹੈ ਕਿ ਉਹ ਗੁਲਾਮੀ ਦੇ ਇਤਿਹਾਸਕ ਅਨਿਆਂ ਨੂੰ ਸਵੀਕਾਰ ਕਰਦੀ ਹੈ ਪਰ ਵਿੱਤੀ ਮੁਆਵਜ਼ਾ ਨਹੀਂ ਦੇਵੇਗੀ। ਬਕਿੰਘਮ ਪੈਲੇਸ ਵੀ ਸੰਕੇਤ ਦੇ ਚੁੱਕਾ ਹੈ ਕਿ ਮਹਾਰਾਜਾ ਚਾਰਲਸ ਇਸ ਇਤਿਹਾਸਕ ਮੁੱਦੇ ਤੋਂ ਪਿੱਛੇ ਨਹੀਂ ਹਟਣਗੇ ਪਰ ਰਸਮੀ ਮੁਆਫ਼ੀ ਮੰਗਣ ਦੀ ਯੋਜਨਾ ਨਹੀਂ ਹੈ।

 

Ad Position 22
No active advertisement
ਪਿਛਲੀ ਖ਼ਬਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ: ਹਰਮਨਪ੍ਰੀਤ ਸਿੰਘ ਦੀਆਂ ਨਜ਼ਰਾਂ ਬਲਬੀਰ ਸਿੰਘ ਸੀਨੀਅਰ ਦੇ ਗੋਲਾਂ ਦੇ ਰਿਕਾਰਡ ’ਤੇ ਅਗਲੀ ਖ਼ਬਰ ਬੇਮੌਸਮੀ ਤੇਜ਼ ਬਾਰਿਸ਼ ਤੇ ਗੜ੍ਹੇਮਾਰੀ, ਕਿਸਾਨਾਂ ਦੀਆਂ ਮੁਸ਼ਕਿਲਾਂ ਵਧੀਆਂ
Ad Position 24