24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

‘ਸਿੰਗਲ-ਯੂਜ਼’ ਮੈਡੀਕਲ ਉਪਕਰਨਾਂ ਦੀ ਦੁਬਾਰਾ ਵਰਤੋਂ ’ਤੇ ਸਖ਼ਤੀ ਨਾਲ ਰੋਕ ਲਗਾਉਣ ਦੇ ਨਿਰਦੇਸ਼

ਨਵੀਂ ਦਿੱਲੀ, 24 ਅਕਤੂਬਰ (ਜਗਤਾਰ ਸਿੰਘ)-ਕੇਂਦਰ ਸਰਕਾਰ ਦੇ ਸਿਹਤ ਸੇਵਾਵਾਂ ਬਾਰੇ ਡਾਇਰੈਕਟੋਰੇਟ ਜਨਰਲ (ਡੀ.ਜੀ.ਐਚ.ਐਸ.) ਵਲੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ‘ਸਿੰਗਲ-ਯੂਜ਼’ (ਇਕ ਵਾਰੀ ਵਰਤੇ ਜਾਣ ਵਾਲੇ) ਮੈਡੀਕਲ ਉਪਕਰਨਾਂ ਅਤੇ ਡਿਸਪੋਜ਼ੇਬਲ ...

Ad Position 21
No active advertisement
ਅਜੀਤ ਡੈਸਕ 25-10-2026

ਨਵੀਂ ਦਿੱਲੀ, 24 ਅਕਤੂਬਰ (ਜਗਤਾਰ ਸਿੰਘ)-ਕੇਂਦਰ ਸਰਕਾਰ ਦੇ ਸਿਹਤ ਸੇਵਾਵਾਂ ਬਾਰੇ ਡਾਇਰੈਕਟੋਰੇਟ ਜਨਰਲ (ਡੀ.ਜੀ.ਐਚ.ਐਸ.) ਵਲੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ‘ਸਿੰਗਲ-ਯੂਜ਼’ (ਇਕ ਵਾਰੀ ਵਰਤੇ ਜਾਣ ਵਾਲੇ) ਮੈਡੀਕਲ ਉਪਕਰਨਾਂ ਅਤੇ ਡਿਸਪੋਜ਼ੇਬਲ ਸਰਜੀਕਲ ਸਾਮਾਨ ਦੀ ਦੁਬਾਰਾ ਵਰਤੋਂ ’ਤੇ ਸਖ਼ਤੀ ਨਾਲ ਰੋਕ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਕੇਂਦਰ ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਉਪਕਰਨਾਂ ਨੂੰ ‘ਸਟਰਲਾਈਜ਼’ (ਸਾਫ਼) ਕਰਕੇ ਦੁਬਾਰਾ ਵਰਤਣਾ ਮਰੀਜ਼ਾਂ ਦੀ ਸੁਰੱਖਿਆ ਨਾਲ ਖਿਲਵਾੜ ਹੈ ਅਤੇ ਇਸ ਨਾਲ ਇਨਫੈਕਸ਼ਨ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ। ਇਹ ਆਦੇਸ਼ ਦੇਸ਼ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਕਾਰਪੋਰੇਟ ਹਸਪਤਾਲਾਂ ’ਤੇ ਸਖ਼ਤੀ ਨਾਲ ਲਾਗੂ ਹੋਵੇਗਾ।

ਜਾਣਕਾਰੀ ਮੁਤਾਬਿਕ ਡੀ.ਜੀ.ਐਚ.ਐਸ. ਦੇ ਧਿਆਨ ਵਿਚ ਆਇਆ ਸੀ ਕਿ ਕਈ ਵੱਡੇ ਹਸਪਤਾਲ ਕਾਰਡੀਓਲੋਜੀ (ਦਿਲ ਦੇ ਰੋਗ), ਨੇਫਰੋਲੋਜੀ (ਗੁਰਦਾ ਰੋਗ), ਓਨਕੋਲੋਜੀ (ਕੈਂਸਰ), ਨਿਊਰੋਸਰਜਰੀ ਅਤੇ ਸੀ.ਟੀ.ਵੀ.ਐਸ. ਵਰਗੀਆਂ ਗੰਭੀਰ ਸਰਜਰੀਆਂ ਵਿਚ ਵਰਤੇ ਜਾਣ ਵਾਲੇ ਸਿੰਗਲ-ਯੂਜ਼ ਕੈਥੀਟਰ, ਗਾਈਡਵਾਇਰ ਅਤੇ ਡਾਇਲਾਈਜ਼ਰ ਵਰਗੇ ਉਪਕਰਨਾਂ ਨੂੰ ਸਾਫ਼ ਕਰਕੇ ਦੁਬਾਰਾ ਵਰਤ ਰਹੇ ਸਨ। ਕੇਂਦਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕਈ ਹਸਪਤਾਲ ਦੁਬਾਰਾ ਵਰਤੇ ਗਏ ਉਪਕਰਨਾਂ ਦੀ ਵੀ ਮਰੀਜ਼ਾਂ ਕੋਲੋਂ ਪੂਰੀ ਕੀਮਤ ਵਸੂਲ ਰਹੇ ਸਨ, ਜੋ ਕਿ ਇਕ ਵੱਡੀ ਧੋਖਾਧੜੀ ਹੈ। ਡੀ.ਜੀ.ਐਚ.ਐਸ. ਵਲੋਂ ਰਾਜਾਂ ਦੇ ਸਿਹਤ ਵਿਭਾਗਾਂ ਅਤੇ ਡਰੱਗ ਕੰਟਰੋਲਰਾਂ ਨੂੰ ਹਸਪਤਾਲਾਂ ਦੀ ਅਚਨਚੇਤ ਚੈਕਿੰਗ/ ਨਿਰੀਖਣ ਕਰਨ ਅਤੇ ‘ਮੈਡੀਕਲ ਡਿਵਾਈਸਿਜ਼ ਰੂਲਜ਼, 2017’ ਅਤੇ ‘ਕਲੀਨੀਕਲ ਐਸਟੈਬਲਿਸ਼ਮੈਂਟਸ ਐਕਟ, 2010’ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹਸਪਤਾਲਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਮੋਦੀ ਤੇ ਪੁਤਿਨ ਵਲੋਂ 2030 ਤੱਕ 100 ਅਰਬ ਅਮਰੀਕੀ ਡਾਲਰ ਦੇ ਵਪਾਰ ਦਾ ਟੀਚਾ ਬਣਾਉਣ ਦੇ ਨਿਰਦੇਸ਼ ਅਗਲੀ ਖ਼ਬਰ ਦਿੱਲੀ ’ਚ 12ਵੀਂ ਜਮਾਤ ਦੀ ਵਿਦਿਆਰਥਣ ਸਕੂਲ ਦੇ ਵਿਹੜੇ ’ਚ ਸੜੀ ਹੋਈ ਮਿਲੀ
Ad Position 24