24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਲੀਚਟਨਸਟਾਈਨ ਦੇ ਪ੍ਰਿੰਸ ਅਲੋਇਸ ਚਾਰ ਦਿਨਾਂ ਦੇ ਦੌਰੇ ’ਤੇ ਭਾਰਤ ਆਉਣਗੇ

ਨਵੀਂ ਦਿੱਲੀ, 24 ਅਕਤੂਬਰ (ਪੀ. ਟੀ. ਆਈ.)-ਵਿਦੇਸ਼ ਮੰਤਰਾਲੇ (ਐਮ.ਈ.ਏ.) ਨੇ ਐਲਾਨ ਕੀਤਾ ਕਿ ਲੀਚਟਨਸਟਾਈਨ ਦੇ ਪ੍ਰਿੰਸ ਅਲੋਇਸ ਐਤਵਾਰ ਨੂੰ ਭਾਰਤ ਦਾ ਚਾਰ ਦਿਨਾਂ ਦਾ ਦੌਰਾ ਸ਼ੁਰੂ ਕਰਨਗੇ। ਇਸ ਦੌਰੇ ਦਾ ਉਦੇਸ਼ ਵਪਾਰ ਅਤੇ ਨਿਵੇਸ਼, ਵਿਗਿਆਨ, ਤਕਨਾਲੋਜੀ ..

Ad Position 21
No active advertisement
ਅਜੀਤ ਡੈਸਕ 25-10-2026

ਨਵੀਂ ਦਿੱਲੀ, 24 ਅਕਤੂਬਰ (ਪੀ. ਟੀ. ਆਈ.)-ਵਿਦੇਸ਼ ਮੰਤਰਾਲੇ (ਐਮ.ਈ.ਏ.) ਨੇ ਐਲਾਨ ਕੀਤਾ ਕਿ ਲੀਚਟਨਸਟਾਈਨ ਦੇ ਪ੍ਰਿੰਸ ਅਲੋਇਸ ਐਤਵਾਰ ਨੂੰ ਭਾਰਤ ਦਾ ਚਾਰ ਦਿਨਾਂ ਦਾ ਦੌਰਾ ਸ਼ੁਰੂ ਕਰਨਗੇ। ਇਸ ਦੌਰੇ ਦਾ ਉਦੇਸ਼ ਵਪਾਰ ਅਤੇ ਨਿਵੇਸ਼, ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ।ਮੰਤਰਾਲੇ ਨੇ ਕਿਹਾ ਕਿ ਪ੍ਰਿੰਸ ਅਲੋਇਸ, ਜੋ ਇਸ ਸਮੇਂ ਛੋਟੇ ਯੂਰਪੀਅਨ ਦੇਸ਼ ਦੇ ਕਾਰਜਕਾਰੀ ਮੁਖੀ ਹਨ, ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ, ਰਾਜਕੁਮਾਰੀ ਸੋਫੀ ਅਤੇ ਕਈ ਪ੍ਰਮੁੱਖ ਉਦਯੋਗਪਤੀਆਂ ਵਾਲਾ ਇੱਕ ਵਪਾਰਕ ਵਫ਼ਦ ਹੋਵੇਗਾ।

ਵਿਦੇਸ਼ ਮੰਤਰਾਲੇ ਦੇ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪ੍ਰਿੰਸ ਅਲੋਇਸ ਵਿਚਕਾਰ ਇੱਕ ਦੁਵੱਲੀ ਮੀਟਿੰਗ ਹੋਵੇਗੀ। ਵਪਾਰ ਅਤੇ ਨਿਵੇਸ਼, ਵਿਗਿਆਨ, ਤਕਨਾਲੋਜੀ, ਨਵੀਨਤਾ ਅਤੇ ਲੋਕਾਂ ਤੋਂ ਲੋਕਾਂ ਦੇ ਆਦਾਨ-ਪ੍ਰਦਾਨ ਵਰਗੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ‘ਤੇ ਚਰਚਾ ਕੀਤੀ ਜਾਵੇਗੀ। ਖੇਤਰੀ ਅਤੇ ਵਿਸ਼ਵਵਿਆਪੀ ਵਿਕਾਸ ‘ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ।ਇਹ ਪ੍ਰਿੰਸ ਅਲੋਇਸ ਦੀ ਇਸ, ਸਾਲ ਭਾਰਤ ਦੀ ਦੂਜੀ ਫੇਰੀ ਹੋਵੇਗੀ। ਉਹ ਪਹਿਲਾਂ ਫਰਵਰੀ ਵਿਚ ‘ਏ.ਆਈ. ਪ੍ਰਭਾਵ ਸੰਮੇਲਨ’ ਵਿਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਆਏ ਸਨ।ਪ੍ਰਿੰਸ ਪਹਿਲਾਂ 2010 ਅਤੇ 2018 ਵਿਚ ਭਾਰਤ ਦਾ ਦੌਰਾ ਕਰ ਚੁੱਕੇ ਹਨ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਪ੍ਰਿੰਸ ਅਲੋਇਸ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਵੀ ਮੁਲਾਕਾਤ ਕਰਨਗੇ, ਜੋ ਉਨ੍ਹਾਂ ਦੇ ਸਨਮਾਨ ਵਿਚ ਇੱਕ ਅਧਿਕਾਰਤ ਦਾਅਵਤ ਦੀ ਮੇਜ਼ਬਾਨੀ ਕਰਨਗੇ।ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵੀ ਪ੍ਰਿੰਸ ਅਲੋਇਸ ਨਾਲ ਮੁਲਾਕਾਤ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ’ਚ 12ਵੀਂ ਜਮਾਤ ਦੀ ਵਿਦਿਆਰਥਣ ਸਕੂਲ ਦੇ ਵਿਹੜੇ ’ਚ ਸੜੀ ਹੋਈ ਮਿਲੀ ਅਗਲੀ ਖ਼ਬਰ ਭਾਰਤੀ ਭੌਤਿਕ ਵਿਗਿਆਨੀ ਅਸ਼ੋਕ ਸੇਨ ਓਸਕਰ ਕਲਾਈਨ ਮੈਡਲ ਨਾਲ ਸਨਮਾਨਿਤ
Ad Position 24