25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪਿੰਡ ਨਸੀਬਪੁਰਾ ਵਿਖੇ 16 ਪਰਿਵਾਰ ਭਾਜਪਾ 'ਚ ਸ਼ਾਮਿਲ

ਰਾਮਾ ਮੰਡੀ (ਬਠਿੰਡਾ), 25 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)- ਭਾਰਤੀ ਜਨਤਾ ਪਾਰਟੀ ਦੀ 'ਪਰਿਵਾਰ ਜੋੜੋ ਮੁਹਿੰਮ' ਤਹਿਤ ਅੱਜ ਪਿੰਡ...

Ad Position 21
No active advertisement
ਅਜੀਤ ਡੈਸਕ 25-10-2026

ਰਾਮਾ ਮੰਡੀ (ਬਠਿੰਡਾ), 25 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)- ਭਾਰਤੀ ਜਨਤਾ ਪਾਰਟੀ ਦੀ 'ਪਰਿਵਾਰ ਜੋੜੋ ਮੁਹਿੰਮ' ਤਹਿਤ ਅੱਜ ਪਿੰਡ ਨਸੀਬਪੁਰਾ ਵਿਖੇ ਵੱਡੀ ਸ਼ਮੂਲੀਅਤ ਕੀਤੀ। ਇਸ ਮੌਕੇ ਯੂਥ ਕਲੱਬ ਪ੍ਰਧਾਨ ਸ਼ੰਬਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਭਾਜਪਾ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਗੁਣੀ ਗਾਟਵਾਲੀ ਦੀ ਸੋਚ ਅਤੇ ਹਲਕੇ ਲਈ ਵਿਜ਼ਨ ਤੋਂ ਪ੍ਰਭਾਵਿਤ ਹੋ ਕੇ ਭਾਜਪਾ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ।

ਇਸ ਮੌਕੇ ਸਾਰੇ ਪਰਿਵਾਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਾਰਿਆਂ ਨੇ ਨਵਜੋਤ ਗੁਣੀ ਨੂੰ ਦਿਲੋਂ ਅਸੀਸਾਂ ਅਤੇ ਭਰਵਾਂ ਸਮਰਥਨ ਦਿੱਤਾ। ਭਾਜਪਾ 'ਚ ਸ਼ਾਮਿਲ ਹੋਣ ਵਾਲੇ ਪ੍ਰਮੁੱਖ ਸਾਥੀ ਸ਼ੰਬਰ ਸਿੰਘ ਯੂਥ ਕਲੱਬ ਪ੍ਰਧਾਨ, ਜਗਦੀਪ ਸਿੰਘ, ਜਗਸੀਰ ਸਿੰਘ, ਕੁਲਵਿੰਦਰ ਸਿੰਘ, ਕੀਰਤਪਾਲ ਸਿੰਘ, ਅਮਨਦੀਪ ਸਿੰਘ, ਭੀਮਟ ਸਿੰਘ, ਗਿੰਦਾ ਸਿੰਘ, ਅੰਕੁਸ਼ ਸਿੰਘ, ਜੋਧਾ ਸਿੰਘ, ਗੁਰਪ੍ਰੀਤ ਸਿੰਘ, ਘੋਟਾ ਸਿੰਘ, ਜਸਵੰਤ ਸਿੰਘ, ਰੇਸ਼ਮ ਸਿੰਘ, ਸੋਹਣ ਸਿੰਘ, ਜੱਟਾ ਸਿੰਘ, ਸੋਨੀ, ਪ੍ਰਦੀਪ ਸਿੰਘ, ਕਾਲਾ ਸਿੰਘ, ਰਾਜਾ ਸਿੰਘ ਅਤੇ ਹੋਰ ਪਰਿਵਾਰ ਸ਼ਾਮਲ ਹਨ। ਇਸ ਮੌਕੇ ਨਵਜੋਤ ਸਿੰਘ ਗੁਣੀ ਨੇ ਸ਼ਾਮਿਲ ਹੋਣ ਵਾਲਿਆਂ ਦਾ ਭਰਵਾਂ ਸਵਾਗਤ ਕੀਤਾ ਅਤੇ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੂੰ ਪੰਜਾਬ ਵਿਚ ਸਿਆਸੀ ਸਫ਼ਲਤਾ ਨਹੀਂ ਮਿਲਣੀ- ਕੁਲਦੀਪ ਸਿੰਘ ਧਾਲੀਵਾਲ ਅਗਲੀ ਖ਼ਬਰ ਪਿੰਡ ਛਾਹੜ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਕੀਤੀ ਗਈ ਨਾਅਰੇਬਾਜ਼ੀ
Ad Position 24