25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਫਰਾਂਸ ’ਚ ਪ੍ਰਦਰਸ਼ਨਾਂ ਦੌਰਾਨ 1,000 ਲੋਕ ਹਿਰਾਸਤ ’ਚ ਲਏ

ਮਾਸਕੋ, 25 ਅਕਤੂਬਰ (ਯੂ.ਐਨ.ਆਈ.)- ਫਰਾਂਸ ਭਰ ’ਚ ਮਹਿੰਗਾਈ ਤੇ ਵਧਦੀ ਜੀਵਨ-ਲਾਗਤ ਦੇ ਖ਼ਿਲਾਫ਼ ਹੋਏ....

Ad Position 21
No active advertisement
ਅਜੀਤ ਡੈਸਕ 25-10-2026

ਮਾਸਕੋ, 25 ਅਕਤੂਬਰ (ਯੂ.ਐਨ.ਆਈ.)- ਫਰਾਂਸ ਭਰ ’ਚ ਮਹਿੰਗਾਈ ਤੇ ਵਧਦੀ ਜੀਵਨ-ਲਾਗਤ ਦੇ ਖ਼ਿਲਾਫ਼ ਹੋਏ ਵੱਡੇ ਪ੍ਰਦਰਸ਼ਨਾਂ ਦੌਰਾਨ ਲਗਭਗ 1,000 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। ਸਰਕਾਰੀ ਅੰਕੜਿਆਂ ਮੁਤਾਬਕ, ਇਨ੍ਹਾਂ ਪ੍ਰਦਰਸ਼ਨਾਂ ਵਿਚ 4 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਫਰਾਂਸ ਦੇ ਗ੍ਰਹਿ ਮੰਤਰੀ ਲੌਰਾਂ ਨੂਨੇਜ਼ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਤੱਕ ਲਗਭਗ 1,000 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਮੰਤਰੀ ਨੇ ਕਿਹਾ ਕਿ ਇਹ ਸ਼ੁਰੂਆਤੀ ਅੰਕੜੇ ਹਨ ਤੇ ਬਾਅਦ ਵਿਚ ਇਹ ਗਿਣਤੀ ਕਾਫ਼ੀ ਵੱਧ ਸਕਦੀ ਹੈ। ਉਨ੍ਹਾਂ ਦੱਸਿਆ ਕਿ 17 ਅਕਤੂਬਰ ਨੂੰ ਹੋਏ ਪ੍ਰਦਰਸ਼ਨਾਂ ਦੌਰਾਨ ਇਸੇ ਸਮੇਂ ਤੱਕ 385 ਲੋਕਾਂ ਨੂੰ ਹਿਰਾਸਤ ’ਚ ਲਏ ਜਾਣ ਦੀ ਜਾਣਕਾਰੀ ਸੀ।

Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੀ ਪਤਨੀ ਵਲੋਂ ਲੋਕਾਂ ਨੂੰ ਅਪੀਲ ਅਗਲੀ ਖ਼ਬਰ ਮੋਗਾ ਵਿਚ ਅੰਨ੍ਹੇਵਾਹ ਗੋਲੀਬਾਰੀ, ਤਿੰਨ ਤੋਂ ਚਾਰ ਵਿਅਕਤੀ ਜ਼ਖ਼ਮੀ
Ad Position 24