28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਔਰਤਾਂ ਨੂੰ ਨਸ਼ਾ ਦੇ ਕੇ ਜਬਰ ਜਨਾਹ ਕਰਨ ਵਾਲੇ 3 ਭਰਾਵਾਂ ਨੂੰ 30-30 ਸਾਲ ਕੈਦ

ਨਿਊਯਾਰਕ/ਸੈਕਰਾਮੈਂਟੋ, 28 ਅਕਤੂਬਰ (ਰਾਜੂ ਸਹਿਬਾਜ਼ਪੁਰਾ, ਹੁਸਨ ਲੜੋਆ ਬੰਗਾ)-ਦੌਲਤ ਅਤੇ ਉੱਚੇ ਸਮਾਜਿਕ ਸੰਪਰਕਾਂ ਦਾ ਫ਼ਾਇਦਾ ਚੁੱਕ ਕੇ ਔਰਤਾਂ ਨੂੰ ਨਸ਼ਾ ਦੇਣ ਅਤੇ ਉਨ੍ਹਾਂ ਨਾਲ ਜਬਰ ਜਨਾਹ ਕਰਨ ਵਾਲੇ ਅਲੈਗਜ਼ੈਂਡਰ ਪਰਿਵਾਰ ...

Ad Position 21
No active advertisement
ਅਜੀਤ ਡੈਸਕ 29-10-2026

ਨਿਊਯਾਰਕ/ਸੈਕਰਾਮੈਂਟੋ, 28 ਅਕਤੂਬਰ (ਰਾਜੂ ਸਹਿਬਾਜ਼ਪੁਰਾ, ਹੁਸਨ ਲੜੋਆ ਬੰਗਾ)-ਦੌਲਤ ਅਤੇ ਉੱਚੇ ਸਮਾਜਿਕ ਸੰਪਰਕਾਂ ਦਾ ਫ਼ਾਇਦਾ ਚੁੱਕ ਕੇ ਔਰਤਾਂ ਨੂੰ ਨਸ਼ਾ ਦੇਣ ਅਤੇ ਉਨ੍ਹਾਂ ਨਾਲ ਜਬਰ ਜਨਾਹ ਕਰਨ ਵਾਲੇ ਅਲੈਗਜ਼ੈਂਡਰ ਪਰਿਵਾਰ ਦੇ 3 ਭਰਾਵਾਂ ਨੂੰ 30-30 ਸਾਲ ਦੀ ਸੰਘੀ ਕੈਦ ਸੁਣਾਈ ਗਈ ਹੈ। ਮੈਨਹੈਟਨ ਦੀ ਅਦਾਲਤ ਨੇ ਸਜ਼ਾ ਸੁਣਾਉਂਦਿਆਂ ਹੁਕਮ ਦਿੱਤਾ ਕਿ ਕੈਦ ਪੂਰੀ ਹੋਣ ਮਗਰੋਂ ਤਿੰਨੇ ਦਸ ਸਾਲ ਨਿਗਰਾਨੀ ਹੇਠ ਵੀ ਰਹਿਣਗੇ।ਸਜ਼ਾ ਪਾਉਣ ਵਾਲਿਆਂ ਵਿਚ 39 ਸਾਲਾ ਜੌੜੇ ਭਰਾ ਓਰੇਨ ਅਤੇ ਐਲੋਨ ਅਲੈਗਜ਼ੈਂਡਰ ਤੇ ਉਨ੍ਹਾਂ ਦਾ 40 ਸਾਲਾ ਭਰਾ ਟਾਲ ਅਲੈਗਜ਼ੈਂਡਰ ਸ਼ਾਮਿਲ ਹਨ

। ਜਿਊਰੀ ਨੇ ਮਾਰਚ ਵਿਚ ਉਨ੍ਹਾਂ ਨੂੰ ਜਿਨਸੀ ਤਸਕਰੀ ਦੀ ਸਾਜ਼ਿਸ਼ ਸਮੇਤ ਸਾਰੇ 10 ਦੋਸ਼ਾਂ ਵਿਚ ਦੋਸ਼ੀ ਪਾਇਆ ਸੀ। ਤਿੰਨੇ ਦਸੰਬਰ 2024 ਵਿਚ ਗ੍ਰਿਫ਼ਤਾਰੀ ਮਗਰੋਂ ਜੇਲ੍ਹ ਵਿਚ ਹਨ।ਸਰਕਾਰੀ ਵਕੀਲਾਂ ਮੁਤਾਬਕ ਭਰਾ ਮਹਿੰਗੀਆਂ ਪਾਰਟੀਆਂ, ਆਲੀਸ਼ਾਨ ਕਿਸ਼ਤੀਆਂ ਅਤੇ ਯਾਤਰਾਵਾਂ ਦਾ ਲਾਲਚ ਦੇ ਕੇ ਔਰਤਾਂ ਨੂੰ ਆਪਣੇ ਨੇੜੇ ਲਿਆਉਂਦੇ ਸਨ। ਫਿਰ ਚੋਰੀ-ਛਿਪੇ ਨਸ਼ਾ ਦੇ ਕੇ ਉਨ੍ਹਾਂ ਨੂੰ ਵਿਰੋਧ ਕਰਨ ਜੋਗਾ ਨਹੀਂ ਛੱਡਦੇ ਸਨ ਅਤੇ ਜਿਨਸੀ ਹਿੰਸਾ ਕਰਦੇ ਸਨ। ਵਕੀਲਾਂ ਅਨੁਸਾਰ ਇਹ ਸਿਲਸਿਲਾ ਘੱਟੋ-ਘੱਟ 14 ਸਾਲ ਚੱਲਿਆ।

70 ਤੋਂ ਵੱਧ ਔਰਤਾਂ ਨੇ ਇਕ ਜਾਂ ਇਕ ਤੋਂ ਵੱਧ ਭਰਾਵਾਂ ਵਲੋਂ ਜਿਨਸੀ ਹਮਲੇ ਦਾ ਸ਼ਿਕਾਰ ਹੋਣ ਦੀ ਗੱਲ ਦੱਸੀ, ਜਦਕਿ ਮੁਕੱਦਮੇ ਦੌਰਾਨ 11 ਔਰਤਾਂ ਨੇ ਗਵਾਹੀ ਦਿੱਤੀ।ਸਜ਼ਾ ਦੀ ਸੁਣਵਾਈ ਦੌਰਾਨ ਕਈ ਪੀੜਤਾਂ ਨੇ ਰੋਂਦਿਆਂ ਦੱਸਿਆ ਕਿ ਕੁਝ ਘੰਟਿਆਂ ਦੀ ਹਿੰਸਾ ਨੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਬਦਲ ਦਿੱਤੀ ਅਤੇ ਉਹ ਅੱਜ ਵੀ ਡਰ ਤੇ ਮਾਨਸਿਕ ਦਰਦ ਨਾਲ ਜੀਅ ਰਹੀ ਹੈ।ਤਿੰਨਾਂ ਭਰਾਵਾਂ ਨੇ ਆਪਣੇ ਵਤੀਰੇ ਉਤੇ ਅਫ਼ਸੋਸ ਜਤਾਇਆ ਪਰ ਨਸ਼ਾ ਦੇਣ ਅਤੇ ਜਬਰ ਜਨਾਹ ਕਰਨ ਤੋਂ ਮੁੜ ਇਨਕਾਰ ਕੀਤਾ। 

 

Ad Position 22
No active advertisement
ਪਿਛਲੀ ਖ਼ਬਰ ਮੁਨਾਫ਼ੇ ਦਾ ਝਾਂਸਾ ਦੇ ਕੇ ਕਰੋੜਾਂ ਡਾਲਰ ਦੀ ਠੱਗੀ, ਰਿਪਬਲਿਕਨ ਚੰਦਾਦਾਤਾ ਨੂੰ 15 ਸਾਲ ਕੈਦ ਅਗਲੀ ਖ਼ਬਰ – ਮਹਿਲਾ ਪ੍ਰੀਮੀਅਰ ਲੀਗ ਮਿੰਨੀ ਨਿਲਾਮੀ – ਸੋਫੀ ਨੂੰ 1.1 ਕਰੋੜ ਰੁਪਏ, ਕਿਰਨ ਨੂੰ 75 ਲੱਖ ਰੁਪਏ ਤੇ ਕਮਾਲਿਨੀ ਨੂੰ 40 ਲ...
Ad Position 24