23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਭਾਰਤ ਤੋਂ ਅਮਰੀਕਾ ਪਰਤ ਰਹੇ ਭਾਰਤੀ ਇੰਜੀਨੀਅਰ ਨੂੰ ਜਹਾਜ਼ ਵਿਚ ਚੜ੍ਹਨ ਤੋਂ ਰੋਕਿਆ

ਨਿਊਯਾਰਕ, 23 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਬਾਲਟੀਮੋਰ ਵਿਚ 6 ਮਜ਼ਦੂਰਾਂ ਦੀ ਜਾਨ ਲੈਣ ਵਾਲੇ ਪੁਲ ਹਾਦਸੇ ਨਾਲ ਜੁੜੇ ਭਾਰਤੀ ਇੰਜੀਨੀਅਰ ਕਾਰਤੀਕੇਅਨ ਦੀਨਦਿਆਲਨ ਨੂੰ ਭਾਰਤ ਤੋਂ ...

Ad Position 21
No active advertisement
ਅਜੀਤ ਡੈਸਕ 24-10-2026

ਨਿਊਯਾਰਕ, 23 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਬਾਲਟੀਮੋਰ ਵਿਚ 6 ਮਜ਼ਦੂਰਾਂ ਦੀ ਜਾਨ ਲੈਣ ਵਾਲੇ ਪੁਲ ਹਾਦਸੇ ਨਾਲ ਜੁੜੇ ਭਾਰਤੀ ਇੰਜੀਨੀਅਰ ਕਾਰਤੀਕੇਅਨ ਦੀਨਦਿਆਲਨ ਨੂੰ ਭਾਰਤ ਤੋਂ ਅਮਰੀਕਾ ਵਾਪਸ ਆਉਂਦੇ ਸਮੇਂ ਜਹਾਜ਼ ਵਿਚ ਚੜ੍ਹਨ ਤੋਂ ਰੋਕ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਅਮਰੀਕੀ ਅਦਾਲਤ ਨੇ ਉਸ ਨੂੰ ਪਰਿਵਾਰ ਨਾਲ ਮਿਲਣ ਲਈ ਭਾਰਤ ਜਾਣ ਦੀ ਇਜਾਜ਼ਤ ਦਿੱਤੀ ਸੀ, ਜਦਕਿ ਅਦਾਲਤੀ ਸ਼ਰਤਾਂ ਅਨੁਸਾਰ ਉਸ ਨੂੰ 19 ਅਕਤੂਬਰ ਤੱਕ ਬਾਲਟੀਮੋਰ ਪਰਤਣਾ ਵੀ ਲਾਜ਼ਮੀ ਸੀ।

ਕਾਰਤੀਕੇਅਨ ਦੀਨਦਿਆਲਨ ਮਾਲਵਾਹਕ ਜਹਾਜ਼ ‘ਡਾਲੀ’ ਦੇ ਮੁੱਖ ਇੰਜੀਨੀਅਰ ਸਨ। ਇਹ ਉਹੀ ਜਹਾਜ਼ ਸੀ, ਜੋ 26 ਮਾਰਚ 2024 ਨੂੰ ਬਿਜਲੀ ਸਪਲਾਈ ਬੰਦ ਹੋਣ ਤੋਂ ਬਾਅਦ ਬਾਲਟੀਮੋਰ ਦੇ ਫਰਾਂਸਿਸ ਸਕਾਟ ਕੀ ਪੁਲ ਨਾਲ ਟਕਰਾ ਗਿਆ ਸੀ। ਟੱਕਰ ਕਾਰਨ ਪੁਲ ਢਹਿ ਗਿਆ ਅਤੇ ਸੜਕ ਦੀ ਮੁਰੰਮਤ ਕਰ ਰਹੇ 6 ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਦੀਨਦਿਆਲਨ ਜਨਵਰੀ 2024 ਤੋਂ ਆਪਣੇ ਪਰਿਵਾਰ ਕੋਲ ਭਾਰਤ ਨਹੀਂ ਜਾ ਸਕਿਆ ਸੀ।

ਅਦਾਲਤ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਉਹ ਕਰੀਬ ਇਕ ਮਹੀਨਾ ਆਪਣੇ ਪਰਿਵਾਰ ਨਾਲ ਰਿਹਾ। ਉਸ ਦੀ ਪਤਨੀ ਅਤੇ 9 ਤੇ 13 ਸਾਲ ਦੇ ਦੋ ਬੱਚੇ ਭਾਰਤ ਵਿਚ ਰਹਿੰਦੇ ਹਨ। ਵਾਪਸੀ ਲਈ ਐਤਵਾਰ ਨੂੰ ਉਹ ਚੇਨਈ ਹਵਾਈ ਅੱਡੇ ਪਹੁੰਚਿਆ, ਜਿਥੋਂ ਉਸ ਨੇ ਅਮੀਰਾਤ ਏਅਰਲਾਈਨਜ਼ ਰਾਹੀਂ ਦੁਬਈ ਹੁੰਦੇ ਹੋਏ ਅਮਰੀਕਾ ਜਾਣਾ ਸੀ। ਉਸ ਕੋਲ ਅਮਰੀਕੀ ਸਰਕਾਰ ਵਲੋਂ ਦਿੱਤਾ ਗਿਆ ਇਕ ਅਧਿਕਾਰਤ ਪੱਤਰ ਵੀ ਸੀ ਪਰ ਇਸ ਦੇ ਬਾਵਜੂਦ ਏਅਰਲਾਈਨਜ਼ ਨੇ ਉਸ ਨੂੰ ਜਹਾਜ਼ ਵਿਚ ਸਵਾਰ ਨਹੀਂ ਹੋਣ ਦਿੱਤਾ।

 

Ad Position 22
No active advertisement
ਪਿਛਲੀ ਖ਼ਬਰ ਨਿਊਯਾਰਕ ਵਿਚ 10 ਹਜ਼ਾਰ ਨੌਕਰੀਆਂ ਖਤਰੇ ਵਿਚ ਪੈਣ ਦਾ ਖਦਸ਼ਾ ਅਗਲੀ ਖ਼ਬਰ ਐਟਲਾਂਟਿਕ ਮਹਾਸਾਗਰ ਦਾ ਨਾਂਅ ਆਪਣੇ ਜਾਂ ਅਮਰੀਕਾ ਦੇ ਨਾਂਅ ’ਤੇ ਰੱਖਣਾ ਚਾਹੁੰਦੇ ਸਨ ਟਰੰਪ
Ad Position 24