30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਆਸਕਰ ਲਈ ਨਾਮਜ਼ਦ ਬਾਰਬਰਾ ਬੈਰੀ ਦਾ 95 ਸਾਲ ਦੀ ਉਮਰ ਵਿਚ ਦਿਹਾਂਤ

ਨਿਊਯਾਰਕ, 30 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਫ਼ਿਲਮਾਂ, ਰੰਗਮੰਚ ਅਤੇ ਟੈਲੀਵਿਜ਼ਨ ਦੀ ਉਘੀ ਅਦਾਕਾਰਾ ਬਾਰਬਰਾ ਬੈਰੀ ਦਾ ਨਿਊਯਾਰਕ ਸਥਿਤ ਆਪਣੇ ਘਰ ਵਿਚ 95 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਨੁਮਾਇੰਦੇ ਮੁਤਾਬਕ, ਉਨ੍ਹਾਂ ਦੀ ਮੌਤ ਨਿਊਯਾਰਕ ਦੇ ਮੌਤ ਲਈ ਡਾਕਟਰੀ ਸਹਾਇਤਾ ਸੰਬੰਧੀ ਕਾਨੂੰਨ ਤਹਿਤ ਹੋਈ। ਬਾਰਬਰਾ ਬੈਰੀ ਨੇ ਗੰਭੀਰ ਬਿਮਾਰੀਆਂ ਨਾਲ ...

Ad Position 21
No active advertisement
ਅਜੀਤ ਡੈਸਕ 31-10-2026

ਨਿਊਯਾਰਕ, 30 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਫ਼ਿਲਮਾਂ, ਰੰਗਮੰਚ ਅਤੇ ਟੈਲੀਵਿਜ਼ਨ ਦੀ ਉਘੀ ਅਦਾਕਾਰਾ ਬਾਰਬਰਾ ਬੈਰੀ ਦਾ ਨਿਊਯਾਰਕ ਸਥਿਤ ਆਪਣੇ ਘਰ ਵਿਚ 95 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਨੁਮਾਇੰਦੇ ਮੁਤਾਬਕ, ਉਨ੍ਹਾਂ ਦੀ ਮੌਤ ਨਿਊਯਾਰਕ ਦੇ ਮੌਤ ਲਈ ਡਾਕਟਰੀ ਸਹਾਇਤਾ ਸੰਬੰਧੀ ਕਾਨੂੰਨ ਤਹਿਤ ਹੋਈ। ਬਾਰਬਰਾ ਬੈਰੀ ਨੇ ਗੰਭੀਰ ਬਿਮਾਰੀਆਂ ਨਾਲ ਜੂਝਦਿਆਂ ਆਪਣੀ ਇੱਛਾ ਨਾਲ ਕਾਨੂੰਨ ਤਹਿਤ ਡਾਕਟਰੀ ਸਹਾਇਤਾ ਰਾਹੀਂ ਜੀਵਨ ਦਾ ਅੰਤ ਕੀਤਾ। ਬੈਰੀ ਇਸ ਕਾਨੂੰਨ ਦੀ ਹਮਾਇਤੀ ਰਹੀ ਸੀ।ਉਨ੍ਹਾਂ ਦੀ ਧੀ ਜੇਨ ਹਾਰਨਿਕ ਨੇ ਦੱਸਿਆ ਕਿ ਬੈਰੀ ਨੂੰ ਆਖ਼ਰੀ ਪੜਾਅ ਦਾ ਕੈਂਸਰ ਸੀ। ਉਹ ਲੰਮੇ ਸਮੇਂ ਤੋਂ ਫੇਫੜਿਆਂ ਦੀ ਇਕ ਲਾਇਲਾਜ ਬਿਮਾਰੀ ਨਾਲ ਵੀ ਜੂਝ ਰਹੀ ਸੀ, ਜਿਸ ਕਾਰਨ ਸਾਹ ਲੈਣ ਵਿਚ ਮੁਸ਼ਕਲ ਹੁੰਦੀ ਸੀ।

ਬੈਰੀ ਨੂੰ ਫ਼ਿਲਮ ‘ਬ੍ਰੇਕਿੰਗ ਅਵੇਅ’ ਵਿਚ ਐਵਲਿਨ ਸਟੋਹਲਰ ਦੇ ਕਿਰਦਾਰ ਲਈ ਖ਼ਾਸ ਪਛਾਣ ਮਿਲੀ। ਇਸ ਭੂਮਿਕਾ ਲਈ ਉਨ੍ਹਾਂ ਨੂੰ ਸਰਬੋਤਮ ਸਹਾਇਕ ਅਦਾਕਾਰਾ ਦੇ ਆਸਕਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ। ਰੰਗਮੰਚ ਉਤੇ ਸੰਗੀਤਕ ਨਾਟਕ ‘ਕੰਪਨੀ’ ਵਿਚ ਅਦਾਕਾਰੀ ਲਈ ਉਹ ਟੋਨੀ ਪੁਰਸਕਾਰ ਦੀ ਦਾਅਵੇਦਾਰ ਵੀ ਰਹੀ।ਟੈਲੀਵਿਜ਼ਨ ਉਤੇ ‘ਲਾਅ ਐਂਡ ਆਰਡਰ’, ‘ਲਾਅ ਐਂਡ ਆਰਡਰ: ਸਪੈਸ਼ਲ ਵਿਕਟਿਮਜ਼ ਯੂਨਿਟ’ ਅਤੇ ‘ਬ੍ਰੇਕਿੰਗ ਅਵੇਅ’ ਵਿਚ ਉਨ੍ਹਾਂ ਦੇ ਕੰਮ ਨੂੰ ਐਮੀ ਪੁਰਸਕਾਰਾਂ ਲਈ ਨਾਮਜ਼ਦਗੀਆਂ ਮਿਲੀਆਂ। ‘ਪ੍ਰਾਈਵੇਟ ਬੈਂਜਾਮਿਨ’ ਅਤੇ ‘ਸਡਨਲੀ ਸੂਜ਼ਨ’ ਵੀ ਉਨ੍ਹਾਂ ਦੇ ਅਦਾਕਾਰੀ ਸਫ਼ਰ ਦਾ ਹਿੱਸਾ ਰਹੇ।

 

Ad Position 22
No active advertisement
ਪਿਛਲੀ ਖ਼ਬਰ ਭਾਰਤੀ ਮੂਲ ਦੇ ਅਹੂਜਾ ਪਰਿਵਾਰ ਵਲੋਂ ਕਲੀਵਲੈਂਡ ਸਟੇਟ ਯੂਨੀਵਰਸਿਟੀ ਨੂੰ ਇਕ ਕਰੋੜ ਡਾਲਰ ਦਾਨ ਅਗਲੀ ਖ਼ਬਰ ਹਾਂਗਕਾਂਗ ਇੰਟਰਨੈਸ਼ਨਲ ਸਿਕਸੇਸ: ਭਾਰਤ ਨੂੰ ਪਾਕਿਸਤਾਨ ਨੇ 4 ਵਿਕਟਾਂ ਨਾਲ ਹਰਾਇਆ
Ad Position 24