31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਦਰਜਨ ਤੋਂ ਵੱਧ ਕਿਸਾਨ ਪੁਲਿਸ ਹਿਰਾਸਤ ਚ

ਸੁਨਾਮ ਊਧਮ ਸਿੰਘ ਵਾਲਾ, 31 ਅਕਤੂਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ...

Ad Position 21
No active advertisement
ਅਜੀਤ ਡੈਸਕ 31-10-2026

ਸੁਨਾਮ ਊਧਮ ਸਿੰਘ ਵਾਲਾ, 31 ਅਕਤੂਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਅੱਜ ਮੌੜਾਂ ਪਿੰਡ ਦੇ ਦੌਰੇ ਦੌਰਾਨ ਸਵਾਲ ਪੁੱਛਣ ਜਾਣ ਲਈ ਮਹਿਲਾਂ ਚੌਂਕ ਵਿਖੇ ਇਕੱਠੇ ਹੋਏ ਇਕ ਦਰਜਨ ਤੋਂ ਵੀ ਵੱਧ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਸਮੇਤ ਕੇਵਲ ਸਿੰਘ ਜਵੰਧਾ,ਗੁਰਬਖਸ਼ੀਸ਼ ਸਿੰਘ ਬਾਲਦ ਕਲ੍ਹਾਂ,ਰਾਮਫਲ ਸਿੰਘ ਜਲੂਰ,ਮੇਜਰ ਸਿੰਘ ਸੁਰਜਣ ਭੈਣੀ,ਬਿੰਦਰ ਸਿੰਘ ਮਹਿਲਾਂ,ਦਰਸ਼ਨ ਸਿੰਘ ਮਹਿਲਾਂ,ਭਗਵੰਤ ਸਿੰਘ ਮੈਦੇਵਾਸ,ਭੋਲਾ ਸਿੰਘ ਨੀਲੋਵਾਲ,ਕਾਲਾ ਸਿੰਘ ਮਹਿਲਾਂ,ਗੁਰਪ੍ਰੀਤ ਸਿੰਘ ਚੱਠੇ ਨਨਹੇੜਾ,ਭੋਲਾ ਸਿੰਘ ਜਖੇਪਲ ਅਤੇ ਜਸਵੰਤ ਸਿੰਘ ਜਵੰਧਾ ਆਦਿ ਨੂੰ ਪੁਲਿਸ ਚੌਂਕੀ ਮਹਿਲਾਂ ਚੌਂਕ ਦੀ ਪੁਲਿਸ ਵਲੋਂ ਹਿਰਾਸਤ ਵਿਚ ਲੈਕੇ ਪੁਲਿਸ ਥਾਣਾ ਛਾਜਲੀ ਭੇਜ ਦਿੱਤਾ ਗਿਆ। ਇਸ ਸਮੇ ਹਿਰਾਸਤ ਵਿਚ ਲਏ ਗਏ ਕਿਸਾਨ ਆਗੂਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਵੀ ਕੀਤੀ ਗਈ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਇਹੋ ਭਗਵੰਤ ਸਿੰਘ ਮਾਨ ਲੋਕਾਂ ਦੇ ਵੱਡੇ ਵੱਡੇ ਇਕੱਠਾ ਵਿਚ ਆਪ ਖ਼ੁਦ ਕਹਿੰਦਾ ਨਹੀ ਥੱਕਦਾ ਸੀ ਕਿ ਸਿਆਸੀ ਆਗੂਆਂ ਨੂੰ ਸਵਾਲ ਕਰਿਆ ਕਰੋ, ਪਰ ਅੱਜ ਇਹ ਆਪਣੀ ਹੀ ਜ਼ੁਬਾਨ ਤੋਂ ਭੱਜ ਰਿਹਾ ਹੈ ਅਤੇ ਚੋਣ ਜਾਬਤੇ ਤੋਂ ਬਾਅਦ ਲੋਕਾਂ ਨੇ ਕਿਸੇ ਵੀ ਆਪ ਆਗੂ ਨੂੰ ਮੂੰਹ ਨਹੀ ਲਾਉਣਾ।

Ad Position 22
No active advertisement
ਪਿਛਲੀ ਖ਼ਬਰ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿਚ ਸੀ.ਬੀ.ਆਈ. ਅੱਗੇ ਫਿਰ ਤੋਂ ਪੇਸ਼ ਹੋਏ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਅਗਲੀ ਖ਼ਬਰ ਭਾਰੀ ਮਾਤਰਾ 'ਚ ਪਾਬੰਦੀਸ਼ੁਦਾ ਦਵਾਈਆਂ ਬਰਾਮਦ
Ad Position 24