27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਵਿਧਾਨ ਸਭਾ ਮੂਹਰੇ ਰਵਨੀਤ ਸਿੰਘ ਬਿੱਟੂ ਦੇ ਤਿੱਖੇ ਸਿਆਸੀ ਵਿਅੰਗ

ਚੰਡੀਗੜ੍ਹ, 27 ਅਕਤੂਬਰ (ਵਿਕਰਮਜੀਤ ਸਿੰਘ ਮਾਨ) - ਅੱਜ ਵਿਧਾਨ ਸਭਾ ਮੂਹਰੇ ਇਕ ਤਿੱਖੇ ਸਿਆਸੀ ਵਿਅੰਗ ਰਾਹੀਂ ਰਵਨੀਤ ਸਿੰਘ ਬਿੱਟੂ ਨੇ ਘੰਟੀ ਦੀ ਸ਼ਕਲ ਵਾਲੇ ਢੱਕਣ ਵਾਲੀ ਇਕ...

Ad Position 21
No active advertisement
ਅਜੀਤ ਡੈਸਕ 27-10-2026

ਚੰਡੀਗੜ੍ਹ, 27 ਅਕਤੂਬਰ (ਵਿਕਰਮਜੀਤ ਸਿੰਘ ਮਾਨ) -  ਅੱਜ ਵਿਧਾਨ ਸਭਾ ਮੂਹਰੇ ਇਕ ਤਿੱਖੇ ਸਿਆਸੀ ਵਿਅੰਗ ਰਾਹੀਂ ਰਵਨੀਤ ਸਿੰਘ ਬਿੱਟੂ ਨੇ ਘੰਟੀ ਦੀ ਸ਼ਕਲ ਵਾਲੇ ਢੱਕਣ ਵਾਲੀ ਇਕ ਮਹਿੰਗੀ, ਵਿਦੇਸ਼ੀ ਸ਼ਰਾਬ ਦੀ ਬੋਤਲ ਦਿਖਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਸ ਪ੍ਰਤੀਕ ਦੇ ਪਿੱਛੇ ਪੰਜਾਬੀ ਸ਼ਬਦ ‘ਟੱਲੀ’ ਦੇ ਦੋ ਅਰਥ ਛੁਪੇ ਹੋਏ ਸਨ—ਇਕ ਪਾਸੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਵਿਅਕਤੀ ਅਤੇ ਦੂਜੇ ਪਾਸੇ ਘੰਟੀ ਜਾਂ ਕਾਲ ਬੈੱਲ ਵਜਾਉਣਾ।
ਇਸ ਬੋਤਲ ਰਾਹੀਂ ਦਿੱਲੀ ਦੇ ਹਵਾਈ ਅੱਡੇ ’ਤੇ ਭਗਵੰਤ ਮਾਨ ਨਾਲ ਜੁੜੇ ਕਥਿਤ ਕਸਟਮ ਡਿਊਟੀ ਵਿਵਾਦ ਵੱਲ ਵੀ ਇਸ਼ਾਰਾ ਕੀਤਾ ਗਿਆ। ਦੱਸਿਆ ਗਿਆ ਕਿ ਫਰਾਂਸ ਤੋਂ ਆਪਣੇ ਪਰਿਵਾਰ ਸਮੇਤ ਵਾਪਸ ਆਉਣ ਸਮੇਂ ਉਨ੍ਹਾਂ ਨੂੰ ਕਥਿਤ ਤੌਰ ’ਤੇ ਲਗਭਗ ਤਿੰਨ ਘੰਟੇ ਉਡੀਕ ਕਰਨੀ ਪਈ ਸੀ।
ਬਿੱਟੂ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਜਸ਼ੈਲੀ ’ਤੇ ਸਵਾਲ ਉਠਾਏ। ਉਨ੍ਹਾਂ ਦੇ ਵਿਅੰਗ ਦਾ ਮਕਸਦ ਇਹ ਦਰਸਾਉਣਾ ਸੀ ਕਿ ਮੁੱਖ ਮੰਤਰੀ ਦੇ ਕਥਿਤ ਵਿਹਾਰ ਅਤੇ ਕੰਮਕਾਜ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ ਅਤੇ ਸੂਬੇ ਦੀ ਪ੍ਰਸ਼ਾਸਨਿਕ ਵਿਵਸਥਾ ਕਿਸ ਤਰ੍ਹਾਂ ਚਲਾਈ ਜਾ ਰਹੀ ਹੈ, ਇਸ ਬਾਰੇ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। 

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਚੋਣ ਕਮਿਸ਼ਨ ਨੂੰ ਨੋਟਿਸ ਅਗਲੀ ਖ਼ਬਰ ਨਸ਼ਿਆਂ ਦੇ ਖਾਤਮੇ ਲਈ ਲੋਕ ਜਾਗਰੂਕ ਰੈਲੀ ਦਾ ਆਗਾਜ਼
Ad Position 24