01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਇੰਡੀਆ ਗੱਠਜੋੜ ਦੀ ਰੈਲੀ ਨੂੰ ਲੈ ਕੇ ਦਿੱਲੀ ਪੁਲਿਸ ਵਲੋਂ ਪੁਖਤਾ ਪ੍ਰਬੰਧ

ਨਵੀਂ ਦਿੱਲੀ, 1 ਨਵੰਬਰ - ਅੱਜ ਹੋਣ ਵਾਲੀ 'ਇੰਡੀਆ' ਗੱਠਜੋੜ ਦੀ ਰੈਲੀ ਬਾਰੇ, ਡੀ.ਸੀ.ਪੀ. (ਸੈਂਟਰਲ) ਰੋਹਿਤ ਰਾਜਬੀਰ ਨੇ ਕਿਹਾ, "ਅਸੀਂ ਪੂਰੇ ਇਲਾਕੇ...

Ad Position 21
No active advertisement
ਅਜੀਤ ਡੈਸਕ 01-11-2026

ਨਵੀਂ ਦਿੱਲੀ, 1 ਨਵੰਬਰ - ਅੱਜ ਹੋਣ ਵਾਲੀ 'ਇੰਡੀਆ' ਗੱਠਜੋੜ ਦੀ ਰੈਲੀ ਬਾਰੇ, ਡੀ.ਸੀ.ਪੀ. (ਸੈਂਟਰਲ) ਰੋਹਿਤ ਰਾਜਬੀਰ ਨੇ ਕਿਹਾ, "ਅਸੀਂ ਪੂਰੇ ਇਲਾਕੇ ਨੂੰ 200 ਤੋਂ 250 ਸੀ.ਸੀ.ਟੀ.ਵੀ. ਕੈਮਰਿਆਂ ਨਾਲ ਕਵਰ ਕੀਤਾ ਹੈ। ਪ੍ਰਬੰਧਕਾਂ ਦਾ ਆਪਣਾ ਕੰਟਰੋਲ ਰੂਮ ਵੀ ਹੈ, ਅਤੇ ਅਸੀਂ ਇਸ ਪੂਰੇ ਖੇਤਰ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਹਾਂ।"
ਉਨ੍ਹਾਂ ਅੱਗੇ ਕਿਹਾ, "ਰਾਮਲੀਲ੍ਹਾ ਮੈਦਾਨ ਵਿਚ ਸੁਰੱਖਿਆ ਦੇ ਪ੍ਰਬੰਧਾਂ ਬਾਰੇ ਦੱਸਾਂ ਤਾਂ—ਪ੍ਰਬੰਧਕਾਂ ਨੇ ਵੱਖ-ਵੱਖ ਘੇਰੇ  ਬਣਾਏ ਹਨ, ਜਿਨ੍ਹਾਂ ਦੇ ਅੰਦਰ ਸਾਡੇ ਪੁਲਿਸ ਮੁਲਾਜ਼ਮ ਤਾਇਨਾਤ ਹਨ। ਇਨ੍ਹਾਂ ਘੇਰਿਆਂ ਦੇ ਵਿਚਕਾਰ ਰਸਤੇ ਵੀ ਹਨ, ਜਿੱਥੇ ਸਾਡੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਇਹ ਇਲਾਕਾ ਸੁਰੱਖਿਅਤ ਰਹੇ। ਇਸ ਤੋਂ ਇਲਾਵਾ, ਇੱਥੇ ਬਹੁਤ ਸਾਰੇ ਵਲੰਟੀਅਰ ਵੀ ਮੌਜੂਦ ਹਨ—ਜਿਨ੍ਹਾਂ ਵਿਚ 'ਸੇਵਾ ਦਲ', ਸਿਵਲ ਡਿਫੈਂਸ ਕਮੇਟੀ ਦੇ ਮੈਂਬਰ ਅਤੇ ਸਥਾਨਕ ਵਸਨੀਕਾਂ ਦੀਆਂ ਐਸੋਸੀਏਸ਼ਨਾਂ ਦੇ ਨੁਮਾਇੰਦੇ ਸ਼ਾਮਿਲ ਹਨ—ਜੋ ਸਾਡੀ ਮਦਦ ਕਰ ਰਹੇ ਹਨ। ਉਹ ਆਲੇ-ਦੁਆਲੇ ਦੀਆਂ ਸੜਕਾਂ 'ਤੇ ਭੀੜ ਦੇ ਪ੍ਰਬੰਧਨ ਵਿਚ ਸਹਾਇਤਾ ਕਰ ਰਹੇ ਹਨ..."।

 

Ad Position 22
No active advertisement
ਪਿਛਲੀ ਖ਼ਬਰ ਦਰਦਨਾਕ ਹਾਦਸੇ 'ਚ ਸਪੀਡ ਰਿਕਾਰਡਸ ਕੰਪਨੀ ਦੇ ਮਾਲਕ ਦੇ ਪੁੱਤਰ ਅਤੇ ਪੱਪੀ ਸਵੀਟਸ ਦੇ ਪੋਤਰੇ ਦੀ ਮੌਤ ਅਗਲੀ ਖ਼ਬਰ ਭਾਰਤ-ਨਿਊਜ਼ੀਲੈਂਡ 5ਵਾਂ ਟੀ-20 ਅੱਜ
Ad Position 24