ਜ਼ੀਰਕਪੁਰ (ਮੋਹਾਲੀ), 2 ਨਵੰਬਰ (ਹੈਪੀ ਪੰਡਵਾਲਾ)- ਹੁਣੇ ਹੁਣੇ ਢਕੋਲੀ ਤੋਂ ਪੰਚਕੂਲਾ ਹਾਈਵੇਅ ’ਤੇ ਸੜਕ ਹਾਦਸਾ ਦੇਖ ਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਤੁਰੰਤ ਮਦਦ ਲਈ ਪਹਿਲਕਦਮੀ ਕੀਤੀ।
ਉਨ੍ਹਾਂ ਨੇ ਆਪਣੀਆਂ ਗੱਡੀਆਂ ਰਾਹੀਂ ਦੋ ਜ਼ਖ਼ਮੀਆਂ ਨੂੰ ਢਕੋਲੀ ਦੇ ਹਸਪਤਾਲ ਪਹੁੰਚਾਇਆ ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਇਲਾਜ ਮਿਲ ਸਕੇ।