01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਡੇਰਾਬੱਸੀ ਦੇ ਪਿੰਡ ਪਰਾਗਪੁਰ 'ਚ ਦੋ ਮੱਝਾਂ ਤੇ ਕੱਟਾ ਚੋਰੀ, ਬੇਖ਼ੌਫ਼ ਚੋਰਾਂ ਦੀ ਕਰਤੂਤ ਸੀ.ਸੀ.ਟੀ.ਵੀ. 'ਚ ਕੈਦ

ਡੇਰਾਬੱਸੀ, 1 ਨਵੰਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਖੇਤਰ ਵਿਚ ਚੋਰੀ ਦੀਆਂ ਵਧ ਰਹੀਆਂ ਵਾਰਦਾਤਾਂ ਦਰਮਿਆਨ ਹੁਣ ਪਸ਼ੂ ਚੋਰਾਂ ਦੀਆਂ...

Ad Position 21
No active advertisement
ਅਜੀਤ ਡੈਸਕ 01-11-2026

ਡੇਰਾਬੱਸੀ, 1 ਨਵੰਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਖੇਤਰ ਵਿਚ ਚੋਰੀ ਦੀਆਂ ਵਧ ਰਹੀਆਂ ਵਾਰਦਾਤਾਂ ਦਰਮਿਆਨ ਹੁਣ ਪਸ਼ੂ ਚੋਰਾਂ ਦੀਆਂ ਸਰਗਰਮੀਆਂ ਨੇ ਪੇਂਡੂ ਖੇਤਰ ਦੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਤਾਜ਼ਾ ਮਾਮਲਾ ਪਿੰਡ ਪਰਾਗਪੁਰ ਦਾ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਅਣਪਛਾਤੇ ਚੋਰ ਇਕ ਪਰਿਵਾਰ ਦੇ ਪਸ਼ੂਆਂ ਵਾਲੇ ਵਾੜੇ ਦਾ ਜੰਦਰਾ ਤੋੜ ਕੇ ਦੋ ਦੁਧਾਰੂ ਮੱਝਾਂ ਅਤੇ ਇਕ ਕੱਟਾ ਚੋਰੀ ਕਰਕੇ ਲੈ ਗਏ।

ਹੈਰਾਨੀਜਨਕ ਗੱਲ ਇਹ ਹੈ ਕਿ ਚੋਰੀ ਦੀ ਵਾਰਦਾਤ ਨਾਲ ਸਬੰਧਤ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਤਸਵੀਰਾਂ ਵਿਚ ਤੜਕੇ ਡੇਢ ਵਜੇ ਦੋ ਵਿਅਕਤੀ ਬਿਨਾਂ ਕਿਸੇ ਡਰ-ਭੈਅ ਦੇ ਮੱਝਾਂ ਨੂੰ ਸ਼ਰੇਆਮ ਹੱਕ ਕੇ ਲਿਜਾਂਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਨਾਲ ਇਕ ਗੱਡੀ ਵੀ ਨਜ਼ਰ ਆ ਰਹੀ ਹੈ, ਜਿਸ ਵਿਚ ਪਸ਼ੂਆਂ ਨੂੰ ਲੈ ਕੇ ਫ਼ਰਾਰ ਹੋ ਗਏ। ਇਸ ਘਟਨਾ ਨੇ ਪੇਂਡੂ ਖੇਤਰ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਸ ਸਬੰਧੀ ਪੀੜਤ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਪਿੰਡ ਦੀ ਫਿਰਨੀ ਤੇ ਸਥਿਤ ਹੈ ਅਤੇ ਘਰ ਦੇ ਪਿਛਲੇ ਪਾਸੇ ਖੇਤਾਂ ਨਾਲ ਲੱਗਦੇ ਵਾੜੇ ਵਿਚ ਪਸ਼ੂ ਬੰਨ੍ਹੇ ਜਾਂਦੇ ਹਨ। ਰਾਤ ਕਰੀਬ 9 ਵਜੇ ਤੱਕ ਪਸ਼ੂ ਵਾੜੇ ਵਿਚ ਮੌਜੂਦ ਸਨ, ਪਰ ਤੜਕੇ ਸਾਢੇ ਚਾਰ ਵਜੇ ਜਦੋਂ ਪਰਿਵਾਰਕ ਮੈਂਬਰ ਉੱਠੇ ਤਾਂ ਦੋਵੇਂ ਮੱਝਾਂ ਅਤੇ ਕੱਟਾ ਗਾਇਬ ਸਨ। ਵਾੜੇ ਦੇ ਪਿਛਲੇ ਦਰਵਾਜ਼ੇ ਦਾ ਜੰਦਰਾ ਟੁੱਟਿਆ ਹੋਇਆ ਸੀ। ਪਰਿਵਾਰ ਅਨੁਸਾਰ ਇਕ ਮੱਝ ਨੇ ਕਰੀਬ ਦੋ ਹਫ਼ਤੇ ਪਹਿਲਾਂ ਕੱਟੇ ਨੂੰ ਜਨਮ ਦਿੱਤਾ ਸੀ, ਜਦਕਿ ਦੂਜੀ ਮੱਝ ਹਾਲ ਹੀ ਵਿਚ ਸੂਣ ਵਾਲੀ ਸੀ। ਚੋਰੀ ਹੋਏ ਪਸ਼ੂਆਂ ਦੀ ਕੀਮਤ ਕਰੀਬ ਚਾਰ ਲੱਖ ਰੁਪਏ ਦੱਸੀ ਜਾ ਰਹੀ ਹੈ।

ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੋਰ ਸਰਗਰਮ, ਪੇਂਡੂ ਲੋਕਾਂ ਵਿਚ ਸਹਿਮ

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਦੀ ਦਾ ਮੌਸਮ ਅਜੇ ਪੂਰੀ ਤਰ੍ਹਾਂ ਸ਼ੁਰੂ ਵੀ ਨਹੀਂ ਹੋਇਆ ਕਿ ਚੋਰਾਂ ਨੇ ਪੇਂਡੂ ਖੇਤਰਾਂ ਵਿਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਦੁਧਾਰੂ ਪਸ਼ੂ ਰੋਜ਼ੀ-ਰੋਟੀ ਦਾ ਅਹਿਮ ਸਾਧਨ ਹਨ। ਅਜਿਹੇ ਵਿੱਚ ਘਰਾਂ ਦੇ ਵਾੜਿਆਂ ਵਿੱਚੋਂ ਜੰਦਰੇ ਤੋੜ ਕੇ ਪਸ਼ੂ ਚੋਰੀ ਹੋਣਾ ਨਾ ਸਿਰਫ਼ ਆਰਥਿਕ ਨੁਕਸਾਨ, ਸਗੋਂ ਲੋਕਾਂ ਦੀ ਸੁਰੱਖਿਆ ਲਈ ਵੀ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਪਹਿਲਾਂ ਤ੍ਰਿਵੇਦੀ ਕੈਂਪ ਵਿਖੇ ਵੀ ਚੋਰੀ ਕਰਨ ਆਏ ਚੋਰ ਕੈਂਟਰ ਛੱਡ ਕੇ ਫ਼ਰਾਰ ਹੋ ਗਏ ਸਨ। ਪਿੰਡ ਵਾਸੀਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸੀ.ਸੀ.ਟੀ.ਵੀ. ਤਸਵੀਰਾਂ ਦੇ ਆਧਾਰ 'ਤੇ ਸ਼ੱਕੀ ਵਿਅਕਤੀਆਂ ਅਤੇ ਗੱਡੀ ਦੀ ਪਛਾਣ ਕਰਕੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਸ ਦੇ ਨਾਲ ਹੀ ਪਿੰਡਾਂ ਦੀਆਂ ਸੰਪਰਕ ਸੜਕਾਂ 'ਤੇ ਰਾਤ ਦੀ ਗਸ਼ਤ ਅਤੇ ਨਾਕਾਬੰਦੀ ਵਧਾਈ ਜਾਵੇ ਤਾਂ ਜੋ ਅਜਿਹੀਆਂ ਵਾਰਦਾਤਾਂ ਨੂੰ ਠੱਲ੍ਹ ਪਾਈ ਜਾ ਸਕੇ।

ਪੁਲਿਸ ਵਲੋਂ ਮੌਕੇ ਦਾ ਜਾਇਜ਼ਾ, ਸ਼ੱਕੀ ਗੱਡੀ ਦੀ ਪਛਾਣ ਲਈ ਜਾਂਚ

ਇਸ ਸਬੰਧੀ ਜਾਂਚ ਅਧਿਕਾਰੀ ਐੱਸ.ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਗਈ ਹੈ। ਪੀੜਤ ਪਰਿਵਾਰ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਸ਼ੱਕੀ ਗੱਡੀ ਸਬੰਧੀ ਮਿਲੇ ਸੁਰਾਗ ਦੀ ਪੜਤਾਲ ਕੀਤੀ ਗਈ ਸੀ, ਪੁਲਿਸ ਵਲੋਂ ਹੋਰਨਾ ਆਧੁਨਿਕ ਤਕਨੀਕਾਂ ਰਾਹੀਂ ਮੁਲਜਮਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

Ad Position 22
No active advertisement
ਪਿਛਲੀ ਖ਼ਬਰ ਡਰੈਗਨ ਫਰੂਟ ਦੀ ਖੇਤੀ ਨਾਲ ਇੱਕ ਏਕੜ 'ਚ 5 ਲੱਖ ਤੱਕ ਕਮਾਈ ਅਗਲੀ ਖ਼ਬਰ ਕਾਰ ਤੇ ਕੰਬਾਈਨ ਦੀ ਟੱਕਰ ਵਿਚ ਤਿੰਨ ਔਰਤਾਂ ਸਮੇਤ ਚਾਰ ਵਿਅਕਤੀ ਜ਼ਖਮੀ
Ad Position 24